ਲੁਧਿਆਣਾ : ਰਵਿਦਾਸ ਭਾਈਚਾਰੇ ਨੇ ਲੁਧਿਆਣਾ ਨੈਸ਼ਨਲ ਹਾਈਵੇਅ ਕੀਤਾ ਜਾਮ, 2 ਘੰਟੇ ਲਾਇਆ ਧਰਨਾ

08/10/2019 2:52:25 PM

ਲੁਧਿਆਣਾ (ਨਰਿੰਦਰ) : ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਰ ਨੂੰ ਤੋੜਨ ਦੇ ਫੈਸਲੇ ਖਿਲਾਫ ਰਵਿਦਾਸ ਭਾਈਚਾਰਾ ਸੜਕਾਂ 'ਤੇ ਉਤਰ ਆਇਆ ਅਤੇ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ 'ਤੇ ਜਲੰਧਰ ਬਾਈਪਾਸ ਚੌਂਕ 'ਚ ਧਰਨਾ ਲਾ ਲਿਆ। ਧਰਨਾਕਾਰੀਆਂ ਵਲੋਂ ਕਰੀਬ 2 ਘੰਟੇ ਧਰਨਾ ਲਾਇਆ ਗਿਆ ਅਤੇ ਹਾਈਵੇਅ ਨੂੰ ਦੋਹੀਂ ਪਾਸੀਂ ਬਲਾਕ ਕਰ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਦੀ ਨਰਿੰਦਰ ਮੋਦੀ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

PunjabKesari

ਵੱਡੀ ਗਿਣਤੀ 'ਚ ਭਾਈਚਾਰੇ ਦੇ ਲੋਕ ਹਾਈਵੇਅ 'ਤੇ ਧਰਨਾ ਦੇਣ ਲਈ ਪੁੱਜੇ ਅਤੇ ਇਨਸਾਫ ਦੀ ਮੰਗ ਕੀਤੀ। ਇਸ ਦੌਰਾਨ ਮੌਕੇ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਅਤੇ ਅਧਿਕਾਰੀ ਵੀ ਪਹੁੰਚ ਗਏ। ਇਸ ਤੋਂ ਇਲਾਵਾ ਦੰਗਾ ਨਿਰੋਧਕ ਦਸਤਾ, ਵਾਟਰ ਕੈਨਨ ਵੀ ਤਾਇਨਾਤ ਕਰ ਦਿੱਤਾ ਗਿਆ।

PunjabKesari
ਲੱਗਾ ਲੰਬਾ ਟ੍ਰੈਫਿਕ ਜਾਮ
ਇਸ ਧਰਨੇ ਕਾਰਨ ਸੜਕਾਂ 'ਤੇ ਲੰਬਾ ਜਾਮ ਲੱਗ ਗਿਆ ਅਤੇ ਨੈਸ਼ਨਲ ਹਾਈਵੇਅ ਦੇ ਦੋਹੀਂ ਪਾਸੀਂ ਲੰਬੀਆਂ-ਲੰਬੀਆਂ ਲਾਈਨਾਂ ਲੱਗ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।

PunjabKesari
ਐੱਸ. ਡੀ. ਐੱਮ. ਦੀ ਅਪੀਲ 'ਤੇ ਚੁੱਕਿਆ ਧਰਨਾ
ਮੌਕੇ 'ਤੇ ਪੁੱਜੇ ਐੱਸ. ਡੀ. ਐੱਮ. ਮਨਪਦੀਪ ਬੈਂਸ ਨੇ ਪ੍ਰਦਰਸ਼ਨਕਾਰੀਆਂ ਨੂੰ ਧਰਨਾ ਖਤਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਆਪਣਾ ਮੰਗ ਪੱਤਰ ਸੌਂਪਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਹ ਭਾਈਚਾਰੇ ਦਾ ਇਹ ਮੰਗ ਪੱਤਰ ਸਰਕਾਰ ਤੱਕ ਪਹੁੰਚਾ ਦੇਣਗੇ, ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵਲੋਂ ਧਰਨਾ ਚੁੱਕ ਦਿੱਤਾ ਗਿਆ।

 


Babita

Content Editor

Related News