ਕਾਂਗਰਸੀ ਸਰਪੰਚਣੀ ਦੇ ਪਤੀ ਨੇ ਨਹਿਰ ’ਚ ਮਾਰੀ ਛਾਲ, ਵਾਇਰਲ ਹੋਈ ਵੀਡੀਓ

Sunday, Jul 25, 2021 - 06:32 PM (IST)

ਕਾਂਗਰਸੀ ਸਰਪੰਚਣੀ ਦੇ ਪਤੀ ਨੇ ਨਹਿਰ ’ਚ ਮਾਰੀ ਛਾਲ, ਵਾਇਰਲ ਹੋਈ ਵੀਡੀਓ

ਮਾਛੀਵਾੜਾ ਸਾਹਿਬ (ਟੱਕਰ): ਮਾਛੀਵਾੜਾ ਬਲਾਕ ਅਧੀਨ ਪੈਂਦੇ ਪਿੰਡ ਬੁਰਜ ਪਵਾਤ ਦੀ ਸਰਪੰਚਣੀ ਜਸਵੀਰ ਕੌਰ ਦੇ ਪਤੀ ਜੋਗਾ ਸਿੰਘ ਵਲੋਂ ਕੱਲ੍ਹ ਸੋਸ਼ਲ ਮੀਡੀਆ ’ਤੇ ਵੀਡੀਓ ਜਾਰੀ ਕਰ ਬਾਅਦ ਵਿਚ ਨਹਿਰ ’ਚ ਛਾਲ ਮਾਰੇ ਜਾਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਵੀਡੀਓ ’ਚ ਉਸ ਨੇ 2 ਵਿਅਕਤੀਆਂ ’ਤੇ ਦੋਸ਼ ਲਗਾਇਆ ਕਿ ਜਿਨ੍ਹਾਂ ਤੋਂ ਪਰੇਸ਼ਾਨ ਹੋ ਕੇ ਉਹ ਖ਼ੁਦਕੁਸ਼ੀ ਕਰਨ ਨੂੰ ਮਜ਼ਬੂਰ ਹੋ ਰਿਹਾ ਹੈ। ਮਾਛੀਵਾੜਾ ਨੇੜੇ ਵਗਦੀ ਸਰਹਿੰਦ ਨਹਿਰ ਕਿਨਾਰੇ ਖੜ੍ਹ ਕੇ ਸਰਪੰਚਣ ਦੇ ਪਤੀ ਜੋਗਾ ਸਿੰਘ ਨੇ ਵੀਡੀਓ ਬਣਾਉਂਦਿਆਂ ਕਿਹਾ ਕਿ ਉਸ ਦੀ ਭੂਆ ਦਾ ਮੁੰਡਾ ਜੋਗਿੰਦਰ ਸਿੰਘ ਤੇ ਉਸ ਦੀ ਵਿਰੋਧੀ ਧਿਰ ਦੇ ਪੰਚ ਜੋਗਾ ਸਿੰਘ ਨੇ ਧੋਖਾਧੜੀ ਕੀਤੀ। ਸਰਪੰਚਣੀ ਦੇ ਪਤੀ ਨੇ ਦੋਸ਼ ਲਗਾਇਆ ਕਿ ਉਸ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਕਰਵਾਈ ਸੀ, ਜਿਸ ਤੋਂ ਉਸ ਨੂੰ ਸਵਾ 3 ਲੱਖ ਰੁਪਏ ਇਕੱਤਰ ਹੋਏ ਸਨ। ਉਹ ਆਪਣੇ ਪਿੰਡ ਵਿਚ ਹੀ ਦੁਕਾਨ ਕਰਦੇ ਭੂਆ ਦੇ ਮੁੰਡੇ ਜੋਗਿੰਦਰ ਸਿੰਘ ਕੋਲ ਗਿਆ, ਜਿੱਥੇ ਉਸ ਨੇ ਸਬਜ਼ਬਾਗ ਦਿਖਾਉਦਿਆਂ ਕਿਹਾ ਕਿ ਉਸ ਨੇ ਬੈਂਕ ਦੀ ਲਿਮਿਟ ਅਦਾ ਕਰਨੀ ਹੈ ਅਤੇ ਕੁਝ ਸਮੇਂ ਲਈ ਇਹ ਸਵਾ 3 ਲੱਖ ਰੁਪਏ ਉਧਾਰ ਦੇ ਦੇਵੇ ਅਤੇ 4 ਦਿਨ ਬਾਅਦ ਉਸ ਨੂੰ ਵਾਪਸ ਦੇ ਦੇਵੇਗਾ। ਇਹ ਪੰਚਾਇਤੀ ਜ਼ਮੀਨ ਦੇ ਪੈਸੇ ਉਧਾਰ ਦੇਣ ਮੌਕੇ ਉਸ ਨਾਲ ਪਿੰਡ ਦਾ ਪੰਚਾਇਤ ਮੈਂਬਰ ਜੋਗਾ ਸਿੰਘ ਵੀ ਮੌਜੂਦ ਸੀ।

ਇਹ ਵੀ ਪੜ੍ਹੋ : ਪਟਿਆਲਾ ’ਚ ਹੁਣ ਹੋਣਗੇ ਸੱਤਾ ਦੇ ਦੋ ਕੇਂਦਰ, ‘ਮੋਤੀ ਮਹਿਲ’ ਦੇ ਨਾਲ ਬਣਿਆ ‘ਜੋਤੀ ਮਹਿਲ’

