SCERT ਵੱਲੋਂ ਵਜ਼ੀਫਾ ਪ੍ਰੀਖਿਆਵਾਂ ਹਫ਼ਤੇ ਲਈ ਮੁਲਤਵੀ

Friday, Dec 11, 2020 - 04:15 PM (IST)

SCERT ਵੱਲੋਂ ਵਜ਼ੀਫਾ ਪ੍ਰੀਖਿਆਵਾਂ ਹਫ਼ਤੇ ਲਈ ਮੁਲਤਵੀ

ਲੁਧਿਆਣਾ (ਵਿੱਕੀ) : ਪੰਜਾਬ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪਰਿਸ਼ਦ ਵੱਲੋਂ ਲਈਆਂ ਜਾਣ ਵਾਲੀਆਂ ਐੱਨ. ਐੱਮ. ਐੱਮ. ਐੱਸ., ਐੱਨ. ਟੀ. ਐੱਸ. ਈ. (ਸਟੇਜ-1) ਅਤੇ ਪੀ. ਐੱਸ. ਟੀ. ਐੱਸ. ਈ. ਦੀਆਂ ਵਜ਼ੀਫਾ ਪ੍ਰੀਖਿਆਵਾਂ ਪ੍ਰਬੰਧਕੀ ਕਾਰਨਾਂ ਕਰਕੇ ਹਫ਼ਤੇ ਲਈ ਮੁਲਤਵੀ ਕਰ ਦਿੱਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਚੰਗੀ ਖ਼ਬਰ : ਚੰਡੀਗੜ੍ਹ 'ਚ ਹੁਣ 10 ਰੁਪਏ 'ਚ ਅੱਧਾ ਘੰਟਾ ਚਲਾ ਸਕੋਗੇ 'ਸਾਈਕਲ'

ਸਿੱਖਿਆ ਮਹਿਕਮੇ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀ. ਐੱਸ. ਟੀ. ਐੱਸ. ਈ. (8ਵੀਂ ਅਤੇ 10ਵੀਂ ਲਈ) ਵਜ਼ੀਫਾ ਪ੍ਰੀਖਿਆ ਜੋ ਕਿ 12 ਦਸੰਬਰ ਨੂੰ ਆਯੋਜਿਤ ਹੋਣੀ ਸੀ, ਹੁਣ 19 ਦਸੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ : 'ਪੰਜਾਬ ਕਾਂਗਰਸ' 14 ਤਾਰੀਖ਼ ਨੂੰ ਖੇਤੀ ਕਾਨੂੰਨਾਂ ਖ਼ਿਲਾਫ਼ ਕਰੇਗੀ ਪ੍ਰਦਰਸ਼ਨ, ਕੀਤਾ ਜਾਵੇਗਾ ਵੱਡਾ ਐਲਾਨ

ਐੱਨ. ਟੀ. ਐੱਸ. ਈ. (ਸਟੇਜ-1) ਅਤੇ ਐੱਨ. ਐੱਮ. ਐੱਮ. ਐੱਸ. (8ਵੀਂ ਲਈ) ਵਜ਼ੀਫਾ ਪ੍ਰੀਖਿਆਵਾਂ ਜੋ ਕਿ 13 ਦਸੰਬਰ ਨੂੰ ਆਯੋਜਿਤ ਹੋਣੀਆਂ ਸਨ, ਉਨ੍ਹਾਂ ਦੀ ਤਾਰੀਖ਼ 20 ਦਸੰਬਰ ਰੱਖੀ ਗਈ ਹੈ। ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਰੋਲ ਨੰਬਰ, ਅਲਾਟ ਕੀਤੇ ਪ੍ਰੀਖਿਆ ਕੇਂਦਰਾਂ ਅਤੇ ਪ੍ਰੀਖਿਆ ਦੇ ਸਮੇਂ 'ਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ। ਸਿਰਫ ਤਾਰੀਖਾਂ 'ਚ ਹੀ ਤਬਦੀਲੀ ਕੀਤੀ ਗਈ ਹੈ।

ਨੋਟ : ਇਸ ਖ਼ਬਰ ਸਬੰਧੀ ਦਿਓ ਆਪਣੀ ਰਾਏ


author

Babita

Content Editor

Related News