ਸੜਕ ਹਾਦਸਿਆਂ ਨੂੰ ਰੋਕਣ ਲਈ ਸੰਗਰੂਰ ਪੁਲਸ ਨੇ ਵਾਹਨਾਂ ਨੂੰ ਲਗਾਏ ਮੁਫਤ ਰਿਫਲੈਕਟਰ

Saturday, Nov 11, 2017 - 02:54 PM (IST)

ਸੜਕ ਹਾਦਸਿਆਂ ਨੂੰ ਰੋਕਣ ਲਈ ਸੰਗਰੂਰ ਪੁਲਸ ਨੇ ਵਾਹਨਾਂ ਨੂੰ ਲਗਾਏ ਮੁਫਤ ਰਿਫਲੈਕਟਰ

ਸੰਗਰੂਰ (ਰਾਜੇਸ਼, ਹਨੀ ਕੋਹਲੀ) — ਸੜਕ ਹਾਦਸਿਆਂ 'ਚ ਹਰ ਸਾਲ ਪੰਜਾਬ 'ਚ ਜਿਥੇ ਹਜ਼ਾਰਾਂ ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪੈਂਦਾ ਹੈ, ਉਥੇ ਹੀ ਭਾਰੀ ਆਰਥਿਕ ਨੁਕਸਾਨ ਵੀ ਝੇਲਣਾ ਪੈਂਦਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਹਾਦਸੇ ਧੁੰਦ ਦੇ ਚਲਦਿਆਂ ਹੁੰਦੇ ਹਨ ਕਿਉਂਕਿ ਘੱਟ ਵਿਜ਼ੀਬਿਲਟੀ ਦੇ ਚਲਦਿਆਂ ਅੱਗਿਓ ਆ ਰਹੇ ਵਾਹਨਾਂ ਦਾ ਪਤਾ ਨਹੀਂ ਚਲਦਾ। ