ਮਲੋਟ: ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ, ਡਰਾਇਵਰ, ਕੰਡਕਟਰ ਸਣੇ ਦਰਜਨ ਦੇ ਕਰੀਬ ਵਿਦਿਆਰਥਣਾਂ ਜ਼ਖ਼ਮੀ

Friday, Feb 12, 2021 - 03:59 PM (IST)

ਮਲੋਟ: ਸਕੂਲ ਵੈਨ ਹੋਈ ਹਾਦਸੇ ਦਾ ਸ਼ਿਕਾਰ, ਡਰਾਇਵਰ, ਕੰਡਕਟਰ ਸਣੇ ਦਰਜਨ ਦੇ ਕਰੀਬ ਵਿਦਿਆਰਥਣਾਂ ਜ਼ਖ਼ਮੀ

ਮਲੋਟ (ਜੁਨੇਜਾ): ਅੱਜ ਸਵੇਰੇ ਕੌਮੀ ਸ਼ਾਹ ਮਾਰਗ 9 ’ਤੇ ਇਕ ਸਕੂਲੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ ਵਿਚ ਵੈਨ ਦੇ ਡਰਾਇਵਰ ਕੰਡਕਟਰ ਤੋਂ ਇਲਾਵਾ ਦਰਜਨ ਦੇ ਕਰੀਬ ਸਕੂਲੀ ਵਿਦਿਆਰਥਣਾਂ ਜਖ਼ਮੀ ਹੋ ਗਈਆਂ ਜਿਹਨਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ਦਾ ਪਤਾ ਲੱਗਣ ਸਾਰ ਐਸ.ਡੀ.ਐਮ. ਮਲੋਟ ਨੇ ਹਸਪਤਾਲ ਪੁੱਜ ਕਿ ਜ਼ਖ਼ਮੀ ਵਿਦਿਆਰਥਣਾਂ ਦਾ ਹਾਲ ਚਾਲ ਪੁੱਛਿਆ ਅਤੇ ਹਸਪਤਾਲ ਪ੍ਰਸ਼ਾਸਨ ਨੂੰ ਇਲਾਜ ਸਬੰਧੀ ਢੁਕਵੇਂ ਪ੍ਰਬੰਧਾਂ ਦੇ ਆਦੇਸ਼ ਦਿੱਤੇ। 

PunjabKesari

ਜਾਣਕਾਰੀ ਅਨੁਸਾਰ ਦਸ਼ਮੇਸ਼ ਗਰਲਜ਼ ਸੀਨੀਅਰ ਸੰਕੈਡਰੀ ਸਕੂਲ ਦੀ ਵੈਨ ਨੰਬਰ ਪੀ ਬੀ 06 ਏ ਐਨ 9534ਪਿੰਡ ਭੀਟੀਵਾਲਾ ਤੋਂ ਚੱਲ ਕਿ ਭੁੱਲਰਵਾਲਾ, ਹਾਕੂ ਵਾਲਾ ਤੇ ਪੰਜਾਵਾ ਹੁੰਦੀ ਹੋਈ ਬਾਦਲ ਨੂੰ ਜਾ ਰਹੀ ਸੀ ਕਿ ਖਿਉਵਾਲੀ ਨੇੜੇ ਸੰਤੁਲਨ ਗਵਾਉਣ ਪਿੱਛੋਂ ਇਕ ਟਰੱਕ ਨੰਬਰ ਪੀ.ਬੀ. 03 ਏ ਵਾਈ 9469 ਨਾਲ ਟਕਰਾ ਗਈ। ਜਾਣਕਾਰੀ ਅਨੁਸਾਰ ਹਾਦਸਾ ਵੈਨ ਦਾ ਟਾਇਰ ਫੱਟਣ ਤੋਂ ਬਾਅਦ ਬੇਕਾਬੂ ਹੋਣ ਕਰਕੇ ਵਾਪਰਿਆ।

