ਸੰਸਦ ''ਚ ਸੰਤ ਸੀਚੇਵਾਲ ਨੇ ਖਾੜੀ ਦੇਸ਼ਾਂ ''ਚੋਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਚੁੱਕਿਆ ਮੁੱਦਾ

Friday, Nov 29, 2024 - 06:24 PM (IST)

ਸੰਸਦ ''ਚ ਸੰਤ ਸੀਚੇਵਾਲ ਨੇ ਖਾੜੀ ਦੇਸ਼ਾਂ ''ਚੋਂ ਭਾਰਤੀਆਂ ਨੂੰ ਵਾਪਸ ਲਿਆਉਣ ਦਾ ਚੁੱਕਿਆ ਮੁੱਦਾ

ਲੋਹੀਆਂ ਖ਼ਾਸ (ਸੁਖਪਾਲ ਰਾਜਪੂਤ)- ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਖਾੜੀ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਦੇਸ਼ ਲਿਆਉਣ ਦੇ ਯਤਨਾਂ ਬਾਰੇ ਸੰਸਦ ਵਿਚ ਪੁੱਛੇ ਸਵਾਲ ਦਾ ਜਵਾਬ ਦਿੰਦੇ ਕੇਂਦਰ ਸਰਕਾਰ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਵੱਲੋਂ ਪਿਛਲੇ 5 ਸਾਲਾਂ ਦੌਰਾਨ 38 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਹਨ। 

ਜ਼ਿਕਰਯੋਗ ਹੈ ਕਿ ਖਾੜੀ ਦੇਸ਼ਾਂ ਵਿਚ ਪੰਜਾਬ ਦੀਆਂ ਧੀਆਂ-ਭੈਣਾਂ ਦੇ ਹੋ ਰਹੇ ਸ਼ੋਸ਼ਣ ਨੂੰ ਲੈ ਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਬੜੇ ਸੰਜੀਦਾ ਹਨ ਅਤੇ ਸਮੇਂ-ਸਮੇਂ 'ਤੇ ਉਨ੍ਹਾਂ ਵੱਲੋਂ ਲਗਾਤਾਰ ਇਸ ਗੰਭੀਰ ਮੁੱਦੇ ਨੂੰ ਲੈ ਸਦਨ ਵਿਚ ਆਵਾਜ਼ ਚੁੱਕੀ ਜਾ ਰਹੀ ਹੈ। ਉਨ੍ਹਾਂ ਦੇ ਯਤਨਾਂ ਸਦਕਾ ਪਿਛਲੇ 2 ਸਾਲਾਂ ਵਿਚ 100 ਤੋਂ ਵੱਧ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਵਾਪਸ ਲਿਆਂਦਾ ਜਾ ਚੁੱਕਿਆ ਹੈ, ਜਿਨ੍ਹਾਂ ਨੂੰ ਟਰੈਵਲ ਏਜੰਟਾਂ ਨੇ ਮੋਟੀਆਂ ਤਨਖ਼ਾਹਾਂ ਦਾ ਲਾਲਚ ਦੇ ਕੇ ਉਥੇ ਲਿਜਾ ਕੇ ਫਸਾ ਦਿੱਤਾ ਸੀ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਰਦ ਰੁੱਤ ਦੇ ਹੰਗਾਮਿਆਂ ਭਰਪੂਰ ਚਲ ਰਹੇ ਸੈਸ਼ਨ ਦੌਰਾਨ ਇਹ ਸਵਾਲ ਪੁੱਛਿਆ ਸੀ ਕਿ ਅਰਬ ਦੇਸ਼ਾਂ ਵਿਚ ਕਿੰਨ੍ਹੀਆਂ ਭਾਰਤੀ ਔਰਤਾਂ ਫ਼ਸੀਆਂ ਹੋਈਆਂ ਹਨ ਅਤੇ ਪਿਛਲੇ 5 ਸਾਲਾਂ ਵਿਚ ਕਿੰਨ੍ਹੇ ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ ਹੈ। 

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੰਜਾਬ 'ਚ ਸਵਾਰੀਆਂ ਨਾਲ ਭਰੀ ਪੰਜਾਬ ਰੋਡਵੇਜ਼ ਦੀ ਬੱਸ 'ਚ ਹੋਇਆ ਧਮਾਕਾ

ਕੇਂਦਰ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਅਰਬ ਦੇਸ਼ਾਂ ਵਿਚੋਂ ਹੋ ਰਹੀ ਮਨੁੱਖੀ ਤਸਕਰੀ ਦਾ ਹਵਾਲਾ ਦਿੰਦਿਆਂ ਦੱਸਿਆ ਕਿ 9 ਦੇਸ਼ਾਂ ਵਿਚ ਭਾਰਤੀ ਨਾਗਰਿਕ ਫਸੇ ਹੋਏ ਸਨ। ਸੰਤ ਸੀਚੇਵਾਲ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਮੰਤਰਾਲੇ ਵੱਲੋਂ ਦੱਸਿਆ ਗਿਆ ਕਿ ਅਰਬ ਦੇ 9 ਦੇਸ਼ਾਂ ਵਿਚੋਂ 5 ਸਾਲਾਂ ਦੌਰਾਨ 38 ਹਜ਼ਾਰ 917 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਿਸ ਲਿਆਂਦਾ ਗਿਆ ਜਾ ਚੁੱਕਾ ਹੈ, ਜਿਨ੍ਹਾਂ ਨੂੰ ਉੱਥੇ ਸ਼ੋਸ਼ਣ, ਹੱਦ ਤੋਂ ਵੱਧ ਕੰਮ ਕਰਵਾਉਣ, ਗੁਲਾਮ ਬਣਾ ਕੇ ਰੱਖਣ, ਕੰਮ ਕਰਵਾਉਣ ਦੀ ਸੂਰਤ ਵਿਚ ਤਨਖ਼ਾਹ ਨਾ ਦੇਣ ਅਤੇ ਹੋਰ ਵੀ ਕਈ ਤਰ੍ਹਾਂ ਦੀਆਂ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। 

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ ਉਹ ਲਗਾਤਾਰ ਇਹ ਯਤਨ ਕਰ ਰਹੇ ਹਨ ਕਿ ਇਨ੍ਹਾਂ ਅਰਬ ਦੇਸ਼ਾਂ ਨੂੰ ਜਾਣ ਦੇ ਮਾਮਲੇ ਵਿਚ ਪੰਜਾਬ ਦੀਆਂ ਧੀਆਂ-ਭੈਣਾਂ ਗੁਰੇਜ਼ ਹੀ ਕਰਨ। ਉਧਰ ਜਾ ਕੇ ਇੰਨ੍ਹਾਂ ਔਰਤਾਂ ਨੂੰ ਕਥਿਤ ਤੌਰ ‘ਤੇ ਇਕ ਤਰੀਕੇ ਨਾਲ ਵੇਚ ਦਿੱਤਾ ਜਾਂਦਾ ਹੈ, ਜਿਨ੍ਹਾਂ ਕੋਲੋਂ ਵਾਪਸੀ ਲਈ ਮਗਰੋਂ ਲੱਖਾਂ ਵਿਚ ਰੁਪਏ ਮੰਗੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਥੇ ਅਰਬੀ ਭਾਸ਼ਾ ਵਿਚ ਅਜਿਹਾ ਹਲਫਨਾਮਾ ਤਸਦੀਕ ਕਰਵਾ ਲਿਆ ਜਾਂਦਾ ਹੈ, ਜਿਸ ਵਿਚੋਂ ਨਿਕਲਣ ਲਈ ਕਾਨੂੰਨੀ ਚਾਰਾਜ਼ੋਈ ਕੀਤੇ ਬਿਨ੍ਹਾਂ ਗੁਜ਼ਾਰਾ ਨਹੀਂ ਹੋ ਸਕਦਾ।

ਇਹ ਵੀ ਪੜ੍ਹੋ- ਪੰਜਾਬ ਵਿਚ ਨਵੀਆਂ ਪਾਬੰਦੀਆਂ ਲਾਗੂ, ਜਾਣੋ ਕੀ ਹੈ ਕਾਰਨ

ਇਸ ਸਵਾਲ ਦੇ ਦਿੱਤੇ ਗਏ ਜਵਾਬ ਅੁਨਸਾਰ ਮਸਕਟ (ਓਮਾਨ) ਵਿਚ ਸਭ ਤੋਂ ਵੱਧ ਭਾਰਤੀ ਨਾਗਰਿਕਾਂ 17,454 ਨੂੰ ਵਾਪਸ ਲਿਆਂਦਾ ਗਿਆ ਹੈ। ਦੂਜੇ ਨੰਬਰ ‘ਤੇ ਸਾਊਦੀ ਅਰਬ ਆਉਂਦਾ ਹੈ, ਜਿੱਥੋਂ 10,023 ਭਾਰਤੀ ਨਾਗਰਿਕਾਂ ਨੂੰ ਦੇਸ਼ ਲਿਆਂਦਾ ਗਿਆ। ਇਸੇ ਤਰ੍ਹਾਂ ਕੁਵੈਤ ਵਿਚ ਵੀ 7,330, ਦੁਬਈ ਵਿੱਚੋਂ 3,568, ਕਤਰ ਵਿੱਚੋਂ 239, ਇਰਾਕ ਚ 180, ਲੀਬੀਆ ਵਿਚੋਂ 83 ਅਤੇ ਬਹਿਰੀਨ ਵਿਚ 35 ਜਣਿਆਂ ਨੂੰ ਵਾਪਸ ਲਿਆਉਣ ਵਿੱਚ ਕਾਮਜਾਬੀ ਮਿਲੀ ਹੈ। ਇਨ੍ਹਾਂ ਦੇਸ਼ਾਂ ਚ ਸੀਰੀਆ ਹੀ ਇੱਕਲੌਤਾ ਦੇਸ਼ ਹੈ, ਜਿੱਥੇ ਸਭ ਤੋਂ ਘੱਟ ਭਾਵ ਕਿ ਸਿਰਫ਼ 5 ਭਾਰਤੀਆਂ ਨੂੰ ਵਾਪਸ ਲਿਆਂਦਾ ਜਾ ਸਕਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਬੰਦ ਰਹਿਣਗੇ ਸਕੂਲ ਤੇ ਕਾਲਜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News