ਦਰਦਨਾਕ ਹਾਦਸਾ : ਸਕੂਲੀ ਬੱਸ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਤ

Thursday, Jan 12, 2023 - 01:03 AM (IST)

ਦਰਦਨਾਕ ਹਾਦਸਾ : ਸਕੂਲੀ ਬੱਸ ਨੇ ਐਕਟਿਵਾ ਸਵਾਰ ਔਰਤ ਨੂੰ ਕੁਚਲਿਆ, ਮੌਤ

ਜਲੰਧਰ (ਮਹੇਸ਼) : ਰਾਮਾ ਮੰਡੀ ਬਾਜ਼ਾਰ ਵਿੱਚ ਮੰਗਲਵਾਰ ਦੁਪਹਿਰ ਇਕ ਸਕੂਲੀ ਬੱਸ ਨੇ ਆਪਣੇ ਪਤੀ ਨਾਲ ਐਕਟਿਵਾ ’ਤੇ ਜਾ ਰਹੀ ਇਕ ਔਰਤ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਔਰਤ ਉਸੇ ਬੱਸ ਦੇ ਟਾਇਰਾਂ ਹੇਠਾਂ ਆਉਣ ਨਾਲ ਬੁਰੀ ਤਰ੍ਹਾਂ ਕੁਚਲੀ ਗਈ ਅਤੇ ਮੌਕੇ ’ਤੇ ਹੀ ਉਸਦੀ ਮੌਤ ਹੋ ਗਈ। ਹਾਦਸੇ 'ਚ ਪਤੀ ਨੂੰ ਵੀ ਗੰਭੀਰ ਸੱਟਾਂ ਆਈਆਂ। ਇਸ ਦਰਦਨਾਕ ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾ ਮੰਡੀ ਦੇ ਮੁਖੀ ਇੰਸ. ਅਜਾਇਬ ਸਿੰਘ ਔਜਲਾ ਮੌਕੇ ’ਤੇ ਪਹੁੰਚੇ ਅਤੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ। ਮ੍ਰਿਤਕਾ ਦੀ ਪਛਾਣ ਸੁਦਰਸ਼ਨ ਕੌਰ ਪਤਨੀ ਤ੍ਰਿਲੋਚਨ ਸਿੰਘ ਵਾਸੀ ਪੰਜਾਬ ਐਵੇਨਿਊ ਲੱਧੇਵਾਲੀ, ਥਾਣਾ ਰਾਮਾ ਮੰਡੀ ਜਲੰਧਰ ਵਜੋਂ ਹੋਈ। ਹਾਦਸੇ ਵਿੱਚ ਸੁਦਰਸ਼ਨ ਕੌਰ ਦਾ ਪਤੀ ਤ੍ਰਿਲੋਚਨ ਸਿੰਘ ਜ਼ਖ਼ਮੀ ਹੋ ਗਿਆ। ਉਸਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

PunjabKesari

ਐੱਸ. ਐੱਚ. ਓ. ਔਜਲਾ ਨੇ ਦੱਸਿਆ ਕਿ ਮੁਲਜ਼ਮ ਬੱਸ ਚਾਲਕ ਸਤਨਾਮ ਸਿੰਘ ਪੁੱਤਰ ਪਾਲ ਸਿੰਘ ਵਾਸੀ ਪਿੰਡ ਬੁਢਿਆਣਾ, ਥਾਣਾ ਪਤਾਰਾ ਜ਼ਿਲ੍ਹਾ ਜਲੰਧਰ ਨੂੰ ਕਾਬੂ ਕਰ ਲਿਆ ਗਿਆ ਹੈ। ਬੱਸ ਵੀ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਈ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕਾ ਸੁਦਰਸ਼ਨ ਕੌਰ ਦੀ ਲਾਸ਼ ਸਿਵਲ ਹਸਪਤਾਲ ਭੇਜ ਦਿੱਤੀ ਗਈ ਹੈ। ਵੀਰਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ। ਇੰਸ. ਅਜਾਇਬ ਸਿੰਘ ਨੇ ਦੱਸਿਆ ਕਿ ਮੁਲਜ਼ਮ ਸਤਨਾਮ ਸਿੰਘ ਤੋਂ ਹਾਦਸੇ ਨੂੰ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਠੀ ’ਚ ਸਫ਼ਾਈ ਦੇ ਬਹਾਨੇ ਆਈਆਂ 2 ਔਰਤਾਂ, ਕੈਸ਼ ਤੇ ਗਹਿਣਿਆਂ ’ਤੇ ਕਰ ਗਈਆਂ ਹੱਥ ਸਾਫ਼


author

Mandeep Singh

Content Editor

Related News