ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

Saturday, Nov 14, 2020 - 12:28 AM (IST)

ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

ਜਲੰਧਰ,(ਸ਼ੋਰੀ)– ਜਲੰਧਰ ਤੋਂ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਸ਼ੁੱਕਰਵਾਰ ਨੂੰ ਕੋਰੋਨਾ ਪਾਜ਼ੇਟਿਵ ਆ ਗਏ ਹਨ ਅਤੇ ਉਹ ਸ਼ਹਿਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਖੁਦ ਹੀ ਭਰਤੀ ਹੋ ਗਏ ਹਨ। ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਚੌਧਰੀ ਦੇ ਸੰਪਰਕ ਵਿਚ ਆਉਣ ਵਾਲੇ ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਨੂੰ ਵੀ ਆਪਣੇ ਕੋਰੋਨਾ ਟੈਸਟ ਕਰਵਾਉਣੇ ਪੈਣਗੇ ਕਿਉਂਕਿ ਉਨ੍ਹਾਂ ਨੇ ਬੀਤੇ ਦਿਨ ਹੀ ਸੂਬਾ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨਾਲ ਟਰੈਕਟਰ ਰੈਲੀ ਅਤੇ ਜ਼ਿਲਾ ਕਾਂਗਰਸ ਕਮੇਟੀ ਦੇ ਦਫਤਰ ਵਿਚ ਹੋਈਆਂ ਬੈਠਕਾਂ ਵਿਚ ਹਿੱਸਾ ਲਿਆ ਸੀ।

ਇਹ ਵੀ ਪੜ੍ਹੋ : ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਮੀਟਿੰਗ ਖ਼ਤਮ, ਜਾਣੋ ਕੀ ਬੋਲੇ ਕਿਸਾਨ ਆਗੂ

ਉਨ੍ਹਾਂ ਦੇ ਸੰਪਰਕ ਵਿਚ ਵਿਧਾਇਕ ਬਾਵਾ ਹੈਨਰੀ, ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਕਈ ਕੌਂਸਲਰਾਂ ਸਮੇਤ ਜ਼ਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਦਿਹਾਤੀ ਦੇ ਨੇਤਾ ਆਏ ਸਨ। ਇਸ ਖਬਰ ਤੋਂ ਬਾਅਦ ਸੰਪਰਕ ਵਿਚ ਆਏ ਨੇਤਾਵਾਂ ਵਿਚ ਹੜਕੰਪ ਮਚ ਗਿਆ ਹੈ। ਉਥੇ ਹੀ ਕਈ ਨੇਤਾਵਾਂ ਨੇ ਆਪਣੇ ਤੌਰ 'ਤੇ ਖੁਦ ਦੇ ਟੈਸਟ ਕਰਵਾਏ ਅਤੇ ਪਰਿਵਾਰਾਂ ਤੋਂ ਅਲੱਗ ਹੋ ਗਏ ਹਨ। ਚੌਧਰੀ ਨੇ ਵੀ ਉਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਕੋਰੋਨਾ ਟੈਸਟ ਕਰਵਾਉਣ ਦੀ ਅਪੀਲ ਕੀਤੀ ਹੈ।


author

Deepak Kumar

Content Editor

Related News