ਖ਼ੁਦਕੁਸ਼ੀ ਕਰਨ ਵਾਲੇ ਜੋਗਾ ਸਿੰਘ ਨੇ ਕਿਹਾ ਕਿ ਇਹ ਪੰਚਾਇਤੀ ਜ਼ਮੀਨ ਦੇ ਸਵਾ 3 ਲੱਖ ਰੁਪਏ ਉਸ ਕੋਲੋਂ ਲੈ ਤਾਂ ਲਏ ਪਰ ਹੁਣ ਉਸ ਨੂੰ ਵਾਪਸ ਕਰਨ ਤੋਂ ਇਨਕਾਰ ਕਰਨ ਲੱਗ ਪਿਆ। ਇਸ ਤੋਂ ਇਲਾਵਾ ਜੋਗਾ ਸਿੰਘ ਨੇ ਵੀਡੀਓ ’ਚ ਦੱਸਿਆ ਕਿ ਜੋਗਿੰਦਰ ਸਿੰਘ ਕੋਲ ਪਿੰਡ ਦੀ ਪੰਚਾਇਤੀ ਜ਼ਮੀਨ ਵੀ ਕਬਜ਼ੇ ’ਚ ਕੀਤੀ ਹੈ ਜਿਸ ਦਾ ਅਦਾਲਤ ਵਿਚ ਕੇਸ ਚੱਲਦਾ ਹੈ ਅਤੇ ਇਹ ਵਿਅਕਤੀ ਤੇ ਪੰਚਾਇਤ ਮੈਂਬਰ ਜੋਗਾ ਸਿੰਘ ਦੋਵੇਂ ਹੀ ਉਸ ਨੂੰ ਮਜ਼ਬੂਰ ਕਰ ਰਹੇ ਸਨ ਕਿ ਇਹ ਪੰਚਾਇਤੀ ਜ਼ਮੀਨ ਸਬੰਧੀ ਉਨ੍ਹਾਂ ਦੇ ਹੱਕ ਵਿਚ ਭੁਗਤੇ ਜਦਕਿ ਉਹ ਕਿਸੇ ਵੀ ਕੀਮਤ ’ਤੇ ਪੰਚਾਇਤੀ ਜ਼ਮੀਨ ਹੜੱਪਣ ਨਹੀਂ ਦੇਣਾ ਚਾਹੁੰਦੇ ਸਨ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਸਰਪੰਚਣੀ ਦੇ ਪਤੀ ਜੋਗਾ ਸਿੰਘ ਨੇ ਦੋਸ਼ ਲਗਾਇਆ ਕਿ ਇਨ੍ਹਾਂ ਦੋਵਾਂ ਹੀ ਵਿਅਕਤੀਆਂ ਤੋਂ ਪਰੇਸ਼ਾਨ ਹੋ ਕੇ ਉਹ ਨਹਿਰ ਵਿਚ ਛਾਲ ਮਾਰ ਰਿਹਾ ਹੈ।

ਇਹ ਵੀ ਪੜ੍ਹੋ :   ਸੌਖਾ ਨਹੀਂ ਹੋਵੇਗਾ ਨਵਜੋਤ ਸਿੱਧੂ ਦਾ ਅਗਲਾ ਸਫ਼ਰ, 'ਪ੍ਰਧਾਨਗੀ' ਸਾਬਤ ਹੋ ਸਕਦੀ ਹੈ ਕੰਡਿਆਂ ਵਾਲੀ ਸੇਜ  

ਇਹ ਵੀ ਜਾਣਕਾਰੀ ਮਿਲੀ ਹੈ ਕਿ ਸਰਪੰਚਣੀ ਦੇ ਪਤੀ ’ਤੇ ਕੁਝ ਵਿਅਕਤੀਆਂ ਦਾ ਕਰਜ਼ਾ ਵੀ ਸੀ ਅਤੇ ਇਸ ਨੇ ਕਰੀਬ 1 ਸਾਲ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਸਮੇਂ ਬਚਾਅ ਹੋ ਗਿਆ। ਬੁਰਜ ਪਵਾਤ ਦੀ ਸਰਪੰਚ ਜਸਵੀਰ ਕੌਰ ਨੇ ਦੱਸਿਆ ਕਿ ਉਸਦਾ ਪਤੀ ਜੋਗਾ ਸਿੰਘ ਕੱਲ 24 ਜੁਲਾਈ ਨੂੰ ਸਵੇਰੇ ਘਰੋਂ ਚਲਾ ਗਿਆ ਅਤੇ ਉਨ੍ਹਾਂ ਨੂੰ ਰਾਤ ਵੇਲੇ ਪਤਾ ਲੱਗਾ ਕਿ ਉਸਦੇ ਪਤੀ ਨੇ ਵੀਡੀਓ ਬਣਾ ਕੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ। ਜੋਗਾ ਸਿੰਘ ਦੀ ਵੀਡੀਓ ਬਣਾਉਣ ਉਪਰੰਤ ਉਸ ਨੂੰ ਨਹਿਰ ’ਚ ਛਾਲ ਮਾਰਦਿਆਂ ਕਿਸੇ ਨੇ ਨਹੀਂ ਦੇਖਿਆ। ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਿਰ ‘ਪ੍ਰਧਾਨਗੀ’ ਦਾ ਤਾਜ ਸਜਣ ਮਗਰੋਂ ਧਰਮਕੋਟ ਹਲਕੇ ’ਚ ਕਾਂਗਰਸ ਦੇ ਪੱਖ ’ਚ ਝੁੱਲਣ ਲੱਗੀ ਹਨੇਰੀ


author

Shyna

Content Editor

Related News