ਨਿੱਜੀ ਸਕੂਲ ਦੇ 52 ਸਾਲਾਂ ਬੱਸ ਡਰਾਇਵਰ ਦਾ ਸ਼ਰਮਨਾਕ ਕਾਰਾ (ਵੀਡੀਓ)
Saturday, Sep 01, 2018 - 11:11 AM (IST)
ਬਟਾਲਾ (ਬਲਵਿੰਦਰ ਭੱਲਾ)—ਕਾਦੀਆਂ ਦੇ ਇਕ ਨਿੱਜੀ ਸਕੂਲ ਦੇ ਬੱਸ ਡਰਾਇਵਰ ਵਲੋਂ 11 ਸਾਲਾਂ ਬੱਚੇ ਨਾਲ ਬਦਫੈਲੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦਰਿੰਦਾ 52 ਸਾਲਾਂ ਬੱਸ ਡਰਾਇਵਰ ਬੱਚੇ ਨੂੰ ਡਰਾ ਧਮਕਾ ਕੇ ਉਸ ਨਾਲ 15 ਦਿਨਾਂ ਤੱਕ ਦੁਸ਼ਕਰਮ ਕਰਦਾ ਰਿਹਾ। ਉਸ ਵਿਅਕਤੀ ਨੇ ਬੱਚੇ ਦੇ ਮਨ 'ਚ ਅਜਿਹਾ ਡਰ ਪਾਇਆ ਕਿ ਉਸ ਨੇ ਆਪਣੇ ਘਰ 'ਚ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ, ਪਰ ਜਦੋਂ ਬੱਚੇ ਕੋਲ ਬੈਠਿਆ ਵੀ ਨਾ ਜਾਣ ਲੱਗਾ ਤਾਂ ਦੋਸ਼ੀ ਦੀ ਦਰਿੰਦਗੀ ਦਾ ਖੁਲਾਸਾ ਹੋਇਆ। ਦੋਸ਼ੀ ਖਿਲਾਫ ਬੱਚੇ ਦੇ ਪਰਿਵਾਰ ਤੇ ਸਕੂਲ ਦੇ ਪ੍ਰਿੰਸੀਪਲ ਵਲੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਪੁਲਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀ ਬੱਸ ਡਰਾਇਵਰ ਫਰਾਰ ਹੈ, ਜਿਸ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।