ਸਕੂਲ ਲਾਈਬ੍ਰੇਰੀਆਂ ਦੀਆਂ ਕਿਤਾਬਾਂ ਬੱਚਿਆਂ ਦੇ ਹੱਥਾਂ ''ਚ ਹੋਣ : ਸਿੱਖਿਆ ਸਕੱਤਰ

Tuesday, Jul 09, 2019 - 04:32 PM (IST)

ਸਕੂਲ ਲਾਈਬ੍ਰੇਰੀਆਂ ਦੀਆਂ ਕਿਤਾਬਾਂ ਬੱਚਿਆਂ ਦੇ ਹੱਥਾਂ ''ਚ ਹੋਣ : ਸਿੱਖਿਆ ਸਕੱਤਰ

ਮੋਹਾਲੀ : ਸਕੱਤਰ, ਸਕੂਲ ਸਿੱਖਿਆ ਵਿਭਾਗ, ਪੰਜਾਬ ਕ੍ਰਿਸ਼ਨ ਕੁਮਾਰ (ਆਈ.ਏ.ਐਸ) ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਥਾਪਤ ਲਾਇਬ੍ਰੇਰੀਆਂ ਵਿਚਲੀਆਂ ਕਿਤਾਬਾਂ ਵਿਦਿਆਰਥੀਆਂ ਦੇ ਹੱਥਾਂ ਵਿੱਚ ਹੋਣ ਅਤੇ ਵਿਦਿਆਰਥੀਆਂ ਵਲੋਂ ਪੜ੍ਹੇ ਜਾਣ 'ਤੇ ਜ਼ੋਰ ਦੇਣ ਲਈ ਕਿਹਾ ਗਿਆ ਹੈ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ-ਪਹਿਲਾਂ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ ਕਿ ਹਰੇਕ ਵਿਦਿਆਰਥੀ ਤੇ ਅਧਿਆਪਕ ਆਪਣੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਇੱਕ-ਇੱਕ ਕਿਤਾਬ ਜਾਰੀ ਕਰਵਾਉਣਗੇ। ਜਾਰੀ ਕਰਵਾਈ ਗਈ ਕਿਤਾਬ ਨੂੰ ਪੜ੍ਹ ਕੇ ਉਸ ਵਿਚਲੇ ਵਿਸ਼ੇਸ਼ ਅੰਸ਼ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਣਗੇ ਤਾਂ ਜੋ ਬਾਕੀ ਵਿਦਿਆਰਥੀਆਂ ਵਿੱਚ ਕਿਤਾਬਾਂ ਨੂੰ ਪੜ੍ਹਣ ਦੀ ਉਤਸੁਕਤਾ ਪੈਦਾ ਹੋਵੇ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਸਮੂਹ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ, ਸਟੇਟ ਨੋਡਲ ਅਫ਼ਸਰਾਂ, ਜ਼ਿਲ੍ਹਾ ਸੁਧਾਰ ਟੀਮਾਂ, ਜ਼ਿਲ੍ਹਾ ਬਲਾਕ ਮਾਸਟਰ ਟਰੇਨਰਾਂ ਨੂੰ ਕਿਹਾ ਕਿ ਜਦੋਂ ਵੀ ਉਹ ਸਕੂਲ ਵਿਚ ਦੌਰਾ ਕਰਨ ਲਈ ਜਾਣ ਤਾਂ ਉਹ ਇਹ ਨਿਸ਼ਚਿਤ ਕਰਨ ਕਿ ਲਾਇਬ੍ਰੇਰੀ ਵਿੱਚੋਂ ਵਿਦਿਆਰਥੀਆਂ ਨੂੰ ਇੱਕ-ਇੱਕ ਕਿਤਾਬ ਜ਼ਰੂਰ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀਆਂ ਕਿਤਾਬਾਂ ਲਾਇਬ੍ਰੇਰੀ ਵਿਚਲੀ ਅਲਮਾਰੀਆਂ ਵਿੱਚ ਨਾ ਹੋ ਕੇ ਵਿਦਿਆਰਥੀਆਂ ਦੇ ਹੱਥਾਂ ਜਾਂ ਸਕੂਲ ਬੈਗਾਂ ਵਿਚ ਹੋਣਗੀਆਂ ਤਾਂ ਇਸ ਦੇ ਨਤੀਜ ੇ ਬਹੁਤ ਹੀ ਵਧੀਆ ਮਿਲਣਗੇ।


author

Babita

Content Editor

Related News