ਸੰਜੇ ਕਰਾਟੇ ਦੇ ਮਾਲਕ ਦੀ ਗ੍ਰਿਫ਼ਤਾਰੀ ''ਤੇ ਹਾਈਕੋਰਟ ਨੇ ਲਾਈ 24 ਅਗਸਤ ਤੱਕ ਰੋਕ

07/29/2020 2:05:35 PM

ਜਲੰਧਰ (ਕਮਲੇਸ਼)— ਸਾਢੇ ਚਾਰ ਕਰੋੜ ਦੀ ਠੱਗੀ ਕਰਨ ਵਾਲੇ ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕਲ ਸ਼ਰਮਾ ਦੀ ਗ੍ਰਿਫ਼ਤਾਰੀ 'ਤੇ ਹਾਈਕੋਰਟ ਨੇ 24 ਅਗਸਤ ਤੱਕ ਰੋਕ ਲਗਾ ਦਿੱਤੀ ਹੈ। ਇਥੇ ਦੱਸਣਯੋਗ ਹੈ ਕਿ ਇਸ ਮਾਮਲੇ ਦੀ ਸੁਣਵਾਈ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤੀ ਗਈ ਸੀ। ਹਾਈਕੋਰਟ ਦੇ ਦਿੱਲੀ ਟਰਾਂਸਪੋਰਟ ਕਾਰੋਬਾਰੀ ਸੁਖਵਿੰਦਰ ਸਿੰਘ ਬਾਜਵਾ ਦੇ ਵਕੀਲ ਨੇ ਕੋਰਟ 'ਚ ਦਲੀਲ ਦਿੱਤੀ ਸੀ ਕਿ ਉਨ੍ਹਾਂ ਦਾ ਕੋਰਟ ਦੇ ਬਾਹਰ ਰਾਜੀਨਾਮਾ ਹੋ ਰਿਹਾ ਹੈ ਅਤੇ ਇਸ ਦੇ ਚਲਦਿਆਂ ਮੁਲਜ਼ਮ ਨੂੰ ਜ਼ਮਾਨਤ ਦੇ ਦਿੱਤੀ ਜਾਵੇ। ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਦੇ ਹੀ ਕੋਰਟ ਨੇ ਗ੍ਰਿਫ਼ਤਾਰੀ 'ਤੇ ਰੋਕ ਲਗਾ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਸੰਜੇ ਖ਼ਿਲਾਫ਼ 10 ਜੁਲਾਈ ਨੂੰ ਥਾਣਾ ਨੰਬਰ-6 'ਚ ਸਾਢੇ ਚਾਰ ਕਰੋੜ ਦੀ ਠੱਗੀ ਕਰਨ ਦਾ ਮਾਮਲਾ ਟਰਾਂਸਪੋਰਟ ਕਾਰੋਬਾਰੀ ਸੁਖਵਿੰਦਰ ਸਿੰਘ ਬਾਜਵਾ ਦੇ ਬਿਆਨਾਂ 'ਤੇ ਦਰਜ ਹੋਇਆ ਸੀ। ਬਾਜਵਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਸੀ ਕਿ ਸੰਜੇ ਨੇ ਉਨ੍ਹਾਂ ਤੋਂ 2018 'ਚ ਕਰੀਬ 16 ਮਰਲੇ ਜ਼ਮੀਨ ਦਾ ਸੌਦਾ 7 ਕਰੋੜ 'ਚ ਤੈਅ ਕੀਤਾ ਸੀ। ਕਰੀਬ 2 ਕਰੋੜ 75 ਲੱਖ ਰੁਪਏ ਕੈਸ਼ ਅਤੇ 1 ਕਰੋੜ 75 ਲੱਖ ਰੁਪਏ ਬੈਂਕ ਅਕਾਊਂਟ 'ਚ ਟਰਾਂਸਫਰ ਕੀਤੇ ਗਏ ਸਨ। ਬਚੇ ਪੈਸੇ ਸੰਜੇ ਨੂੰ ਦਿੱਤੇ ਜਾਣੇ ਸਨ ਪਰ ਸੰਜੇ ਨੇ ਨਾ ਤਾਂ ਉਨ੍ਹਾਂ ਦੇ ਨਾਂ 'ਤੇ ਜਾਇਦਾਦ ਕੀਤੀ ਅਤੇ ਨਾ ਹੀ ਉਨ੍ਹਾਂ  ਨੂੰ ਪੈਸੇ ਵਾਪਸ ਦਿੱਤੇ। ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਏ. ਸੀ. ਪੀ. ਬਿਮਲ ਕਾਂਤ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ-6 'ਚ 10 ਜੁਲਾਈ ਨੂੰ ਸੰਜੇ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।

ਢਾਈ ਕਰੋੜ ਦੇ ਮਾਮਲੇ 'ਚ ਅਜੇ ਵੀ ਲਟਕ ਰਹੀ ਤਲਵਾਰ
ਦੂਜੇ ਪਾਸੇ ਮੁਲਜ਼ਮ ਸੰਜੇ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ, ਕਿਉਂਕਿ ਉਸ 'ਤੇ ਢਾਈ ਕਰੋੜ ਦੀ ਠੱਗੀ ਦਾ ਮਾਮਲਾ ਵੀ ਦਰਜ ਹੈ ਅਤੇ ਪੁਲਸ ਉਸ ਦੀ ਭਾਲ 'ਚ ਜੁਟੀ ਹੋਈ ਹੈ। ਜ਼ਿਕਰਯੋਗ ਹੈ ਕਿ ਮੁਲਜ਼ਮ ਸੰਜੇ ਕਰਾਟੇ ਦੇ ਮਾਲਕ ਸੰਜੇ ਗੋਕਲ ਸ਼ਰਮਾ ਅਤੇ ਉਸ ਦੀ ਪਤਨੀ ਪੂਜਾ ਗੋਕਲ 'ਤੇ 8 ਨੌਜਵਾਨਾਂ ਨੂੰ ਕਰਾਟੇ ਸਿਖਾਉਣ ਦੇ ਨਾਂ 'ਤੇ ਵਿਦੇਸ਼ ਭੇਜਣ ਨੂੰ ਲੈ ਕੇ 2.5 ਕਰੋੜ ਦੀ ਠੱਗੀ ਮਾਮਲਾ ਥਾਣਾ-6 'ਚ ਦਰਜ ਹੋਇਆ ਸੀ।


shivani attri

Content Editor

Related News