ਹਾਦਸੇ ’ਚ ਜ਼ਖਮੀਂ ਹੋਏ ਨੌਜਵਾਨ ਸਰਪੰਚ ਦੀ ਇਲਾਜ ਦੌਰਾਨ ਮੌਤ

Sunday, Nov 01, 2020 - 10:32 AM (IST)

ਹਾਦਸੇ ’ਚ ਜ਼ਖਮੀਂ ਹੋਏ ਨੌਜਵਾਨ ਸਰਪੰਚ ਦੀ ਇਲਾਜ ਦੌਰਾਨ ਮੌਤ

ਬਨੂੜ (ਗੁਰਪਾਲ) : ਬਨੂੜ ਨੇੜਲੇ ਪਿੰਡ ਬੁਢੱਣਪੁਰ ਦੇ ਸੜਕ ਹਾਦਸੇ ’ਚ ਜ਼ਖਮੀਂ ਹੋਏ ਨੌਜਵਾਨ ਸਰਪੰਚ ਜਗਪਾਲ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਵਸਨੀਕ ਨਾਨਕ ਸਿੰਘ ਨੇ ਦੱਸਿਆ ਕਿ ਸਰਪੰਚ ਜਗਪਾਲ ਸਿੰਘ 24 ਅਕਤੂਬਰ ਨੂੰ ਅੰਬਾਲੇ ਵੱਲੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਜਦੋਂ ਉਹ ਬਾਬਾ ਬੰਦਾ ਬਹਾਦਰ ਮਾਰਗ ’ਤੇ ਪੈਂਦੇ ਪਿੰਡ ਬਾਸਮਾਂ ਟੀ-ਪੁਆਇੰਟ ਨੇੜੇ ਪੁੱਜਾ ਤਾਂ ਅਚਾਨਕ ਕਿਸੇ ਅਣਪਛਾਤੇ ਵਾਹਨ ਨੇ ਸਰਪੰਚ ਜਗਪਾਲ ਸਿੰਘ ਨੂੰ ਭਿਆਨਕ ਟੱਕਰ ਮਾਰੀ, ਇਸ ਹਾਦਸੇ ’ਚ ਸਰਪੰਚ ਜਗਪਾਲ ਸਿੰਘ ਗੰਭੀਰ ਜ਼ਖਮੀਂ ਹੋ ਗਿਆ, ਜਿਸ ਨੂੰ ਚੁੱਕ ਕੇ ਇਲਾਜ ਲਈ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਬੀਤੇ ਦਿਨੀਂ ਉਹ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਇਲਾਜ ਦੌਰਾਨ ਹਸਪਤਾਲ ’ਚ ਦਮ ਤੋੜ ਗਿਆ।

ਦੁਖੀ ਪਰਿਵਾਰ ਨਾਲ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਖਜ਼ਾਨ ਸਿੰਘ ਹੁਲਕਾ ਮੈਂਬਰ ਜ਼ਿਲਾ ਪਰਿਸ਼ਦ, ਸਰਪੰਚ ਮਨਜੀਤ ਸਿੰਘ ਹੁਲਕਾ, ਨੈਬ ਸਿੰਘ ਮਨੌਲੀਮੈਂਬਰ ਜ਼ਿਲਾ ਪਰਿਸ਼ਦ, ਭਾਈ ਜਗਜੀਤ ਸਿੰਘ ਛੜਬੜ, ਸਰਪੰਚ ਪਾਲਾ ਸਿੰਘ ਬਾਸਮਾਂ ਕਾਲੋਨੀ ਪਰਮਜੀਤ ਬਾਸਮਾਂ ਤੋਂ ਇਲਾਵਾ ਇਲਾਕੇ ਦੇ ਹੋਰ ਅਨੇਕਾਂ ਸਰਪੰਚਾਂ ਅਤੇ ਸਿਆਸੀ ਆਗੂਆਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।


author

Babita

Content Editor

Related News