ਬਾਰ੍ਹਵੀਂ ਜਮਾਤ ਦੇ ਨਤੀਜਿਆਂ ''ਚ ਸੰਤ ਮੋਹਨ ਦਾਸ ਸਕੂਲ ਨੇ ਪੰਜਾਬ ਭਰ ''ਚ ਦੂਜਾ ਤੇ ਤੀਜਾ ਰੈਂਕ ਕੀਤਾ ਹਾਸਲ

Thursday, May 15, 2025 - 02:09 AM (IST)

ਬਾਰ੍ਹਵੀਂ ਜਮਾਤ ਦੇ ਨਤੀਜਿਆਂ ''ਚ ਸੰਤ ਮੋਹਨ ਦਾਸ ਸਕੂਲ ਨੇ ਪੰਜਾਬ ਭਰ ''ਚ ਦੂਜਾ ਤੇ ਤੀਜਾ ਰੈਂਕ ਕੀਤਾ ਹਾਸਲ

ਸਮਾਲਸਰ (ਰਾਜਵੀਰ ਭਲੂਰੀਆ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੀ ਗਈ ਬਾਰ੍ਹਵੀਂ ਕਲਾਸ ਦੀ ਮੈਰਿਟ ਸੂਚੀ ਵਿੱਚ ਸੰਤ ਮੋਹਨ ਦਾਸ ਯਾਦਗਾਰੀ ਵਿੱਦਿਅਕ ਸੰਸਥਾਵਾਂ ਅਧੀਨ ਚੱਲ ਰਹੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫਰੀਦਕੋਟ) ਦੀ ਨਾਨ-ਮੈਡੀਕਲ ਗਰੁੱਪ ਦੀ ਹੋਣਹਾਰ ਵਿਦਿਆਰਥਣ ਦਿਲਜੀਤ ਕੌਰ ਸਪੁੱਤਰੀ ਸੁਖਮੰਦਰ ਸਿੰਘ/ਸੁਖਜੀਤ ਕੌਰ ਵਾਸੀ ਨੰਗਲ ਨੇ 500 ਵਿੱਚੋਂ 498 (99.60 ਪ੍ਰਤੀਸ਼ਤ) ਅੰਕ ਹਾਸਲ ਕਰਕੇ ਪੰਜਾਬ ਭਰ 'ਚੋਂ ਦੂਜਾ ਰੈਂਕ ਅਤੇ ਮੈਡੀਕਲ ਗਰੁੱਪ ਦੀ ਨਵਪ੍ਰੀਤ ਕੌਰ ਸਪੁੱਤਰੀ ਕਰਮਜੀਤ ਸਿੰਘ/ਸਰਬਜੀਤ ਕੌਰ ਵਾਸੀ ਭਲੂਰ ਨੇ 500 ਵਿੱਚੋਂ 497 (99.40 ਪ੍ਰਤੀਸ਼ਤ) ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚੋਂ ਤੀਜਾ ਰੈਂਕ ਹਾਸਲ ਕੀਤਾ ਹੈ। 

