ਸਾਊਦੀ ਅਰਬ 'ਚ ਪੰਜਾਬੀ ਦੀ ਸ਼ੱਕੀ ਹਲਾਤਾਂ ਵਿਚ ਮੌਤ
Tuesday, Jul 07, 2020 - 09:31 AM (IST)
ਮੱਲ੍ਹੀਆਂ ਕਲਾਂ (ਟੁੱਟ) : ਰੋਜ਼-ਰੋਟੀ ਕਮਾਉਣ ਦੀ ਖ਼ਾਤਰ ਸਾਊਦੀ ਅਰਬ ਗਏ ਪਿੰਡ ਰਹੀਮਪੁਰ ਦਾ ਰਹਿਣ ਵਾਲਾ ਪਰਮਜੀਤ ਸਿੰਘ ਉਰਫ ਪੰਮਾ (52) ਦੀ ਸ਼ੱਕੀ ਹਲਾਤਾਂ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਉਸ ਦੀ ਸ਼ੱਕੀ ਹਾਲਤ 'ਚ ਮੌਤ ਨਾਲ ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਅਤੇ ਪਿੰਡ ਵਿਚ ਵੀ ਮਾਤਮ ਛਾਹ ਗਿਆ।
ਇਹ ਵੀ ਪੜ੍ਹੋਂ : ਵਕਤ ਦੀ ਪਈ ਮਾਰ : ਪਹਿਲਾਂ ਪਤਨੀ ਦੀ ਹੋਈ ਮੌਤ, ਹੁਣ ਕਮਰੇ 'ਚ ਇਕ ਹੀ ਪੱਖੇ ਨਾਲ ਝੂਲਦੇ ਮਿਲੇ ਮਾਂ-ਪੁੱਤ
ਇਸ ਸਬੰਧੀ ਜਾਣਕਾਰੀ ਦਿੰਦਿਆ ਪਰਮਜੀਤ ਦੇ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤ ਨਾਲ ਉਸ ਦਾ ਭਰਾ ਤੇ ਭਾਣਜਾ ਵੀ ਸਾਊਦੀ ਅਰਬ ਵਿਚ ਹੀ ਹਨ। ਉਸ ਦੀ ਪਤਨੀ ਪਰਮਜੀਤ ਕੌਰ ਤੇ ਉਸ ਦੇ 2 ਬੇਟੇ ਹਨ। ਉਸ ਦੀ ਪਤਨੀ ਦੱਸਿਆ ਕਿ ਕੁਝ ਦਿਨ ਪਹਿਲਾਂ ਪਰਮਜੀਤ ਦਾ ਫੋਨ ਆਇਆ ਸੀ ਕਿ ਉਹ ਬਿਲਕੁਲ ਠੀਕ ਹੈ ਤੇ ਫਰੂਟ ਦੀ ਗੱਡੀ ਭਰ ਕੇ ਮੰਡੀ ਜਾ ਰਿਹਾ ਹੈ। ਗੱਡੀ ਚਲਾਉਂਦੇ ਸਮੇਂ ਉਸ ਨੂੰ ਥਕਾਵਟ ਮਹਿਸੂਸ ਕੀਤੀ ਤਾਂ ਉਹ ਗੱਡੀ ਰੋਕ ਕੇ ਆਰਾਮ ਕਰਨ ਲਈ ਲੰਮਾ ਪੈ ਗਿਆ। ਉਸ ਦੀ ਗੱਡੀ ਦੇ ਪਿੱਛੇ ਹੀ ਇਕ ਟਰਾਲਾ ਲੈ ਕੇ ਆ ਰਿਹਾ ਸੀ , ਜਿਸ ਨੇ ਉੱਥੇ ਗੱਡੀ ਰੁਕੀ ਦੇਖੀ ਤਾਂ ਉਸ ਨੇ ਦੇਖਿਆ ਕਿ ਪਰਮਜੀਤ ਵਿਚ ਸੌਂ ਰਿਹਾ ਸੀ, ਉਸ ਨੇ ਐਂਬੂਲੈਂਸ ਨੂੰ ਫੋਨ ਕਰ ਕੇ ਪਰਮਜੀਤ ਨੂੰ ਇਥੋਂ ਚੁਕਾ ਦਿੱਤਾ। ਫੇਰ 10 ਦਿਨ ਤੱਕ ਪਰਮਜੀਤ ਦਾ ਕੋਈ ਵੀ ਪਤਾ ਨਹੀਂ ਲੱਗਾ ਕਿ ਉਹ ਕਿਹੜੇ ਹਸਪਤਾਲ 'ਚ ਹੈ ਤੇ ਕਿਥੇ ਹੈ। 