ਸਿੱਖਿਆ ਬਚਾਓ ਮੰਚ ਵੱਲੋਂ 18 ਨੂੰ ਮੁੱਖ ਮੰਤਰੀ ਦੇ ਘਿਰਾਓ ਦਾ ਐਲਾਨ
Thursday, Feb 08, 2018 - 11:06 AM (IST)

ਮੋਗਾ (ਗਰੋਵਰ, ਗੋਪੀ) - ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਵੱਲੋਂ ਅਧਿਆਪਕਾਂ ਦੀਆਂ ਮੰਗਾਂ ਸਬੰਧੀ 18 ਫਰਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਖੇ ਸੂਬਾ ਪੱਧਰੀ ਰੈਲੀ ਕਰ ਕੇ ਮੁੱਖ ਮੰਤਰੀ ਨੂੰ ਘੇਰਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਸਬੰਧੀ ਅੱਜ ਮੋਗਾ ਨੇਚਰ ਪਾਰਕ ਵਿਖੇ ਸਰਕਾਰੀ ਸਕੂਲ ਸਿੱਖਿਆ ਬਚਾਓ ਮੰਚ ਦੇ ਆਗੂਆਂ ਜਸਵਿੰਦਰ ਸਿੰਘ ਸਿੱਧੂ, ਪਰਗਟਜੀਤ ਸਿੰਘ ਕਿਸ਼ਨਪੁਰਾ, ਸੋਹਣ ਸਿੰਘ ਅਤੇ ਜਗਸੀਰ ਸਿੰਘ ਘਾਰੂ ਦੀ ਅਗਵਾਈ 'ਚ ਮੀਟਿੰਗ ਹੋਈ, ਜਿਸ ਵਿਚ 18 ਫਰਵਰੀ ਦੀ ਰੈਲੀ ਦੀਆਂ ਤਿਆਰੀਆਂ ਆਰੰਭੀਆਂ ਗਈਆਂ।
9 ਫਰਵਰੀ ਨੂੰ ਬਲਾਕ ਪੱਧਰ 'ਤੇ ਮੀਟਿੰਗਾਂ ਕਰ ਕੇ ਸਕੂਲ ਤੋਂ ਸਕੂਲ ਅਧਿਆਪਕਾਂ ਤੱਕ ਪੁੱਜਣ ਦਾ ਫੈਸਲਾ ਕੀਤਾ ਤਾਂ ਜੋ 18 ਫਰਵਰੀ ਨੂੰ ਪਟਿਆਲਾ ਵੱਡੀ ਗਿਣਤੀ 'ਚ ਅਧਿਆਪਕ ਜਾ ਸਕਣ। ਆਗੂਆਂ ਨੇ ਦੱਸਿਆ ਕਿ ਮੁੱਖ ਮੰਗਾਂ ਬੀ. ਐੱਡ. ਅਧਿਆਪਕਾਂ 'ਤੇ ਥੋਪਿਆ ਬ੍ਰਿਜ ਕੋਰਸ ਖਤਮ ਕਰਨ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਐਲੀਮੈਂਟਰੀ ਡਾਇਰੈਕਟੋਰੇਟ ਲਾਗੂ ਕਰਨ ਆਦਿ ਹਨ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿੱਖਿਆ 'ਤੇ ਘਟੀਆ ਤਜਰਬੇ ਕਰ ਰਹੀ ਹੈ, ਜਿਸ ਦਾ ਮੰਚ ਡਟ ਕੇ ਵਿਰੋਧ ਕਰੇਗਾ। ਇਸ ਦੌਰਾਨ ਮਨਮੀਤ ਸਿੰਘ ਮੋਗਾ, ਸੁਰਿੰਦਰ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਆਦਿ ਆਗੂ ਹਾਜ਼ਰ ਸਨ ।