ਵਿਦੇਸ਼ ''ਚੋਂ ਵਾਪਸ ਪਰਤੇ ਨੌਜਵਾਨ ਨੇ ਸੁਣਾਈ ਦੁੱਖ ਭਰੀ ਦਾਸਤਾਨ, ਸਾਹਮਣੇ ਲਿਆਂਦਾ ਰੌਂਗਟੇ ਖੜੇ ਕਰ ਦੇਣ ਵਾਲਾ ਸੱਚ

Tuesday, Jul 18, 2017 - 09:19 PM (IST)

ਵਿਦੇਸ਼ ''ਚੋਂ ਵਾਪਸ ਪਰਤੇ ਨੌਜਵਾਨ ਨੇ ਸੁਣਾਈ ਦੁੱਖ ਭਰੀ ਦਾਸਤਾਨ, ਸਾਹਮਣੇ ਲਿਆਂਦਾ ਰੌਂਗਟੇ ਖੜੇ ਕਰ ਦੇਣ ਵਾਲਾ ਸੱਚ

ਬਠਿੰਡਾ (ਵਿਜੇ) — ਡਾਲਰਾਂ ਦੀ ਚਮਕ ਤੇ ਭਵਿੱਖ ਨੂੰ ਸਵਾਰਨ ਲਈ ਨੌਜਵਾਨ ਨੇ ਕਰਜ਼ਾ ਚੁੱਕ ਕੇ ਸਾਊਦੀ ਅਰਬ ਦੀ ਉਡਾਨ ਭਰੀ, ਡਾਲਰ ਤਾਂ ਮਿਲੇ ਨਹੀਂ ਪਰ ਅੱਖਾਂ ਦੀ ਰੋਸ਼ਨੀ ਗਵਾ ਕੇ ਵਤਨ ਵਾਪਸ ਪਰਤੇ ਨੌਜਵਾਨ ਨੂੰ ਇਲਾਜ ਤੋਂ ਇਲਾਵਾ ਰੋਟੀ ਦੇ ਵੀ ਲਾਲੇ ਪੈ ਗਏ। ਵਿਦੇਸ਼ ਮੰਤਰਾਲਾ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ ਹੁਣ ਉਹ ਜ਼ਿਲਾ ਮੈਜਿਸਟਰੇਟ ਕੋਲ ਸਹਾਇਤਾ ਲਈ ਚੱਕਰ ਲਗਾ ਰਿਹਾ ਹੈ।
ਜ਼ਿਲੇ ਦੇ ਪਿੰਡ ਸਰਦਾਰਗੜ੍ਹ ਨਿਵਾਸੀ (22) ਮਨਪ੍ਰੀਤ ਸਿੰਘ ਪੁੱਤਰ ਹਰਪ੍ਰੀਤ ਸਿੰਘ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਪਰੇਸ਼ਾਨ ਸੀ ਪਰ ਇਕ ਟ੍ਰੈਵਲ ਏਜੰਟ ਨਾਲ ਉਸ ਦੀ ਗੱਲ ਹੋਈ ਤੇ ਉਸ ਨੇ ਸਾਊਦੀ ਅਰਬ 'ਚ ਇਕ ਨਿਜੀ ਕੰਪਨੀ 'ਚ ਉਸ ਨੂੰ ਨੌਕਰੀ ਦਿਵਾ ਦਿੱਤੀ ਤੇ ਪੈਸੇ ਵੀ ਠੱਗ ਲਏ। 2015 'ਚ ਉਸ ਨੇ ਉਡਾਨ ਭਰੀ ਤੇ ਸਾਊਦੀ ਅਰਬ ਦੀ ਕੰਪਨੀ ਹਸ਼ਰ ਅਲਗਾਜੀ 'ਚ ਕੰਮ ਸ਼ੁਰੂ ਕੀਤਾ। ਇਕ ਕੈਮੀਕਲ ਟੈਂਕ ਦੀ ਮੁਰੰਮਤ ਦੌਰਾਨ ਉਸ 'ਚ ਵਿਸਫੋਟ ਹੋ ਗਿਆ, ਜਿਸ 'ਚ ਉਹ ਜ਼ਖਮੀ ਹੋ ਗਿਆ ਤੇ ਉਸ ਦੀ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ। ਉਸ ਦੇ ਨਾਲ ਹੋਰ ਨੌਜਵਾਨ ਵੀ ਸਨ, ਜੋ ਇਸ ਹਾਦਸੇ ਦੀ ਚਪੇਟ 'ਚ ਆਏ। ਪੀੜਤਨ ਨੋਜਵਾਨ ਨੇ ਦੱਸਿਆ ਕਿ ਅੱਖਾਂ ਦੀ ਰੋਸ਼ਨੀ ਖਤਮ ਹੋ ਜਾਣ ਤੋਂ ਬਾਅਦ ਕੰਪਨੀ ਨੇ ਉਸ ਨੂੰ 2 ਮਹੀਨੇ ਤਕ ਕਮਰੇ 'ਚ ਕੈਦ ਕਰ ਲਿਆ ਤੇ ਇਲਾਜ  ਕਰਵਾਉਣ ਦਾ ਭਰੋਸਾ ਦਿੰਦੇ ਰਹੇ ਪਰ ਉਨ੍ਹਾਂ ਕੋਈ ਇਲਾਜ ਨਹੀਂ ਕਰਵਾਇਆ ਸਗੋਂ ਜੂਨ 2016 'ਚ ਉਸ ਨੂੰ ਭਾਰਤ ਭੇਜ ਦਿੱਤਾ। ਉਸ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਦੇ ਪਰਿਵਾਰ ਤੇ ਰਿਸ਼ਤੇਦਾਰ ਉਸ ਦਾ ਇਲਾਜ ਕਰਵਾਉਂਦੇ ਰਹੇ ਪਰ ਅੱਖਾਂ ਦੀ ਰੋਸ਼ਨੀ ਵਾਪਸ ਨਹੀਂ ਆਈ ਤੇ ਹੁਣ ਉਸ ਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ 'ਚ ਚਲ ਰਿਹਾ ਹੈ ਪਰ ਦੋਸਤਾਂ ਤੇ ਰਿਸ਼ਤੇਦਾਰਾਂ ਨੇ ਆਪਣੇ ਹੱਥ ਖਿੱਚ ਲਏ, ਜਿਸ ਕਾਰਨ ਉਹ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋ ਗਿਆ।
ਉਕਤ ਨੌਜਵਾਨ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਉਸ ਨੇ ਜ਼ਿਲਾ ਮੈਜਿਸਟਰੇਟ ਬਠਿੰਡਾ ਨੂੰ ਪੱਤਰ ਲਿੱਖ ਕੇ ਸਹਾਇਤਾ ਦੀ ਮੰਗ ਕੀਤੀ ਸੀ ਪਰ ਅੱਜ ਤਕ ਉਸ ਦੇ ਪੱਤਰ 'ਤੇ ਕੋਈ ਗੌਰ ਨਹੀਂ ਕੀਤਾ ਗਿਆ। ਜਦ ਕਿ ਉਸ਼ ਦੇ ਪਰਿਵਾਰਕ ਮੈਂਬਰ ਵੀ ਕਰਜ਼ 'ਚ ਪੂਰੀ ਤਰ੍ਹਾਂ ਡੁੱਬ ਚੁੱਕੇ ਹਨ। ਪੀੜਤ ਨੌਜਵਾਨ ਨੇ ਦੱਸਿਆ ਕਿ ਉਸ ਨੂੰ ਨਹੀਂ ਪਤਾ ਸੀ ਕਿ ਸਿਆਸੀ ਪਹੁੰਚ ਤੋਂ ਬਿਨ੍ਹਾਂ ਕੋਈ ਆਰਥਿਕ ਸਹਾਇਤਾ ਨਹੀਂ ਮਿਲਦੀ। ਉਸ ਕੋਲ ਅਜਿਹੀ ਕੋਈ ਸਿਫਾਰਸ਼ ਵੀ ਨਹੀਂ ਹੈ। ਉਸ ਨੇ ਮੁੜ ਜ਼ਿਲਾ ਮੈਜੀਸਟਰੇਟ ਅੱਗੇ ਮਦਦ ਦੀ ਗੁਹਾਰ ਲਗਾਈ ਹੈ। ਦੇਖਣਾ ਇਹ ਹੋਵੇਗਾ ਕਿ ਜ਼ਿਲਾ ਪ੍ਰਸ਼ਾਸਨ ਉਸ ਦੀ ਕੀ ਮਦਦ ਕਰਦਾ ਹੈ ਜਦ ਕਿ ਇਸ ਸੰਬੰਧ 'ਚ ਵਿਦੇਸ਼ ਮੰਤਰਾਲੇ ਨੂੰ ਵੀ ਸਹਾਇਤਾ ਦੇ ਲਈ ਸੂਚਿਤ ਕੀਤਾ ਜਾ ਚੁੱਕਾ ਹੈ। 


Related News