ਇਹ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਸਕੂਲ ਦੀਆਂ ਹੋਰ 5 ਹੋਣਹਾਰ ਵਿਦਿਆਰਥਣਾਂ ਨੇ ਪੰਜਾਬ ਭਰ ਵਿੱਚ ਨਾਨ ਮੈਡੀਕਲ ਗਰੁੱਪ ਦੀ ਨਵਜੋਤ ਕੌਰ ਸਪੁੱਤਰੀ ਵਿਜੈ ਕੁਮਰ/ਰਿਪਨਦੀਪ ਕੌਰ ਨੇ 500 ਵਿੱਚੋਂ 495 ਅੰਕ (99 ਪ੍ਰਤੀਸ਼ਤ) ਪ੍ਰਾਪਤ ਕਰਕੇ ਪੰਜਵਾਂ ਰੈਂਕ, ਕਾਮਰਸ ਗਰੁੱਪ ਦੀ ਗਗਨਦੀਪ ਕੌਰ ਸਪੁੱਤਰੀ ਗੁਰਸੇਵਕ ਸਿੰਘ/ਲਵਪ੍ਰੀਤ ਕੌਰ ਵਾਸੀ ਸਿਰਸੜੀ ਨੇ 500 ਵਿੱਚੋਂ 494 ਅੰਕ (98.80 ਪ੍ਰਤੀਸ਼ਤ) ਪ੍ਰਾਪਤ ਕਰਕੇ ਛੇਵਾਂ ਰੈਂਕ, ਨਾਨ ਮੈਡੀਕਲ ਗਰੁੱਪ ਦੀ ਅਨੂਰਪ੍ਰੀਤ ਕੌਰ ਸਪੁੱਤਰੀ ਹਰਦੀਪ ਸਿੰਘ/ਕੁਲਦੀਪ ਕੌਰ ਵਾਸੀ ਧੂੜਕੋਟ ਨੇ 500 ਵਿੱਚੋਂ 490 ਅੰਕ (98 ਪ੍ਰਤੀਸ਼ਤ) ਪ੍ਰਾਪਤ ਕਰਕੇ ਦਸਵਾਂ ਰੈਂਕ, ਕਾਮਰਸ ਗਰੁੱਪ ਦੀ ਮਨਮੀਤ ਕੌਰ ਸਪੁੱਤਰੀ ਦਰਸ਼ਨ ਸਿੰਘ/ਗੁਰਜੀਤ ਕੌਰ ਵਾਸੀ ਲੰਡੇ ਨੇ 500 ਵਿੱਚੋਂ 489 ਅੰਕ (97.80 ਪ੍ਰਤੀਸ਼ਤ) ਪ੍ਰਾਪਤ ਕਰਕੇ ਗਿਆਰਵਾਂ ਰੈਂਕ  ਤੇ ਮੈਡੀਕਲ ਗਰੁੱਪ ਦੀ ਖੁਸ਼ਪ੍ਰੀਤ ਕੌਰ ਸਪੁੱਤਰੀ ਜਗਤਾਰ ਸਿੰਘ/ਰਮਨਦੀਪ ਕੌਰ ਵਾਸੀ ਲੰਡੇ ਨੇ 500 ਵਿੱਚੋਂ 488 ਅੰਕ (97.60 ਪ੍ਰਤੀਸ਼ਤ) ਪ੍ਰਾਪਤ ਕਰਕੇ ਬਾਰ੍ਹਵਾਂ ਰੈਂਕ  ਹਾਸਲ ਕਰਕੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੀ ਗਈ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਂਦੇ ਹੋਏ ਫਰੀਦਕੋਟ ਜਿਲ੍ਹੇ ਦੇ ਨਾਲ-ਨਾਲ ਆਪਣੀ ਸੰਸਥਾ, ਮਾਪਿਆਂ ਤੇ ਇਲਾਕਾ ਨਿਵਾਸੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲਿਆਂ ਲਈ ਵੱਡੀ ਖ਼ਬਰ! CM ਮਾਨ ਵੱਲੋਂ ਵੱਡੇ ਬਦਲਾਅ ਦਾ ਐਲਾਨ

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਨੀਲਮ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਪ੍ਰਦੀਪ ਦਿਉੜਾ, ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਅੰਜਨਾ ਕੌਸ਼ਲ, ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ.) ਪਵਨ ਕੁਮਾਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਜੱਸੀ, ਜ਼ਿਲ੍ਹਾ ਖੇਤਰੀ ਬੁੱਕ ਡਿੱਪੂ ਫਰੀਦਕੋਟ ਦੇ ਮੈਨੇਜਰ ਸੁਚੇਤਾ ਸ਼ਰਮਾ ਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਸਮੂਹ ਸਟਾਫ, ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਤੇ ਪ੍ਰਿੰ: ਮਨਜੀਤ ਕੌਰ ਨੇ ਸੰਸਥਾ ਦਾ ਇਹ ਨਤੀਜਾ ਮਰਹੂਮ ਪ੍ਰਿੰਸੀਪਲ ਸਵਰਨਜੀਤ ਕੌਰ ‘ਸਿੰਮੀ’ ਨੂੰ ਸਮਰਪਿਤ ਕੀਤਾ। ਇਸ ਮੌਕੇ ਟਰੱਸਟੀ ਸੰਤੋਖ ਸਿੰਘ ਸੋਢੀ ਤੇ ਪ੍ਰਬੰਧਕ ਮੈਡਮ ਮੇਘਾ ਥਾਪਰ, ਹਰਬੰਸ ਲਾਲ ਥਾਪਰ ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਦਰਸ਼ਨਾ ਕੌੜਾ, ਲਖਵੀਰ ਸਿੰਘ, ਮੋਹਨ ਸਿੰਘ, ਰਵੀ ਸਿੰਘ ਸੋਨੀ, ਗੁਰਮੇਜ ਸਿੰਘ ਕੋਚ ਤੇ ਸਮੂਹ ਸਟਾਫ ਹਾਜ਼ਰ ਸਨ।

ਇਹ ਵੀ ਪੜ੍ਹੋ : ਭਾਰਤ ਨੇ ਚੀਨ 'ਤੇ ਕੱਸਿਆ ਸ਼ਿਕੰਜਾ, ਪ੍ਰਵਾਨਗੀ ਦੇ ਜਾਲ 'ਚ ਫਸੇ 7 ਪ੍ਰੋਜੈਕਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News