ਸਾਂਝ ਰੇਡੀਓ 21 ਨੂੰ ਕਰੇਗਾ ਕਬੱਡੀ ਖਿਡਾਰੀਆਂ ਦਾ ਸਨਮਾਨ, ਪਹੁੰਚਣਗੇ ਇਹ ਮਸ਼ਹੂਰ ਸਿੰਗਰ

11/16/2019 6:25:43 PM

ਜਲੰਧਰ : ਸਾਂਝ ਰੇਡਿਓ ਵੱਲੋ 21 ਨਵੰਬਰ ਨੂੰ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਜਲੰਧਰ ਦੇ ਸੀਟੀ ਗਰੁੱਪ ਆਫ ਇੰਸਟੀਟਿਊਟ ਦੇ ਸ਼ਾਹਪੁਰ ਕੈਂਪਸ ਵਿਚ ਕਰਵਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਨੂੰ ਹੋਰ ਵੀ ਸ਼ਾਨਦਾਰ ਬਣਾਉਣ ਲਈ ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ, ਮੰਗੀ ਮਾਹਲ, ਮਾਸ਼ਾ ਅਲੀ, ਰਾਏ ਜੁਝਾਰ, ਅਫਸਾਨਾ ਖਾਨ, ਸੁਖਵਿੰਦਰ ਸੁੱਖੀ, ਕੁਲਵਿੰਦਰ ਕੈਲੇ ਅਤੇ ਗੁਲਰੇਜ਼ ਅਖਤਰ, ਸ਼ਰਨ ਕੌਰ, ਬੂਟਾ ਮੁਹੰਮਦ, ਸ਼ਾਹ ਅਲੀ, ਖੁਦਾ ਬਕਸ਼, ਯੰਗਵੀਰ, ਰੁਪਿੰਦਰ ਹਾਂਡਾ, ਏ. ਡੀ. ਸਿੰਗਰ ਅਤੇ ਗੁਰਪ੍ਰੀਤ ਚੱਠਾ ਆਪਣੇ ਗੀਤਕਾਰੀ ਦਾ ਰੰਗ ਬਿਖੇਰਨਗੇ। 

ਇਸ ਦਾ ਸਾਰਾ ਪ੍ਰਸਾਰਨ 'ਜਗ ਬਾਣੀ ਟੀਵੀ' 'ਤੇ ਦੇਖਿਆ ਜਾ ਸਕਦਾ ਹੈ। ਐਵਾਰਡ ਸ਼ੋਅ ਵਿਚ 200 ਤੋਂ ਵੱਧ ਖਿਡਾਰੀ ਸ਼ਾਮਿਲ ਹੋਣਗੇ। ਸਾਂਝ ਰੇਡਿਓ ਦੀ ਐੱਮ. ਡੀ. ਐੱਮ. ਕੇ. ਨੇ ਦੱਸਿਆ ਕਿ ਪੰਜਾਬ ਪ੍ਰਾਈਡ ਕਬੱਡੀ ਐਵਾਰਡ-2 ਵਿਚ ਕਬੱਡੀ ਖਿਡਾਰੀਆਂ ਦੇ ਨਾਲ-ਨਾਲ ਕਬੱਡੀ ਪ੍ਰਮੋਟਰਾ ਦਾ ਵੀ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਖਿਡਾਰਿਆਂ ਦੀ ਚੋਣ ਸਪੈਸ਼ਲ ਪੈਨਲ ਰਾਹੀ ਕੀਤੀ ਗਈ ਹੈ, ਜਿਨ੍ਹਾਂ ਨੂੰ ਬੈਸਟ ਜਾਫੀ, ਬੈਸਟ ਰੇਡਰ, ਬੈਸਟ ਖਿਡਾਰੀ ਅਤੇ ਹੋਰ ਵੀ ਕਈ ਤਰ੍ਹਾਂ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਸਾਲ 'ਜਗ ਬਾਣੀ' ਕਾਫੀ ਸਹਿਯੋਗ ਦੇ ਰਿਹਾ ਹੈ। ਆਈਕੋਨਿਕ ਮੀਡੀਆ ਦੇ ਐੱਮ. ਡੀ. ਪ੍ਰਤੀਕ ਮਹਿੰਦਰੂ ਨੇ ਕਿਹਾ ਕਿ ਪੰਜਾਬ ਪ੍ਰਾਈਡ-2 ਵਿਚ ਸਮਾਜ ਦੇ ਲਈ ਕੰਮ ਕਰਣ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਸਨਮਾਣ ਕੀਤਾ ਜਾਵੇਗਾ।

ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਨਾਲ ਹੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਦੀਪਕ ਬਾਲੀ ਵੀ ਪਹੁੰਚ ਰਹੇ ਹਨ। ਇਸ ਦੌਰਾਨ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਨੌਜਵਾਨਾਂ ਦਾ ਵੀ ਸਨਮਾਨ ਕੀਤਾ ਜਾਵੇਗਾ। ਨਾਲ ਹੀ ਸਮਾਗਮ ਵਿਚ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕਰਨ ਲਈ ਪ੍ਰਸਿੱਧ ਪੰਜਾਬੀ ਗਾਇਕ ਵੀ ਸ਼ਾਮਿਲ ਹੋ ਰਹੇ ਹਨ। ਇਸ ਤੋਂ ਇਲਾਵਾ ਸ਼ੋਅ ਨੂੰ ਕਰਵਾਉਣ ਲਈ ਸੁੱਖਾ ਰੰਧਾਵਾ, ਗੁਰਦਿਆਲ ਸਿੰਘ ਬਾਜਵਾ, ਕੁਲਵਿੰਦਰ ਪਾਤਰ, ਪ੍ਰਮੋਦ ਕੁਮਾਰ ਸਹਿਯੋਗ ਕਰ ਰਹੇ ਹਨ।


Gurminder Singh

Content Editor

Related News