ਹੁਣ ਸੰਗਰੂਰ 'ਚ ਹੋਵੇਗੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਦੀ ਪੜ੍ਹਾਈ

Friday, Aug 21, 2020 - 05:33 PM (IST)

ਸੰਗਰੂਰ(ਹਨੀ ਕੋਹਲੀ) — ਸੰਗਰੂਰ ਵਿਚ ਕੋਰੋਨਾ ਆਫ਼ਤ ਦੇ ਮੱਦੇਨਜ਼ਰ ਮਾਲਵਾ ਦੀ ਨਾਮਵਰ ਵਿਦਿਅਕ ਸੰਸਥਾ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟ ਵਲੋਂ ਵਿਦੇਸ਼ੀ ਪੜ੍ਹਾਈ ਦੇ ਖੇਤਰ ਵਿਚ ਇਤਿਹਾਸਕ ਕਦਮ ਚੁੱਕਦੇ ਹੋਏ ਸੰਸਥਾ ਨੇ ਏ.ਯੂ.ਪੀ.ਪੀ. ਨਾਲ ਇਕ ਸਮਝੌਤਾ ਕੀਤਾ ਹੈ। ਤਿੰਨ ਸਾਲਾ ਡਿਗਰੀ ਕੋਰਸ ਵਿਚ ਦਾਖਲ ਹੋਣ ਵਾਲੇ ਵਿਦਿਆਰਥੀ, ਭਾਈ ਗੁਰਦਾਸ ਕਾਲਜ ਵਿਖੇ ਆਪਣੀ ਡਿਗਰੀ ਦਾ ਪਹਿਲਾ ਸਾਲ ਪੂਰਾ ਕਰਨਗੇ। ਇਸ ਤੋਂ ਬਾਅਦ ਬਾਕੀ ਦੇ ਦੋ ਸਾਲ ਦੀ ਪੜ੍ਹਾਈ ਉਹ ਆਸਟਰੇਲੀਆ ਜਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਜਾ ਕੇ ਪੂਰੀ ਕਰਨਗੇ। ਇਸ ਸਮਝੌਤੇ ਨਾਲ ਵਿਦਿਆਰਥੀਆਂ ਨੂੰ ਬਹੁਤ ਫਾਇਦਾ ਹੋਏਗਾ ਕਿ ਉਨ੍ਹਾਂ ਨੂੰ ਡਿਗਰੀ ਦੀ ਸ਼ੁਰੂਆਤ ਵਿਚ ਆਈਲੈਟਸ ਜਾਂ ਪੀ.ਟੀ.ਈ. ਟੈਸਟ ਤੋਂ ਛੋਟ ਮਿਲੇਗੀ।

ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਟ ਦੇ ਚੇਅਰਮੈਨ ਡਾ: ਗੁਨਇੰਦਰਜੀਤ ਸਿੰਘ ਜਵੰਧਾ ਨੇ ਗੱਲਬਾਤ ਦੌਰਾਨ ਕਿਹਾ ਕਿ ਅੱਜ ਭਾਈ ਗੁਰਦਾਸ ਕਾਲਜ ਦੇ ਸੁਨਹਿਰੀ ਵਿਦਿਅਕ ਇਤਿਹਾਸ ਵਿਚ ਇਕ ਹੋਰ ਮੀਲ ਪੱਥਰ ਜੁੜ ਗਿਆ ਹੈ ਜਦੋਂ ਕਾਲਜ ਨਿਊਜ਼ੀਲੈਂਡ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਦੇ ਵਿਦਿਅਕ ਪ੍ਰਬੰਧਨ ਨਾਲ ਜੁੜ ਗਿਆ ਹੈ। ਉਨ੍ਹਾਂ ਕਿਹਾ ਕਿ ਏ.ਯੂ.ਪੀ.ਪੀ. (ਐਬ੍ਰਾਡ ਯੂਨੀਵਰਸਿਟੀ ਪਾਥਵੇਅ ਪ੍ਰੋਗਰਾਮ) ਨੇ ਭਾਈ ਗੁਰਦਾਸ ਗਰੁੱਪ ਆਫ਼ ਇੰਸਟੀਚਿਊਟਸ ਨਾਲ ਇਕ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਆਸਟਰੇਲੀਆ ਜਾਂ ਨਿਊਜ਼ੀਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਐਨ.ਐਮ.ਆਈ.ਟੀ. ਨਿਊਜ਼ੀਲੈਂਡ, ਏ.ਟੀ.ਐੱਮ.ਸੀ. ਨਿਊਜ਼ੀਲੈਂਡ, ਵੈਸਟਰਨ ਸਿਡਨੀ ਯੂਨੀਵਰਸਿਟੀ ਆਸਟਰੇਲੀਆ, ਯੂਨੀਵਰਸਿਟੀ ਆਫ ਟੈਸਮੇਨੀਆ ਆਸਟਰੇਲੀਆ, ਡੀਕੀਨਕੋ ਆਸਟਰੇਲੀਆ, ਮਨੀਪਾਲ ਦੁਬਈ ਅਤੇ ਫੈਡਰੇਸ਼ਨ ਯੂਨੀਵਰਸਿਟੀ ਆਸਟਰੇਲੀਆ ਵਿਖੇ ਡਿਗਰੀ ਕੋਰਸਾਂ ਵਿਚ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਭਾਈ ਗੁਰਦਾਸ ਕਾਲਜ ਵਿਚ ਆਪਣੀ ਤਿੰਨ ਸਾਲਾਂ ਦੀ ਡਿਗਰੀ ਦੇ ਪਹਿਲੇ ਸਾਲ ਦੀ ਸ਼ੁਰੂਆਤ ਕਰ ਸਕਦੇ ਹਨ। ਉਹ ਕਾਲਜ ਵਿਚ ਹੀ ਵਿਦਿਆਰਥੀਆਂ ਨੂੰ ਆਨਲਾਈਨ ਅਧਿਐਨ ਦੁਆਰਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਫੈਕਲਟੀਜ਼ ਵਲੋਂ ਪੜ੍ਹਾਈ ਸ਼ੁਰੂ ਕਰਵਾਉਣਗੇ।


Harinder Kaur

Content Editor

Related News