ਸਰੂਪ ਸਿੰਗਲਾ ਨੇ ਮੁੜ ਘੇਰਿਆ ਮਨਪ੍ਰੀਤ ਬਾਦਲ, ''ਨਾਜਾਇਜ਼ ਮਾਈਨਿੰਗ ਦੀ ਨਿਰਪੱਖ ਜਾਂਚ ਹੋਵੇ ਤਾਂ ਹੋਣਗੇ ਵੱਡੇ ਖੁਲਾਸੇ''

Thursday, Jul 01, 2021 - 06:05 PM (IST)

ਬਠਿੰਡਾ (ਵਿਜੈ ਵਰਮਾ, ਕੁਨਾਲ ਬਾਂਸਲ ): ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਰਾਖ ਦੇ ਡੰਪ ਵਿਚੋਂ ਕੀਤੀ ਜਾ ਰਹੀ ਸਰਕਾਰੀ ਜਗ੍ਹਾ ’ਤੇ ਨਾਜਾਇਜ਼ ਮਾਈਨਿੰਗ ਦਾ ਖੁਲਾਸਾ ਕੀਤਾ ਗਿਆ। ਉਨ੍ਹਾਂ ਇੰਟਰਲਾਕ ਟਾਈਲਾਂ ਲਾਉਣ ਵਿੱਚ ਕੀਤੀ ਜਾ ਰਹੀ ਘਪਲੇਬਾਜ਼ੀ ਦਾ ਸੱਚ ਸਾਹਮਣੇ ਲਿਆਂਦਾ, ਇਸ ਦੌਰਾਨ ਉਨ੍ਹਾਂ ਤੇ ਹਮਲਾ ਵੀ ਹੋਇਆ, ਜਿਸ ਦੀ ਸਾਬਕਾ ਵਿਧਾਇਕ ਵੱਲੋਂ ਪੂਰੇ ਸਬੂਤਾਂ ਤਹਿਤ ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਨੂੰ ਸ਼ਿਕਾਇਤ ਕੀਤੀ ਗਈ। ਆਖ਼ਿਰਕਾਰ ਮੁੱਖ ਮੰਤਰੀ ਦਫਤਰ ਵੱਲੋਂ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਸ਼ਿਕਾਇਤ ’ਤੇ ਨੋਟਿਸ ਲੈਂਦਿਆਂ ਸੈਕਟਰੀ ਅਜੋਏ ਕੁਮਾਰ ਸਿਨਹਾ ਲੋਕਲ ਗੌਰਮਿੰਟ ਨੂੰ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਇਨ੍ਹਾਂ ਆਦੇਸ਼ਾਂ ਦੀ ਕਾਪੀ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਵੀ ਭੇਜੀ ਗਈ ਹੈ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ : ਢੱਡਰੀਆਂਵਾਲੇ ਅਤੇ ਭਾਈ ਪੰਥਪ੍ਰੀਤ ਸਮੇਤ 12 ਸਿੱਖ ਆਗੂਆਂ ਤੋਂ ‘ਸਿਟ’ ਕਰੇਗੀ ਪੁੱਛਗਿੱਛ 

ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਜਾਰੀ ਪ੍ਰੈੱਸ ਬਿਆਨ ਵਿਚ ਮੁੱਖ ਮੰਤਰੀ ਦਫ਼ਤਰ ਵੱਲੋਂ ਉਨ੍ਹਾਂ ਦੀ ਸ਼ਿਕਾਇਤ ’ਤੇ ਲਏ ਨੋਟਿਸ ਅਤੇ ਜਾਂਚ ਦੇ ਆਦੇਸ਼ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਜੇਕਰ ਇਸ ਮਸਲੇ ਦੀ ਪੂਰੀ ਨਿਰਪੱਖਤਾ ਨਾਲ ਜਾਂਚ ਹੋਈ ਤਾਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਉਸ ਦੇ ਰਿਸ਼ਤੇਦਾਰ ਵੱਲੋਂ ਨਾਜਾਇਜ਼ ਮਾਈਨਿੰਗ ਕਰਨ, ਵਿਕਾਸ ਦੇ ਨਾਂ ਤੇ ਵੱਡੇ ਘਪਲੇ ਕਰਨ ਦਾ ਸਨਸਨੀ ਖੇਜ ਖੁਲਾਸਾ ਹੋਵੇਗਾ, ਜਿਸ ਨਾਲ ਪੂਰੇ ਪੰਜਾਬ ਤੇ ਸਰਕਾਰ ਵਿੱਚ ਵੀ ਤਰਥੱਲੀ ਮਚੇਗੀ ,ਕਿਉਂਕਿ ਇਹ ਕੋਈ ਛੋਟਾ-ਮੋਟਾ ਘਪਲਾ ਨਹੀਂ। ਸਾਬਕਾ ਵਿਧਾਇਕ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਦੀ ਤਹਿ ਤਕ ਜਾਂਚ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ।ਸਾਬਕਾ ਵਿਧਾਇਕ ਵੱਲੋਂ ਕੀਤੇ ਗਏ ਖੁਲਾਸੇ ਤੇ ਕੁਝ ਕਾਂਗਰਸੀਆਂ ਵੱਲੋਂ ਜੀਜਾ ਸਾਲਾ ਟੋਕਾ ਸ਼ੈੱਡ ਘਪਲੇ ਦੀ ਹਮਾਇਤ ਕਰਨ ਦੇ ਦਿੱਤੇ ਗਏ ਬਿਆਨ ਤੇ 'ਤੰਜ' ਕੱਸਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਅਖ਼ਬਾਰਾਂ ਦੀਆਂ ਸੁਰਖੀਆਂ ਨੇ ਉਨ੍ਹਾਂ ਕਾਂਗਰਸ ਦੇ ਦਾਅਵਿਆਂ ਦੀ ਵੀ ਫੂਕ ਕੱਢ ਦਿੱਤੀ ਹੈ, ਜਿਸ ਵਿੱਚ ਖੁਲਾਸਾ ਕੀਤਾ ਹੈ ਕਿ ਪੁੱਡਾ ਵਿਭਾਗ ਜਾਂ ਬਿਜਲੀ ਵਿਭਾਗ ਵੱਲੋਂ ਰਾਖ ਦੇ ਡੰਪ ’ਚੋਂ ਰਾਖ ਦੀ ਢੋਆ ਢੁਆਈ ਜਾਂ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਕਰਨ ਦੇ ਕੋਈ ਟੈਂਡਰ ਜਾਂ ਆਦੇਸ਼ ਨਹੀਂ ਦਿੱਤੇ ਗਏ।

