ਐੱਸ. ਸੀ. ਵਿਦਿਆਰਥਣਾਂ ਤੋਂ ਫੀਸ ਵਸੂਲਣ ਦੇ ਵਿਰੋਧ ''ਚ ਨਾਅਰੇਬਾਜ਼ੀ

Wednesday, Dec 27, 2017 - 01:02 PM (IST)

ਐੱਸ. ਸੀ. ਵਿਦਿਆਰਥਣਾਂ ਤੋਂ ਫੀਸ ਵਸੂਲਣ ਦੇ ਵਿਰੋਧ ''ਚ ਨਾਅਰੇਬਾਜ਼ੀ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) — ਨੇੜਲੇ ਪਿੰਡ ਦੇ ਇਕ ਕਾਲਜ ਵੱਲੋਂ ਐੱਸ. ਸੀ. ਵਿਦਿਆਰਥਣਾਂ ਤੋਂ ਫੀਸ ਵਸੂਲਣ ਦੇ ਵਿਰੋਧ 'ਚ ਵਿਦਿਆਰਥਣਾਂ ਦੇ ਮਾਪਿਆਂ ਨੇ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲਾ ਜਨਰਲ ਸਕੱਤਰ ਭੋਲਾ ਸਿੰਘ ਕਲਾਲ ਮਾਜਰਾ ਦੀ ਅਗਵਾਈ ਹੇਠ ਡੀ. ਸੀ. ਬਰਨਾਲਾ ਦੇ ਦਫ਼ਤਰ ਵਿਚ ਨਾਅਰੇਬਾਜ਼ੀ ਕੀਤੀ ਅਤੇ ਡੀ. ਸੀ. ਬਰਨਾਲਾ ਦੇ ਨਾਂ ਇਕ ਮੰਗ-ਪੱਤਰ ਵੀ ਦਿੱਤਾ। 
ਭੋਲਾ ਸਿੰਘ ਨੇ ਦੱਸਿਆ ਕਿ ਕਾਲਜ ਦੇ ਪਿੰ੍ਰਸੀਪਲ ਵੱਲੋਂ ਐੱਸ. ਸੀ. ਵਿਦਿਆਰਥਣਾਂ ਤੋਂ ਜ਼ਬਰਦਸਤੀ ਫੀਸ ਵਸੂਲੀ ਜਾ ਰਹੀ ਹੈ ਜਦੋਂਕਿ ਸਰਕਾਰ ਨੇ ਐੱਸ. ਸੀ. ਵਿਦਿਆਰਥਣਾਂ ਦੀ ਫੀਸ ਮੁਆਫ ਕੀਤੀ ਹੋਈ ਹੈ। ਵਿਦਿਆਰਥਣਾਂ ਨੂੰ ਨੋਟਿਸ ਕੱਢ ਕੇ ਫੀਸ ਭਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਪ੍ਰਿੰਸੀਪਲ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਮੰਗ ਨਾ ਮੰਨੀ ਗਈ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਸੰਘਰਸ਼ ਦਾ ਰਾਹ ਅਪਣਾਉਣਾ ਪਵੇਗਾ। ਇਸ ਦੌਰਾਨ ਹਰਭਜਨ ਸਿੰਘ, ਗੁਰਪ੍ਰੀਤ ਸਿੰਘ, ਜਸਵੀਰ ਕੌਰ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।


Related News