ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ''ਚ ਪਾਣੀ ਦਾ ਕਹਿਰ

Sunday, Aug 18, 2019 - 10:12 AM (IST)

ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹਣ ਨਾਲ ਸਤਲੁਜ ਦਰਿਆ ''ਚ ਪਾਣੀ ਦਾ ਕਹਿਰ

ਸੁਖਸਾਲ (ਕੌਸ਼ਲ)— ਸਤਲੁਜ ਦਰਿਆ 'ਚ ਭਾਖੜਾ ਡੈਮ ਤੋਂ ਫਲੱਡ ਗੇਟਾਂ ਰਾਹੀਂ ਛੱਡੇ ਪਾਣੀ ਨਾਲ ਹੜ੍ਹਾਂ ਵਰਗੀ ਸਥਿਤੀ ਬਣੀ ਹੋਈ ਹੈ। ਸਤਲੁਜ ਦਰਿਆ 'ਚ ਪਾਣੀ ਕਾਫੀ ਮਾਤਰਾ 'ਚ ਛੱਡਿਆ ਗਿਆ ਹੈ, ਉਥੇ ਹੀ ਲਗਾਤਾਰ ਪੈ ਰਹੇ ਮੀਂਹ ਕਾਰਨ ਸੁਆਂ ਨਦੀ 'ਚ ਹੜ੍ਹ ਆਉਣ ਦਾ ਖਦਸ਼ਾ ਹੈ। ਇਸ ਸਥਿਤੀ 'ਚ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਉਨ੍ਹਾਂ ਦੀਆਂ ਫਸਲਾਂ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ। ਪਿੰਡ ਸ਼ਾਹਪੁਰ ਬੇਲਾ, ਗੋਬਿੰਦਪੁਰ ਬੇਲਾ ਦੇ ਕਿਸਾਨਾਂ ਦੀਆਂ ਫਸਲਾਂ ਜਿਨ੍ਹਾਂ 'ਚ ਝੋਨਾ, ਮੱਕੀ ਅਤੇ ਹਰਾ ਚਾਰਾ ਆਦਿ ਪਾਣੀ 'ਚ ਡੁੱਬ ਗਿਆ ਹੈ। ਪਿੰਡ ਸਰਾਂ, ਬਸੀ, ਚਨੌਲੀ, ਬਟਾਰਲਾ, ਮੋਠਾਪੁਰ ਸਮੇਤ ਕਈ ਦਰਜਣ ਪਿੰਡਾਂ ਦੀਆਂ ਫਸਲਾਂ ਜਿਆਦਾ ਪਾਣੀ ਆਉਣ ਨਾਲ ਤਬਾਹ ਹੋ ਸਕਦੀਆਂ ਹਨ। 

ਦੂਜੇ ਪਾਸੇ ਮਿਲੀ ਜਾਣਕਾਰੀ ਮੁਤਾਬਕ ਨੰਗਲ ਡੈਮ ਤੋਂ ਦਰਿਆ ਸਤਲੁਜ 'ਚ ਛੱਡੇ ਗਏ ਪਾਣੀ ਨਾਲ ਪਿੰਡ ਹਰਸਾ ਬੇਲਾ ਅਤੇ ਨੀਲੀ ਬੇਲੀ ਦੇ ਲੋਕਾਂ ਦਾ ਸੰਪਰਕ ਇਸ ਖੇਤਰ ਨਾਲੋਂ ਟੁੱਟ ਗਿਆ ਹੈ ਅਤੇ ਉਕਤ ਪਿੰਡਾਂ ਦੇ ਪਾਣੀ 'ਚ ਘਿਰੇ ਲੋਕਾਂ ਨੂੰ ਪੱਤੀ ਦੂਲਚੀ ਦੇ ਲੋਕਾਂ ਵੱਲੋਂ ਕਿਸ਼ਤੀਆਂ ਰਾਹੀਂ ਸੁਰਖਿਅਤ ਥਾਂ 'ਤੇ ਲਿਜਾਇਆ ਜਾ ਰਿਹਾ ਹੈ। ਦਰਿਆ 'ਚ ਪਾਣੀ ਦਾ ਵਹਾਅ ਜ਼ਿਆਦਾ ਤੇਜ ਹੋਣ ਕਰਨ ਕਿਸ਼ਤੀ ਚਲਾਉਣ ਵਿੱਚ ਕਾਫੀ ਦਿਕਤ ਆ ਰਹੀ ਹੈ ਅਤੇ ਜਾਨ ਜੋਖਮ 'ਚ ਪਾ ਕੇ ਪਿੰਡਾਂ ਦੇ ਪਾਣੀ 'ਚ ਫਸੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਜਿੱਥੇ ਇਨ੍ਹਾਂ ਲੋਕਾਂ ਦੀਆਂ ਦੀ ਫਸਲਾਂ ਪਾਣੀ 'ਚ ਡੁਬ ਗਈਆਂ ਹਨ, ਉਥੇ ਹੀ ਉਕਤ ਪਿੰਡਾਂ ਦੇ ਲੋਕ ਦਰਿਆ ਦੇ ਪਾਣੀ 'ਚ ਘਿਰ ਗਏ ਹਨ। ਇਨ੍ਹਾਂ ਪਿੰਡਾਂ ਨੂੰ ਜਾਂਦੀਆਂ ਲਿੰਕ ਸੜਕਾਂ ਵੀ ਪਾਣੀ ਨਾਲ ਤੋੜ ਦਿੱਤੀਆਂ ਹਨ। ਦੂਜੇ ਪਾਸੇ ਪਾਣੀ ਨਾਲ ਘਿਰੇ ਪਿੰਡਾਂ 'ਚ ਹਾਲੇ ਤੱਕ ਕੋਈ ਵੀ ਪ੍ਰਸ਼ਾਸ਼ਨਕ ਅਧਿਕਾਰੀ ਨਹੀਂ ਪਹੁੰਚੇ ਸਨ, ਜਿਨ੍ਹਾਂ ਕਾਰਨ ਉਕਤ ਪਿੰਡਾਂ 'ਚ ਪ੍ਰਸ਼ਾਸਨ ਪ੍ਰਤੀ ਸਖਤ ਰੋਸ ਪਾਇਆ ਜਾ ਰਿਹਾ ਹੈ।


author

shivani attri

Content Editor

Related News