ਸਵੱਛਤਾ ਸਰਵੇਖਣ 2018 ਲਈ ਕੈਂਟ ਬੋਰਡ ਨੇ ਲੋਕਾਂ ਤੋਂ ਮੰਗਿਆ ਸਹਿਯੋਗ

Friday, Jan 05, 2018 - 03:34 PM (IST)

ਸਵੱਛਤਾ ਸਰਵੇਖਣ 2018 ਲਈ ਕੈਂਟ ਬੋਰਡ ਨੇ ਲੋਕਾਂ ਤੋਂ ਮੰਗਿਆ ਸਹਿਯੋਗ


ਫ਼ਿਰੋਜ਼ਪੁਰ (ਕੁਮਾਰ) - ਸਵੱਛ ਭਾਰਤ ਮੁਹਿੰਮ ਤਹਿਤ ਦੇਸ਼ ਦੀਆਂ 62 ਕੰਟੋਨਮੈਂਟਸ 'ਚ 'ਸਵੱਛਤਾ ਸਰਵੇਖਣ 2018' ਕੀਤਾ ਜਾ ਰਿਹਾ ਹੈ ਅਤੇ ਸਰਵੇਖਣ 'ਚ ਪਹਿਲੇ, ਦੂਜੇ ਤੇ ਤੀਜੇ ਸਥਾਨ 'ਤੇ ਰਹਿਣ ਵਾਲੀਆਂ ਕੰਟੋਨਮੈਂਟਸ ਨੂੰ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। 
ਜਾਣਕਾਰੀ ਦਿੰਦਿਆਂ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਦੇ ਚੀਫ ਐਗਜ਼ੈਕਟਿਵ ਅਫਸਰ ਸ੍ਰੀ ਓਮਪਾਲ ਸਿੰਘ ਨੇ ਦੱਸਿਆ ਕਿ ਕੰਟੋਨਮੈਂਟ ਏਰੀਆ ਫਿਰੋਜ਼ਪੁਰ 'ਚ ਰਹਿੰਦੇ ਲੋਕਾਂ ਦੇ ਸਹਿਯੋਗ ਨਾਲ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਛਾਉਣੀ ਇਸ ਸਰਵੇਖਣ 'ਚ ਪਹਿਲਾ ਸਥਾਨ ਹਾਸਲ ਕਰੇ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਫਿਰੋਜ਼ਪੁਰ ਛਾਉਣੀ ਦਾ ਸਵੱਛਤਾ ਸਰਵੇਖਣ 1 ਫਰਵਰੀ ਨੂੰ ਕੀਤਾ ਜਾਵੇਗਾ। ਸ੍ਰੀ ਓਮਪਾਲ ਸਿੰਘ ਨੇ ਫਿਰੋਜ਼ਪੁਰ ਕੰਟੋਨਮੈਂਟ ਏਰੀਆ ਦੇ ਲੋਕਾਂ ਨੂੰ ਸਫਾਈ ਰੱਖਣ ਲਈ ਅਪੀਲ ਕਰਦਿਆਂ ਕਿਹਾ ਕਿ ਲੋਕ ਆਪਣੇ ਘਰਾਂ ਦਾ ਕੂੜਾ-ਕਰਕਟ ਸਿਰਫ ਕੂੜੇਦਾਨ 'ਚ ਹੀ ਸੁੱਟਣ। ਉਨ੍ਹਾਂ ਨੇ ਲੋਕਾਂ ਨੂੰ ਪਾਲੀਥੀਨ ਦਾ ਪ੍ਰਯੋਗ ਨਾ ਕਰਨ, ਘਰਾਂ ਅਤੇ ਗਲੀਆਂ ਵਿਚ ਗੰਦਾ ਪਾਣੀ ਇਕੱਠਾ ਨਾ ਹੋਣ ਦੇਣ ਅਤੇ ਵਾਤਾਵਰਣ ਦੀ ਸ਼ੁੱਧਤਾ ਲਈ ਆਪਣੇ ਵੱਡਿਆਂ ਅਤੇ ਬੱਚਿਆਂ ਦੇ ਜਨਮ ਦਿਨ 'ਤੇ ਪੌਦੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਤੰਬਾਕੂ ਦਾ ਸੇਵਨ ਨਾ ਕਰੋ ਅਤੇ ਜਗ੍ਹਾ-ਜਗ੍ਹਾ 'ਤੇ ਨਾ ਥੁੱਕੋ। ਚੀਫ ਐਗਜ਼ੈਕਟਿਵ ਅਫਸਰ ਨੇ ਕਿਹਾ ਕਿ ਲੋਕ ਖੁੱਲ੍ਹੇ ਵਿਚ ਪਿਸ਼ਾਬ, ਲੈਟਰੀਨ ਨਾ ਕਰਨ ਅਤੇ ਪਾਲਤੂ ਜਾਨਵਰਾਂ ਨੂੰ ਆਵਾਰਾ ਨਾ ਛੱਡਣ। ਇਸ ਮੌਕੇ ਕੈਂਟ ਬੋਰਡ ਫਿਰੋਜ਼ਪੁਰ ਦੇ ਆਫਿਸ ਸੁਪਰਡੈਂਟ ਮਨਜੀਤ ਸਿੰਘ ਅਤੇ ਐੱਸ. ਡੀ. ਓ. ਇੰਜੀਨੀਅਰ ਸਤੀਸ਼ ਅਰੋੜਾ ਆਦਿ ਮੌਜੂਦ ਸਨ। 


Related News