ਜਬਰ-ਜ਼ਿਨਾਹ ਦੇ ਕੇਸ ''ਚ ਨਾਮਜ਼ਦ ਡਰਾਈਵਰ ਦੇ ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ

Saturday, Sep 26, 2020 - 05:26 PM (IST)

ਜਬਰ-ਜ਼ਿਨਾਹ ਦੇ ਕੇਸ ''ਚ ਨਾਮਜ਼ਦ ਡਰਾਈਵਰ ਦੇ ਪਰਿਵਾਰ ਨੇ ਲਾਈ ਇਨਸਾਫ਼ ਦੀ ਗੁਹਾਰ

ਵਲਟੋਹਾ (ਗੁਰਮੀਤ/ਭਾਟੀਆ)— ਸਰਹੱਦੀ ਪਿੰਡ ਆਬਾਦੀ ਮਲਕਾ ਨਿਵਾਸੀ ਸਾਬਕਾ ਸਰਪੰਚ ਦੀ ਧੀ ਨਾਲ ਜ਼ਬਰ-ਜ਼ਿਨਾਹ ਕਰਨ ਦੇ ਦੋਸ਼ ਦੇ ਮਾਮਲੇ 'ਚ ਨਾਮਜ਼ਦ ਡਰਾਈਵਰ ਦੇ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਉਂਦੇ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਲੜਕੀ ਸਮੇਤ ਉਸ ਦੇ ਪਰਿਵਾਰ 'ਤੇ ਗ਼ਲਤ ਤਰੀਕੇ ਨਾਲ ਫ਼ਸਾਉਣ ਦੇ ਦੋਸ਼ ਲਗਾਏ ਹਨ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਪਰਿਵਾਰ ਨੇ ਕਿਹਾ ਕਿ ਸਾਬਕਾ ਸਰਪੰਚ ਦੀ ਲੜਕੀ ਸੰਦੀਪ ਕੌਰ ਦਾ ਵਿਆਹ ਪਹਿਲਾਂ ਹੋ ਚੁੱਕਾ ਹੈ। ਜਿਸ ਦੇ ਉਸ ਦੇ ਪਤੀ ਨਾਲ ਨਾਜਾਇਜ਼ ਸੰਬੰਧ ਬਣ ਗਏ ਸਨ ਅਤੇ ਇਸ ਮਾਮਲੇ 'ਚ ਰਾਜਬੀਰ ਸਿੰਘ ਦੀ ਪਤਨੀ ਨਵਪ੍ਰੀਤ ਕੌਰ, ਭਰਾ ਸੇਵਾ ਸਿੰਘ ਅਤੇ ਮਾਂ ਵੱਲੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਨੂੰ ਨਾਲ ਲੈ ਕੇ ਕਈ ਵਾਰ ਜੈਮਲ ਸਿੰਘ ਨੇ ਧਿਆਨ 'ਚ ਇਹ ਮਾਮਲਾ ਲਿਆ ਕੇ ਉਨਾਂ ਨੂੰ ਆਪਣੀ ਲੜਕੀ ਨੂੰ ਅਜਿਹੇ ਕੰਮਾਂ ਤੋਂ ਰੋਕਣ ਲਈ ਕਿਹਾ ਸੀ ਪਰ ਲੜਕੀ ਦੇ ਪਿਤਾ ਜੈਮਲ ਸਿੰਘ ਵੱਲੋਂ ਇਹੀ ਕਿਹਾ ਜਾਂਦਾ ਰਿਹਾ ਕਿ ਉਸ ਦੀ ਲੜਕੀ ਉਸ ਦੇ ਕਹਿਣੇ 'ਚ ਨਹੀਂ ਹੈ। ਇਸ ਲਈ ਉਹ ਕੁਝ ਨਹੀਂ ਕਰ ਸਕਦਾ ਪਰ ਹੁਣ ਸਰਪੰਚ ਵੱਲੋਂ ਸਾਰਾ ਕੁਝ ਜਾਣਦੇ ਹੋਏ ਉਸ ਦੇ ਪਤੀ 'ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ: ਨਾਜਾਇਜ਼ ਸੰਬੰਧਾਂ 'ਚ ਪੁੱਤ ਬਣ ਰਿਹਾ ਸੀ ਰੋੜਾ, ਤੈਸ਼ 'ਚ ਆ ਕੇ ਕਲਯੁਗੀ ਮਾਂ ਨੇ ਦਿੱਤੀ ਖ਼ੌਫ਼ਨਾਕ ਮੌਤ

