ਸਫ਼ਾਈ ਵਿਵਸਥਾ ਨੂੰ ਲੈ ਕੇ ‘ਆਪ’ ਦਾ ਪ੍ਰਦਰਸ਼ਨ, ਨਗਰ ਕੌਂਸਲ ਪ੍ਰਧਾਨ ਦੇ ਘਰ ਅੱਗੇ ਸੁੱਟੀ ਕੂੜੇ ਦੀ ਟਰਾਲੀ

Thursday, Jun 10, 2021 - 04:38 PM (IST)

ਸਫ਼ਾਈ ਵਿਵਸਥਾ ਨੂੰ ਲੈ ਕੇ ‘ਆਪ’ ਦਾ ਪ੍ਰਦਰਸ਼ਨ, ਨਗਰ ਕੌਂਸਲ ਪ੍ਰਧਾਨ ਦੇ ਘਰ ਅੱਗੇ ਸੁੱਟੀ ਕੂੜੇ ਦੀ ਟਰਾਲੀ

ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦਫ਼ਤਰ ਦੇ ਬਾਹਰ ਆਮ ਆਦਮੀ ਪਾਰਟੀ ਨੇ ਸ਼ਹਿਰ ਦੀ ਸਫ਼ਾਈ ਵਿਵਸਥਾ ਨੂੰ ਲੈ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਆਪ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸੰਧੂ ਦੀ ਅਗਵਾਈ ’ਚ ਆਪ ਵਰਕਰਾਂ ਨੇ ਕੂੜੇ ਦੀ ਭਰੀ ਇਕ ਟਰਾਲੀ ਨਗਰ ਕੌਂਸਲ ਦਫ਼ਤਰ ਦੇ ਬਾਹਰ ਅਤੇ ਦੂਜੀ ਟਰਾਲੀ ਨਗਰ ਕੌਂਸਲ ਪ੍ਰਧਾਨ ਦੀ ਰਿਹਾਇਸ਼ ਅੱਗੇ ਖ਼ਿਲਾਰ ਦਿੱਤੀ। ਸਫਾਈ ਸੇਵਕਾਂ ਦੀ ਹੜਤਾਲ ਦੇ ਚੱਲਦਿਆਂ ਸ਼ਹਿਰ ਦੀਆਂ ਕਈ ਸੜਕਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ। ਆਮ ਆਦਮੀ ਪਾਰਟੀ ਨੇ ਅੱਜ ਸਫ਼ਾਈ ਸੇਵਕਾਂ ਦੇ ਹਕ ’ਚ ਪ੍ਰਦਰਸ਼ਨ ਕੀਤਾ।

ਇਹ ਵੀ ਪੜ੍ਹੋ:  ਵੱਡੀ ਖ਼ਬਰ : ਅਧਿਆਪਕ ਨੇ ਪਰਿਵਾਰ ਸਮੇਤ ਨਹਿਰ 'ਚ ਸੁੱਟਿਆ ਮੋਟਰਸਾਈਕਲ, ਪਿਓ-ਪੁੱਤ ਰੁੜੇ

PunjabKesari

ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਮੀਤ ਪ੍ਰਧਾਨ ਜਗਦੀਪ ਸੰਧੂ ਦੀ ਅਗਵਾਈ ’ਚ ਆਪ ਵਰਕਰਾਂ ਨੇ ਕੂੜੇ ਦੀ ਇਕ ਟਰਾਲੀ ਸਥਾਨਕ ਨਗਰ ਕੌਂਸਲ ਦਫਤਰ ਦੇ ਅੰਦਰਲੇ ਗੇਟ ’ਚ ਅਤੇ ਇਕ ਟਰਾਲੀ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ ਦੀ ਰਿਹਾਇਸ਼ ਅਗੇ ਖਿਲਾਰ ਦਿੱਤੀ। ਇਸ ਦੌਰਾਨ ਆਪ ਆਗੂ ਜਗਦੀਪ ਸੰਧੂ ਨੇ ਕਿਹਾ ਕਿ ਸ਼ਹਿਰ ਵਿਚ ਜਗ੍ਹਾ-ਜਗ੍ਹਾ ਕੂੜਾ ਹੈ ਪਰ ਪੰਜਾਬ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਉਨ੍ਹਾਂ ਕਿਹਾ ਕਿ ਲੋਕਲ ਪੱਧਰ ’ਤੇ ਵੀ ਜੋ ਮੰਗਾਂ ਮੰਨਣ ਵਾਲੀਆਂ ਹਨ ਨਗਰ ਕੌਂਸਲ ਉਸ ਤੋਂ ਵੀ ਇਨਕਾਰ ਕਰ ਰਹੀ ਹੈ। ਜਿਸ ਕਾਰਨ ਉਨ੍ਹਾਂ ਇਹ ਪ੍ਰਦਰਸ਼ਨ ਕੀਤਾ ਜੇਕਰ ਅਜੇ ਵੀ ਸਫਾਈ ਸੇਵਕਾਂ ਦੀਆਂ ਮੰਗਾਂ ਨਾ ਮੰਨੀਆਂ ਗਈਆ ਅਤੇ ਸ਼ਹਿਰ ਵਿਚ ਸਫਾਈ ਨਾ ਹੋਈ ਤਾਂ ਉਹ ਭਵਿੱਖ ’ਚ ਅਫਸਰਾਂ ਦੇ ਦਫਤਰਾਂ ਤੱਕ ਕੂੜਾ ਸੁੱਟਣਗੇ।

ਇਹ ਵੀ ਪੜ੍ਹੋ: ਜੈਪਾਲ ਭੁੱਲਰ ਦੀ ਮਾਂ ਨੇ ਰੋਂਦਿਆਂ ਕਿਹਾ- ਮੇਰਾ ਪੁੱਤ ਗੈਂਗਸਟਰ ਬਣਿਆ ਨਹੀਂ, ਉਸ ਨੂੰ ਬਣਾਇਆ ਗਿਆ (ਵੀਡੀਓ)


author

Shyna

Content Editor

Related News