ਕਾਂਗਰਸ ''ਚ ਹੁਣ ਈਮਾਨਦਾਰਾਂ ਦੀ ਕਦਰ ਨਹੀਂ: ਸੰਤੋਸ਼ ਚੌਧਰੀ
Monday, Apr 08, 2019 - 06:29 PM (IST)

ਹੁਸ਼ਿਆਰਪੁਰ (ਅਮਰੀਕ)— ਸੂਬੇ 'ਚ ਲੋਕ ਸਭਾ ਸੀਟ ਨਾ ਮਿਲਣ ਨਾਲ ਨਾਰਾਜ਼ ਚੱਲ ਰਹੇ ਕਾਂਗਰਸੀ ਨੇਤਾ 'ਚ ਹੁਸ਼ਿਆਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਸੂਬਾ ਮੰਤਰੀ ਸੰਤੋਸ਼ ਚੌਧਰੀ 'ਚ ਆਪਣੀ ਨਾਰਾਜ਼ਗੀ ਜਤਾਈ ਹੈ। ਲੋਕ ਸਭਾ ਉਮੀਦਵਾਰ ਨੂੰ ਲੈ ਕੇ ਅੱਜ ਜ਼ਿਲਾ ਪੱਧਰੀ ਮੀਟਿੰਗ ਕੀਤੀ ਜਾਣ ਨੂੰ ਲੈ ਕੇ ਇਕ ਪਾਸੇ ਕੋਈ ਸੰਦੇਸ਼ ਨਾ ਮਿਲਣ ਨਾਲ ਜਿੱਥੇ ਸੰਤੋਸ਼ ਚੌਧਰੀ ਨਾਰਾਜ਼ ਚੱਲ ਰਹੀ ਹੈ, ਉਥੇ ਹੀ ਉਨ੍ਹਾਂ ਨੂੰ ਟਿਕਟ ਨਾ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਪਤੀ ਰਾਮ ਲੁਭਾਇਆ ਨੂੰ ਵਿਧਾਨ ਸਭਾ ਸੀਟ ਨਾ ਦੇਣ 'ਤੇ ਵੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਚੌਧਰੀ ਨੇ ਕਿਹਾ ਕਿ ਜਿਵੇਂ ਉਨ੍ਹਾਂ ਦੇ ਪਤੀ ਦਾ ਸਿਆਸੀ ਕਤਲ ਕੀਤਾ ਗਿਆ ਸੀ, ਉਸੇ ਤਰ੍ਹਾਂ ਹੀ ਹੁਣ ਉਨ੍ਹਾਂ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਪਤੀ ਰਾਮ ਲੁਭਾਇਆ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਿਕਟ ਨਾ ਮਿਲਣ ਨਾਲ ਉਨ੍ਹਾਂ ਦੀ ਸਿਹਤ ਖਰਾਬ ਹੋਈ ਸੀ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਸੀ, ਹੁਣ ਉਨ੍ਹਾਂ ਨੂੰ ਵੀ ਪਾਰਟੀ ਦਾ ਇੰਝ ਹੀ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਰਣਨੀਤਕ ਕਤਲ ਹੋਇਆ ਹੈ, ਕਿਉਂਕਿ ਕਾਂਗਰਸ 'ਚ ਹੁਣ ਈਮਾਨਦਾਰ ਵਰਕਰਾਂ ਦੀ ਕੋਈ ਕਦਰ ਨਹੀਂ। ਉਨ੍ਹਾਂ ਨੇ ਕਿਹਾ ਕਿ ਉਹ ਆਪਣੇ ਵਰਕਰਾਂ ਦੀ ਸੁਣੇਗੀ ਅਤੇ ਜੇਕਰ ਉਹ ਕਹਿਣਗੇ ਤਾਂ ਉਹ ਆਜ਼ਾਦ ਦੇ ਤੌਰ 'ਤੇ ਵੀ ਲੜ ਸਕਦੇ ਹਨ ਪਰ ਫੈਸਲਾ ਉਨ੍ਹਾਂ ਦੇ ਵਰਕਰਾਂ ਦੇ ਹੱਥ 'ਚ ਹੈ। ਅੱਜ ਜ਼ਿਲਾ ਕਾਂਗਰਸ ਭਵਨ 'ਚ ਹੋਈ ਜ਼ਿਲਾ ਪੱਧਰ ਅਤੇ ਲੋਕ ਸਭਾ ਉਮੀਦਵਾਰ ਡਾ. ਰਾਜਕੁਮਾਰ ਦੇ ਨਾਲ ਹੋਈ ਬੈਠਕ 'ਚ ਵੀ ਉਨ੍ਹਾਂ ਨੂੰ ਬੁਲਾਇਆ ਨਹੀਂ ਗਿਆ। ਇਥੋਂ ਤੱਕ ਕਿ ਇਸ ਬਾਰੇ 'ਚ ਵੀ ਮੀਡੀਆ ਤੋਂ ਪਤਾ ਲੱਗਾ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਜ਼ਾਹਰ ਹੈ ਕਿ ਹੁਣ ਕਾਂਗਰਸ ਨੂੰ ਉਨ੍ਹਾਂ ਦੀ ਲੋੜ ਨਹੀਂ ਹੈ, ਜਿਸ ਤਰ੍ਹਾਂ ਉਨ੍ਹਾਂ ਨਾਲ ਅਕਸਰ ਹੁੰਦਾ ਰਿਹਾ ਹੈ। ਉਥੇ ਹੀ ਲੋਕ ਸਭਾ ਉਮੀਦਵਾਰ ਦੇ ਨਾਲ ਚੱਲ ਰਹੀ ਜ਼ਿਲਾ ਪੱਧਰੀ ਮੀਟਿੰਗ 'ਚ ਬੈਠੇ ਜ਼ਿਲਾ ਲੀਡਰਸ਼ਿਪ 'ਚ ਡਾ. ਕੁਲਦੀਪ ਨੰਦਾ ਨੂੰ ਸੰਤੋਸ਼ ਚੌਧਰੀ ਨੂੰ ਨਾ ਬੁਲਾਏ ਜਾਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਉਨ੍ਹਾਂ ਨੂੰ ਬੁਲਾਉਣਗੇ ਪਰ ਨਾ ਬੁਲਾਏ ਜਾਣ 'ਤੇ ਹਾਈ ਕਮਾਂਡ ਦਾ ਹਵਾਲਾ ਦਿੰਦੇ ਹੋਏ ਦਿਖਾਈ ਦਿੱਤੇ।