ਪਾਣੀ ਦੀ ਕਿੱਲਤ ਤੋਂ ਦੁਖੀ ਕਾਲੋਨੀ ਵਾਸੀਆਂ ਨੇ ਲਾਇਆ ਜਾਮ

10/12/2019 2:33:41 PM

ਸੰਗਰੂਰ (ਬੇਦੀ, ਹਰਜਿੰਦਰ) : ਹਾਊਸਿੰਗ ਬੋਰਡ ਕਾਲੋਨੀ ਨਾਭਾ ਗੇਟ ਸੰਗਰੂਰ ਦੇ ਵਸਨੀਕਾਂ ਨੇ ਪਾਣੀ ਦੀ ਕਿੱਲਤ ਤੋਂ ਦੁਖੀ ਹੋ ਕੇ ਅੱਜ ਨਾਭਾ ਗੇਟ ਰੋਡ 'ਤੇ ਜਾਮ ਲਾ ਦਿੱਤਾ , ਜਿਸ 'ਚ ਕਾਲੋਨੀ ਦੀਆਂ ਔਰਤਾਂ ਵੀ ਸ਼ਾਮਲ ਹੋਈਆਂ।

ਕਾਲੋਨੀ ਦੇ ਪ੍ਰਧਾਨ ਰਾਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲੋਨੀ ਦੇ ਵਾਟਰ ਵਰਕਸ 'ਤੇ ਲੱਗੀ ਪਾਣੀ ਵਾਲੀ ਮੋਟਰ ਤਿੰਨ ਦਿਨਾਂ ਤੋਂ ਖਰਾਬ ਪਈ ਹੈ। ਵਿਭਾਗ ਦੇ ਐਕਸੀਅਨ ਅਤੇ ਐੱਸ. ਡੀ. ਓ. ਸਾਡੀ ਕੋਈ ਗੱਲ ਨਹੀਂ ਸੁਣ ਰਹੇ ਜਿਸ ਕਾਰਨ ਸਾਰੇ ਕਾਲੋਨੀ ਨਿਵਾਸੀਆਂ ਨੇ ਦੁਖੀ ਹੋ ਕੇ ਇਹ ਰੋਡ ਜਾਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਲੋਨੀ ਵਾਸੀਆਂ ਨੂੰ ਇਹ ਸਮੱਸਿਆ ਆਮ ਆਉਂਦੀ ਹੀ ਰਹਿੰਦੀ ਹੈ। ਉਨ੍ਹਾਂ ਸਰਕਾਰ ਅਤੇ ਡੀ. ਸੀ. ਸੰਗਰੂਰ ਤੋਂ ਇਸ ਸਮੱਸਿਆ ਦੇ ਹੱਲ ਲਈ ਮੰਗ ਕੀਤੀ। ਉਨ੍ਹਾਂ ਦੱਸਿਆ ਕਿ ਜੋ ਮੋਟਰ ਚੱਲ ਰਹੀ ਹੈ ਉਹ ਵੀ ਕਾਲੋਨੀ ਵਾਸੀਆਂ ਨੇ ਆਪ ਪੈਸੇ ਇਕੱਠੇ ਕਰ ਕੇ ਲਵਾਈ ਹੈ। ਮਹਿਕਮੇ ਵੱਲੋਂ ਮੋਟਰ ਦਾ ਕੋਈ ਪ੍ਰਬੰਧਨ ਨਹੀਂ ਕੀਤਾ ਗਿਆ ਸੀ ਅਤੇ ਹੁਣ ਇਸਦੀ ਰਿਪੇਅਰ ਵੀ ਨਹੀਂ ਕੀਤੀ ਜਾ ਰਹੀ। ਧਰਨੇ ਤੋਂ ਬਾਅਦ ਹਰਕਤ 'ਚ ਆਏ ਵਿਭਾਗ ਨੇ ਮੋਟਰ ਦੀ ਰਿਪੇਅਰ ਲਈ ਤੁਰੰਤ ਮੁਲਾਜ਼ਮ ਭੇਜੇ, ਜਿਸ ਤੋਂ ਬਾਅਦ ਧਰਨਾਕਾਰੀਆਂ ਨੇ ਧਰਨਾ ਚੁੱਕਾ ਲਿਆ। ਇਸ ਮੌਕੇ ਕਰਮਜੀਤ ਸਿੰਘ, ਵਰਿੰਦਰ ਸਿੰਘ, ਗੋਰਵ ਪਰੋਚਾ, ਕਮਲ ਸ਼ਰਮਾ, ਪ੍ਰਦੀਪ ਸਿੰਘ, ਰਾਕੇਸ਼ ਕੁਮਾਰ, ਤਰਸੇਮ ਸ਼ਰਮਾ ਅਤੇ ਹੋਰ ਬਹੁਤ ਸਾਰੇ ਕਾਲੋਨੀ ਵਾਸੀ ਹਾਜ਼ਰ ਸਨ।


cherry

Content Editor

Related News