10 ਦਿਨ ਬਾਅਦ ਭਾਣਜੇ ਦਾ ਫੋਨ ਆਇਆ ਕਿ ਮਾਮੇ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋਂ : ਬੈਨ ਕੀਤੀ 'tik tok' ਨੂੰ ਚਲਾਉਣ ਲਈ ਲਈ ਨੌਜਵਾਨਾਂ ਨੇ ਬਾਣੀ ਜੁਗਾੜੂ ਤਕਨੀਕ
ਉਸ ਨੇ ਦੱਸਿਆ ਕਿ ਉਸ ਦੇ ਮਾਲਕ ਨੂੰ ਹਸਪਤਾਲ ਤੋਂ ਫੋਨ ਆਇਆ ਸੀ ਕਿ ਉਸ ਦੀ ਮੌਤ ਹੋ ਗਈ ਹੈ।ਮ੍ਰਿਤਕ ਪਰਮਜੀਤ ਦੇ ਪਰਿਵਾਰ ਵਾਲੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣਾ ਚਾਹੁੰਦੇ ਹਨ ਪਰ ਉਥੋਂ ਦੇ ਡਾਕਟਰਾਂ ਨੇ ਕਿਹਾ ਹੈ ਕਿ ਇਸ ਦੀ ਮੌਤ ਕੋਰੋਨਾ ਲਾਗ ਕਾਰਨ ਹੋਈ ਹੈ, ਜਿਸ ਕਾਰਨ ਉਸਨੂੰ ਭਾਰਤ ਨਹੀਂ ਭੇਜਿਆ ਜਾ ਸਕਦਾ। ਇਸ ਦਾ ਪਰਿਵਾਰ ਨੂੰ ਯਕੀਨ ਨਹੀਂ ਹੋ ਰਿਹਾ ਹੈ। ਪਿੰਡ ਦੇ ਹੋਰ ਵੀ 4-5 ਵਿਅਕਤੀ ਸਾਊਦੀ ਅਰਬ ਵਿਚ ਹਨ, ਜਿਨ੍ਹਾਂ ਨੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰਮਜੀਤ ਕਿਥੇ ਹੈ ਪਰ ਉਸ ਬਾਰੇ ਉਨ੍ਹਾਂ ਨੂੰ ਵੀ ਕੁਝ ਵੀ ਪਤਾ ਨਹੀਂ ਚੱਲ ਸਕਿਆ ਹੈ। ਪਰਿਵਾਰ ਵਾਲੇ ਚਾਹੁੰਦੇ ਹਨ ਮੌਤ ਦੇ ਕਾਰਨਾਂ ਦਾ ਪਤਾ ਚੱਲ ਸਕੇ ਪਰ ਅਜੇ ਅਜਿਹਾ ਕੁਝ ਵੀ ਸੰਭਵ ਨਹੀਂ ਹੋ ਸਕਿਆ ਹੈ। ਪਰਿਵਾਰ ਨੂੰ ਅਜੇ ਵੀ ਇਸ ਦਾ ਯਕੀਨ ਨਹੀਂ ਹੋ ਰਿਹਾ ਹੈ ਕਿ ਪਰਮਜੀਤ ਦੀ ਮੌਤ ਕਿਸ ਤਰ੍ਹਾਂ ਹੋਈ ਹੈ। ਪੀੜਤ ਪਰਿਵਾਰ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਹੈ ਕਿ ਇਸ ਦੀ ਪੜਤਾਲ ਕਰਵਾਈ ਜਾਵੇ ਤਾਂ ਕਿ ਮੌਤ ਦੇ ਅਸਲੀ ਕਾਰਨ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋਂ : ਦਹਿਸ਼ਤ ਦੇ ਮਾਹੌਲ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਵਧੀ ਸੰਗਤ ਦੀ ਆਮਦ