ਜਲੰਧਰ : ਬੱਚਿਆਂ ਨਾਲ ਭਰੀ ਸਕੂਲ ਬੱਸ ਫਲਾਈਓਵਰ ਤੋਂ ਡਿੱਗੀ (ਵੀਡੀਓ)

Saturday, Jun 29, 2019 - 12:53 PM (IST)

ਜਲੰਧਰ (ਸੋਨੂੰ) : ਅੱਜ ਸਵੇਰੇ ਅੰਮ੍ਰਿਤਸਰ ਹਾਈਵੇਅ ਤੋਂ ਪੀ. ਏ. ਪੀ. ਫਲਾਈਓਵਰ ਨੂੰ ਜਾ ਰਹੀ ਸਕੂਲ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਸੂਤਰਾਂ ਅਨੁਸਾਰ ਸਕੂਲ ਬੱਸ ਦਾ ਸਟੇਰਿੰਗ ਫ੍ਰੀ ਹੋਣ ਨਾਲ ਬੇਕਾਬੂ ਬੱਸ ਫਲਾਈਓਵਰ ਤੋਂ ਹੇਠਾਂ ਡਿੱਗ ਗਈ, ਜਿਸ 'ਚ ਕੁਝ ਬੱਚਿਆਂ ਨੂੰ ਮਾਮੂਲੀ ਸੱਟਾਂ ਆਈਆਂ ਹਨ ਅਤੇ 2 ਬੱਚੇ ਜ਼ਖਮੀ ਹੋ ਗਏ ਹਨ। ਜਾਣਕਾਰੀ ਦਿੰਦੇ ਹੋਏ ਸਕੂਲ ਬਸ ਚਾਲਕ ਗੁਰਨਾਮ ਪੁੱਤਰ ਨਿਰੰਜਨ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਸਕੂਲ ਦੇ 20 ਦੇ ਕਰੀਬ ਬੱਚਿਆਂ ਨੂੰ ਲੈ ਕੇ ਲਵਲੀ ਯੂਨਿਵਰਸਿਟੀ ਆ ਰਹੇ ਸਨ ਕਿ ਅਚਾਨਕ ਪੀ. ਏ. ਪੀ. ਫਲਾਈਓਵਰ 'ਤੇ ਸਟੇਰਿੰਗ ਫ੍ਰੀ ਹੋ ਗਿਆ ਅਤੇ ਬੱਸ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਰੇਲਵੇ ਕ੍ਰਾਸਿੰਗ ਕੋਲ ਜਾ ਕੇ ਡਿੱਗ ਗਈ। ਮੌਕੇ 'ਤੇ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ  ਥਾਣਾ ਬਾਰਾਦਰੀ ਅਤੇ ਪੀ. ਸੀ. ਆਰ. ਦੀਆਂ ਟੀਮਾਂ ਮੌਕੇ 'ਤੇ ਪੁੱਜ ਗਈਆਂ ਹਨ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। 

PunjabKesari
 


author

Anuradha

Content Editor

Related News