ਐੱਸ. ਸੀ. ਕਮਿਸ਼ਨ ਦੇ ਦਖ਼ਲ ਪਿੱਛੋਂ ਮਹਿਲਾ ਲੈਕਚਰਾਰ ਦੀ ਸਾਲਾਨਾ ਗੁਪਤ ਰਿਪੋਰਟ ਕੀਤੀ ਦਰੁਸਤ

03/29/2022 7:47:42 PM

ਚੰਡੀਗੜ੍ਹ (ਬਿਊਰੋ) : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖ਼ਲ ਪਿੱਛੋਂ ਸਿੱਖਿਆ ਵਿਭਾਗ ਵੱਲੋਂ ਮਹਿਲਾ ਲੈਕਚਰਾਰ ਦੀ ਕਰੀਬ 19 ਸਾਲ ਪਹਿਲਾਂ ਅਣਗਹਿਲੀ ਨਾਲ ਗ਼ਲਤ ਲਿਖੀ ਗਈ ਸਾਲਾਨਾ ਗੁਪਤ ਰਿਪੋਰਟ ਨੂੰ ਦਰੁਸਤ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨ ਦੇ ਮੈਂਬਰ ਗਿਆਨ ਚੰਦ ਦਿਵਾਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਬਾਇਓਲੋਜੀ ਦੀ ਲੈਕਚਰਾਰ ਬਿੰਦੂ ਬਾਲਾ ਨੇ ਸ਼ਿਕਾਇਤ ਦਿੱਤੀ ਸੀ ਕਿ ਸਾਲ 2003-04 ਦੌਰਾਨ ਸਕੂਲ ਮੁਖੀ ਵੱਲੋਂ ਉਸ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਸਮੇਂ ਸਾਰੇ ਕਾਲਮਾਂ 'ਚ ਦਰਜਾਬੰਦੀ ਵਧੀਆ ਲਿਖੀ ਗਈ ਸੀ ਪਰ ਉਨ੍ਹਾਂ ਨੇ ਗ਼ਲਤੀ ਨਾਲ ਅਖ਼ੀਰਲੀ ਟਿੱਪਣੀ “ਸਧਾਰਣ ਤੋਂ ਘੱਟ” ਲਿਖ ਦਿੱਤੀ ਗਈ ਸੀ।

ਇਹ ਵੀ ਪੜ੍ਹੋ : ਜਾਇਦਾਦ ਲਈ ਬਜ਼ੁਰਗ ਮਾਪਿਆਂ ਦੀ ਕੀਤੀ ਕੁੱਟਮਾਰ, ਪੀੜਤਾਂ ਨੇ CM ਤੇ ਪੁਲਸ ਤੋਂ ਮੰਗਿਆ ਇਨਸਾਫ਼

ਉਨ੍ਹਾਂ ਦੱਸਿਆ ਕਿ ਇਸ ਕੇਸ ਵਿਚ ਸਿੱਖਿਆ ਵਿਭਾਗ ਵੱਲੋਂ ਮੁੱਖ ਦਫ਼ਤਰ ਪੱਧਰ 'ਤੇ ਜਾਂਚ ਕਰਵਾਈ ਗਈ, ਜਿਸ ਵਿਚ ਪੜਤਾਲੀਆ ਅਫ਼ਸਰ ਨੇ ਪਾਇਆ ਕਿ ਗੁਪਤ ਰਿਪੋਰਟ 'ਚ ਸਕੂਲ ਮੁਖੀ ਵੱਲੋਂ ਅਜਿਹਾ ਕੋਈ ਕਾਰਨ ਨਹੀਂ ਦੱਸਿਆ ਗਿਆ, ਜਿਸ ਅਨੁਸਾਰ ਮਹਿਲਾ ਲੈਕਚਰਾਰ ਦੇ ਸਮੂਹਿਕ ਮੁਲਾਂਕਣ ਦਾ “ਸਧਾਰਣ ਤੋਂ ਘੱਟ” ਦਰਜਾਬੰਦੀ ਕੀਤੀ ਜਾਣੀ ਬਣਦੀ ਹੋਵੇ। ਤੱਥਾਂ ਨੂੰ ਵਾਚਦਿਆਂ ਵਿਭਾਗ ਨੇ “ਸਧਾਰਣ ਤੋਂ ਘੱਟ” ਟਿੱਪਣੀ ਰੱਦ ਕਰਦਿਆਂ ਇਸ ਨੂੰ “ਬਹੁਤ ਅੱਛਾ” ਮੰਨ ਕੇ ਉਸ ਦੀ ਸਾਲਾਨਾ ਗੁਪਤ ਰਿਪੋਰਟ ਦੁਰਸਤ ਕਰ ਦਿੱਤੀ।

ਇਹ ਵੀ ਪੜ੍ਹੋ : ਗੁਲਾਬੀ ਸੁੰਡੀ ਕਾਰਨ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਨੂੰ ਲੈ ਕੇ ਲੰਬੀ 'ਚ ਕਿਸਾਨਾਂ ਵੱਲੋਂ ਹਾਈਵੇ ਜਾਮ (ਵੀਡੀਓ)


Harnek Seechewal

Content Editor

Related News