ਰਾਜਬੀਰ ਸਿੰਘ ਦੀ ਪਤਨੀ ਨੇ ਕਿਹਾ ਕਿ ਉਸ ਦੇ ਬੱਚਿਆਂ ਅਤੇ ਬਾਕੀ ਪਰਿਵਾਰ ਦਾ ਗੁਜ਼ਾਰਾ ਰਾਜਬੀਰ ਸਿੰਘ ਦੇ ਆਸਰੇ ਹੀ ਚੱਲਦਾ ਹੈ, ਇਸ ਲਈ ਉਸ ਖ਼ਿਲਾਫ਼ ਕੀਤਾ ਮਾਮਲਾ ਖਾਰਜ ਕੀਤਾ ਜਾਵੇ ਨਹੀਂ ਤਾਂ ਲੜਕੀ ਸੰਦੀਪ ਕੌਰ ਜਿਸ ਨੇ ਉਸ ਦੇ ਪਤੀ ਨੂੰ ਆਪਣੇ ਜਾਲ 'ਚ ਫਸਾ ਕੇ ਉਸ 'ਤੇ ਕਾਰਵਾਈ ਕਰਵਾਈ ਹੈ ਉਸ 'ਤੇ ਵੀ ਬਰਾਬਰ ਦੀ ਕਾਰਵਾਈ ਕੀਤੀ ਜਾਵੇ। ਉਥੇ ਹੀ ਇਸ ਮਾਮਲੇ ਸੰਬੰਧੀ ਜਦ ਸਰਪੰਚ ਜੈਮਲ ਸਿੰਘ ਨਾਲ ਰਾਬਤਾ ਕੀਤਾ ਤਾਂ ਉਸ ਵੱਲੋਂ ਇਹ ਕਹਿ ਕੇ ਪੱਖ ਦੇਣ ਤੋਂ ਨਾਂਹ ਕਰ ਦਿੱਤੀ ਗਈ ਕਿ ਉਸ ਦਾ ਲੜਕਾ ਅਤੇ ਲੜਕੀ ਚੰਡੀਗੜ੍ਹ ਹੈ ਜਦ ਆਉਣਗੇ ਤਾਂ ਉਨਾਂ ਦੀ ਸਲਾਹ ਨਾਲ ਹੀ ਉਹ ਗੱਲ ਕਰਨਗੇ।

ਇਹ ਵੀ ਪੜ੍ਹੋ: ਹੈਵਾਨੀਅਤ ਦੀਆਂ ਹੱਦਾਂ ਪਾਰ, ਘਰ 'ਚ 8 ਸਾਲਾ ਮਾਸੂਮ ਨੂੰ ਇਕੱਲੀ ਵੇਖ ਕੀਤਾ ਸ਼ਰਮਨਾਕ ਕਾਰਾ

ਕੀ ਕਹਿਣਾ ਹੈ ਥਾਣਾ ਐੱਸ.ਐੱਚ.ਓ. ਬਲਵਿੰਦਰ ਸਿੰਘ ਦਾ

ਥਾਣਾ ਵਲਟੋਹਾ ਦੇ ਐੱਸ. ਐੱਚ. ਓ. ਬਲਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੀੜਤ ਲੜਕੀ ਸੰਦੀਪ ਕੌਰ ਨੇ ਬਿਆਨ ਦਰਜ ਕਰਵਾਏ ਸਨ, ਜਿਸ ਦੇ ਆਧਾਰ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਉਕਤ ਮੁਲਜ਼ਮ ਰਾਜਬੀਰ ਸਿੰਘ ਨੂੰ ਕਾਬੂ ਕਰ ਲਿਆ ਹੈ।

ਇਹ ਵੀ ਪੜ੍ਹੋ: ਭਾਜਪਾ ਦੀ ਨਵੀਂ ਟੀਮ ਦਾ ਐਲਾਨ, ਤਰੁਣ ਚੁੱਘ ਬਣੇ ਨੈਸ਼ਨਲ ਜਨਰਲ ਸੈਕਟਰੀ


author

shivani attri

Content Editor

Related News