PunjabKesari

ਇਸ ਹਾਦਸੇ ਵਿਚ ਡਰਾਇਵਰ ਮੱਖਣ ਸਿੰਘ ਭੀਟੀਵਾਲਾ ਅਤੇ ਕੰਡਕਟਰ ਪੂਰਨ ਸਿੰਘ ਹਾਕੂਵਾਲਾ ਤੋਂ ਦਰਜਨ ਦੇ ਕਰੀਬ ਵਿਦਿਆਰਥਣਾਂ ਜ਼ਖ਼ਮੀ ਹੋ ਗਈਆਂ, ਜਿਹਨਾਂ ਵਿਚੋਂ 8 ਵਿਦਿਆਰਥਣਾਂ ਨਿਰਮਤ ਕੌਰ ਪੁੱਤਰੀ ਨਿਰਮਲ ਸਿੰਘ ਭੁੱਲਰਵਾਲਾ (12 ਸਾਲ), ਮਨਜੋਤ ਕੌਰ ਪੁੱਤਰੀ ਨਿਰਮਲ ਸਿੰਘ ਭੁੱਲਰਵਾਲਾ (14 ਸਾਲ ) , ਪ੍ਰਦੀਪ ਕੌਰ ਪੁੱਤਰੀ ਜਸਵੀਰ ਸਿੰਘ ਪੰਜਾਵਾ (18 ਸਾਲ) , ਰਮਨਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਹਾਕੂਵਾਲਾ (16 ਸਾਲ) , ਅਸ਼ਮੀਨ ਪੁੱਤਰੀ ਹਰਦੀਪ ਸਿੰਘ ਭੁੱਲਰਵਾਲਾ (10 ਸਾਲ) , ਜਸ਼ਨਦੀਪ ਪੁੱਤਰ ਨਿਸ਼ਾਨ ਸਿੰਘ ਭੁੱਲਰਵਾਲਾ (16 ਸਾਲ ), ਮਨਜੀਤ ਕੌਰ ਪੁੱਤਰੀ ਮਲਕੀਤ ਸਿੰਘ ਭੁੱਲਰਵਾਲਾ (17ਸਾਲ ), ਕਮਲਜੋਤ ਕੌਰ ਪੁੱਤਰ ਬਚਿੱਤਰ ਸਿੰਘ ਹਾਕੂਵਾਲਾ (17 ਸਾਲ) ਨੂੰ ਜਿਆਦਾ ਸੱਟਾਂ ਲੱਗੀਆਂ। ਹਾਦਸੇ ਦਾ ਪਤਾ ਲੱਗਣ ਸਾਰ ਵਿਦਿਆਰਥਣਾਂ ਦੇ ਮਾਪਿਆਂ ਵਿਚ ਭੱਗਦੜ ਮੱਚ ਗਈ ਅਤੇ ਸਾਰੇ ਹਾਦਸੇ ਵਾਲੀ ਥਾਂ ਤੇ ਲੰਬੀ ਹਸਪਤਾਲ ਪੁੱਜ ਗਏ। ਹਾਦਸੇ ਦਾ ਸ਼ਿਕਾਰ ਡਰਾਇਵਰ ਮੱਖਣ ਸਿੰਘ ਨੂੰ ਜਿਆਦਾ ਸੱਟਾਂ ਲੱਗੀਆਂ ਹੋਣ ਕਰਕੇ ਘੁੱਦਾ ਦੇ ਸਰਕਾਰੀ ਹਸਪਤਾਲ ਅਤੇ ਕੰਡਕਟਰ ਪੂਰਨ ਸਿੰਘ ਨੂੰ ਪਹਿਲਾਂ ਲੰਬੀ ਫਿਰ ਮਲੋਟ ਅਤੇ ਬਾਅਦ ਵਿਚ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ। ਜਖ਼ਮੀ ਵਿਦਿਆਰਥਣਾਂ ਨੂੰ ਵੀ ਇਲਾਜ ਲਈ ਲੰਬੀ,ਬਠਿੰਡਾ ,ਮਲੋਟ ਅਤੇ ਫਰੀਦਕੋਟ ਭੇਜ ਦਿੱਤਾ ਹੈ। ਉਧਰ ਹਾਦਸੇ ਦਾ ਪਤਾ ਲੱਗਣ ਸਾਰ ਮਲੋਟ ਦੇ ਐਸ ਡੀ ਐਮ ਗੋਪਾਲ ਸਿੰਘ ਪੀ ਸੀ ਐਸ ਨੇ ਮਲੋਟ ਦੇ ਸਰਕਾਰੀ ਹਸਪਤਾਲ ਪੁੱਜ ਕਿ ਵਿਦਿਆਰਥਣਾਂ ਦਾ ਹਾਲ ਚਾਲ ਪੁੱਛਿਆ ਅਤੇ ਹਸਪਤਾਲ ਦੇ ਡਾਕਟਰਾਂ ਨੂੰ ਇਲਾਜ ਵੱਲ ਵਿਸੇਸ਼ ਧਿਆਨ ਦੇਣ ਦੇ ਅਦੇਸ਼ ਦਿੱਤੇ।


author

Shyna

Content Editor

Related News