ਇਹ ਵੀ ਪੜ੍ਹੋ:  2 ਮਹੀਨੇ ਪਹਿਲਾਂ ਵਿਆਹੀ ਗਰਭਵਤੀ ਜਨਾਨੀ ਨੇ ਕੀਤੀ ਖ਼ੁਦਕੁਸ਼ੀ, ਸਹੁਰਿਆਂ 'ਤੇ ਲੱਗੇ ਵੱਡੇ ਇਲਜ਼ਾਮ

ਸਾਬਕਾ ਵਿਧਾਇਕ ਨੇ ਉਨ੍ਹਾਂ ਕਾਂਗਰਸੀਆਂ ਨੂੰ ਸਵਾਲ ਕੀਤਾ ਕਿ ਹੁਣ ਦੱਸੋ ਝੂਠਾ ਕੌਣ ਸੱਚਾ ਕੌਣ? ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਸ਼ਹਿਰ ਵਾਸੀਆਂ ਨੇ ਵੱਡੀਆਂ ਵੋਟਾਂ ਨਾਲ ਜਿਤਾਇਆ ਸੀ ਤੇ ਉਮੀਦ ਸੀ ਕਿ ਸ਼ਹਿਰ ਦਾ ਭਲਾ ਹੋਵੇਗਾ,ਪਰ ਇਹ ਨਹੀਂ ਕਿ ਉਹ ਰਾਖ ਤੇ ਮਿੱਟੀ ਖਾ ਜਾਣ, ਵੱਡੇ ਘਪਲੇ ਕਰਨ ਤੇ ਸ਼ਹਿਰੀਆਂ ਨੂੰ ਧੋਖਾ ਦੇਣ, ਇਸ ਧੋਖੇ ਲਈ ਸ਼ਹਿਰੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰਨਗੇ। ਸਾਬਕਾ ਵਿਧਾਇਕ ਨੇ ਕਿਹਾ ਕਿ ਜੇਕਰ ਇਸ ਮਸਲੇ ਤੇ ਸਹੀ ਜਾਂਚ ਨਾ ਹੋਈ ਤਾਂ ਉਹ ਲੰਬੀ ਲੜਾਈ ਲੜਨ ਲਈ ਤਿਆਰ ਬਰ ਤਿਆਰ ਹਨ ਤੇ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਇਸ ਮਾਮਲੇ ’ਤੇ ਕਾਰਵਾਈ ਨਾ ਕਰਨ ਤੇ ਐਲਾਨ ਕੀਤਾ ਸੀ ਕਿ ਉਹ ਮੁੱਖ ਮੰਤਰੀ ਨਿਵਾਸ ਅੱਗੇ ਅਰਧ ਨਗਨ ਹੋ ਕੇ ਧਰਨਾ ਦੇਣਗੇ। ਹੁਣ ਮੁੱਖ ਮੰਤਰੀ ਦਫ਼ਤਰ ਵੱਲੋਂ ਸ਼ਿਕਾਇਤ ਤੇ ਸ਼ੁਰੂ ਕੀਤੀ ਕਾਰਵਾਈ ਨੇ ਇਸ ਮਸਲੇ ਤੇ ਸੱਚ ਸਾਹਮਣੇ ਲਿਆਉਣ ਦੀ ਉਮੀਦ ਜਗਾਈ ਹੈ।

ਇਹ ਵੀ ਪੜ੍ਹੋ:  ਜੈਪਾਲ ਭੁੱਲਰ ਦੇ ਸਾਥੀ ਗੈਂਗਸਟਰ ਗਗਨ ਜੱਜ ਦੇ ਘਰ ਪੁੱਜੀ ਐੱਨ.ਆਈ.ਏ. ਦੀ ਟੀਮ, ਤਲਾਸ਼ੀ ਮੁਹਿੰਮ ਜਾਰੀ


Shyna

Content Editor

Related News