ਜਲੰਧਰ : ਗੋਰਾਇਆ 'ਚ ਸਰਕਾਰੀ ਸਕੂਲ ਦੀ ਬੱਸ ਹਾਦਸਾਗ੍ਰਸਤ, 1 ਦੀ ਮੌਤ, 3 ਜ਼ਖਮੀ

Tuesday, Jan 16, 2018 - 10:20 AM (IST)

ਜਲੰਧਰ : ਗੋਰਾਇਆ 'ਚ ਸਰਕਾਰੀ ਸਕੂਲ ਦੀ ਬੱਸ ਹਾਦਸਾਗ੍ਰਸਤ, 1 ਦੀ ਮੌਤ, 3 ਜ਼ਖਮੀ

ਗੋਰਾਇਆ (ਮੁਨੀਸ਼) — ਗੋਰਾਇਆ 'ਚ ਸਰਕਾਰੀ ਸਕੂਲ ਦੇ ਬੱਚਿਆਂ ਦਾ ਵਿਗਿਆਨ ਨਾਲ ਸੰਬੰਧਿਤ ਟੂਰ 'ਤੇ ਲੈ ਕੇ ਜਾ ਰਹੀ ਪੀ. ਆਰ. ਟੀ. ਸੀ. ਦੀ ਬੱਸ ਖੜੇ ਟਰੱਕ 'ਚ ਜਾ ਟਕਰਾਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ਹਾਦਸੇ 'ਚ ਇਕ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਤਿੰਨ ਵਿਦਿਆਰਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ 'ਚ ਜ਼ੇਰੇ ਇਲਾਜ਼ ਭਰਤੀ ਕਰਵਾਇਆ ਗਿਆ ਹੈ। ਬੱਸ 'ਚ ਕੁੱਲ 49 ਵਿਦਿਆਰਥੀ ਸਨ, ਜਿਨ੍ਹਾਂ 'ਚੋਂ 28 ਲੜਕੇ ਤੇ 21 ਲੜਕੀਆਂ ਅਤੇ 3 ਅਧਿਆਪਕ ਸਨ, ਜਿਨ੍ਹਾਂ 'ਚੋਂ ਇਕ ਅਧਿਆਪਕ ਦੀ ਮੌਕੇ 'ਤੇ ਹੀ ਮੌਤ ਹੋ ਗਈ। 
ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਥਾਨਕ ਪੁਲਸ ਮੌਕੇ 'ਤੇ ਪਹੁੰਚ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

PunjabKesari


Related News