ਕੋਰੋਨਾ ਕਾਰਨ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਕਤੂਬਰ ਤੱਕ ਰੱਦ

Saturday, Aug 14, 2021 - 11:18 PM (IST)

ਕੋਰੋਨਾ ਕਾਰਨ ਡੇਰਾ ਬਿਆਸ ਦੇ ਸਤਿਸੰਗ ਪ੍ਰੋਗਰਾਮ 31 ਅਕਤੂਬਰ ਤੱਕ ਰੱਦ

ਜਲੰਧਰ-ਭਾਰਤ ’ਚ ਕੋਰੋਨਾ ਮਹਾਮਾਰੀ ਕਾਰਨ ਪੈਦਾ ਹੋਏ ਸਿਹਤ ਸੰਕਟ ਨੂੰ ਦੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ 31 ਅਕਤੂਬਰ 2021 ਤਕ ਡੇਰਾ ਬਿਆਸ ਤੇ ਭਾਰਤ ਦੇ ਦੂਜੇ ਸਾਰੇ ਕੇਂਦਰਾਂ ’ਚ ਸਤਿਸੰਗ ਪ੍ਰੋਗਰਾਮ ਰੱਦ ਰਹਿਣਗੇ। ਕੋਰੋਨਾ ਕਾਰਨ ਡੇਰਾ ਬਿਆਸ ਤੇ ਭਾਰਤ ਦੇ ਸਾਰੇ ਸਤਿਸੰਗ ਕੇਂਦਰਾਂ ’ਚ ਨਾਮਦਾਨ ਦਾ ਪ੍ਰੋਗਰਾਮ ਵੀ ਨਹੀਂ ਹੋਵੇਗਾ। ਡੇਰਾ ਬਿਆਸ ਸੰਗਤ ਤੇ ਡੇਰੇ ’ਚ ਆਉਣ ਵਾਲੇ ਲੋਕਾਂ ਲਈ 31 ਅਕਤੂਬਰ ਤਕ ਬੰਦ ਰਹੇਗਾ ਤੇ ਸੰਗਤ ਦੇ ਰਹਿਣ ਲਈ ਸਹੂਲਤ ਮੁਹੱਈਆ ਨਹੀਂ ਹੋਵੇਗੀ।

ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਨੂੰ ਲਿਖੀ ਚਿੱਠੀ, ਕਿਹਾ-ਪੰਜਾਬ ’ਚ ਪੇਸ਼ ਕੀਤਾ ਜਾਵੇ ਵੱਖਰਾ ਖੇਤੀਬਾੜੀ ਬਜਟ


author

Manoj

Content Editor

Related News