''ਸੰਤ ਢੱਡਰੀਆਂ ਵਾਲਿਆਂ'' ਨੂੰ ਰਾਹਤ, ਮੁੜ ਮਿਲੀ ''ਸਰਕਾਰੀ ਸੁਰੱਖਿਆ''

01/22/2019 4:13:51 PM

ਚੰਡੀਗੜ੍ਹ (ਭਗਵਤ) : ਸਿੱਖ ਪ੍ਰਚਾਰਕ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਮੁੜ ਤੋਂ ਸਰਕਾਰੀ ਸੁਰੱਖਿਆ ਮੁਹੱਈਆ ਕਰਾਈ ਗਈ ਹੈ। ਅਸਲ 'ਚ ਸੰਤ ਢੱਡਰੀਆਂ ਵਾਲਿਆਂ ਨੇ ਸਰਕਾਰੀ ਸੁਰੱਖਿਆ ਨੂੰ ਲੈ ਕੇ ਹਾਈਕਰੋਟ 'ਚ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਤੇ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਢੱਡਰੀਆਂ ਵਾਲਿਆਂ ਨੂੰ ਇਹ ਰਾਹਤ ਦਿੱਤੀ ਹੈ। ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਸੰਤਾਂ ਦੀ ਸੁਰੱਖਿਆ ਸਬੰਧੀ ਰਿਵਿਊ ਕਰਨ ਦੇ ਵੀ ਨਿਰਦੇਸ਼ ਦਿੱਤੇ ਹਨ ਅਤੇ ਰਜਿਸਟਰਾਰ ਜਨਰਲ ਕੋਲ ਰਿਪੋਰਟ ਜਮ੍ਹਾਂ ਕਰਾਉਣ ਲਈ ਕਿਹਾ ਹੈ, ਹਾਲਾਂਕਿ ਰਿਵਿਊ ਰਿਪੋਰਟ ਕਰਨ ਲਈ ਅਦਾਲਤ ਨੇ ਕੋਈ ਤਰੀਕ ਤੈਅ ਨਹੀਂ ਕੀਤੀ ਹੈ।

ਦੱਸ ਦੇਈਏ ਕਿ ਸਾਲ, 2016 ਦੌਰਾਨ ਲੁਧਿਆਣਾ 'ਚ ਸੰਤ ਢੱਡਰੀਆਂ ਵਾਲਿਆਂ 'ਤੇ ਜਾਨਲੇਵਾ ਹਮਲਾ ਹੋਇਆ ਸੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਾਈ ਗਈ ਸੀ ਪਰ ਬਾਅਦ 'ਚ ਪੰਜਾਬ ਸਰਕਾਰ ਨੇ ਢੱਡਰੀਆਂ ਵਾਲਿਆਂ ਨਾਲ ਸੁਰੱਖਿਆ ਕਰਮੀ ਘਟਾ ਦਿੱਤੇ ਸਨ, ਜਿਸ ਤੋਂ ਬਾਅਦ ਮੁੜ ਉਨ੍ਹਾਂ ਦੀ ਸੁਰੱਖਿਆ 'ਚ ਵਾਧਾ ਕਰ ਦਿੱਤਾ ਗਿਆ ਹੈ।


Babita

Content Editor

Related News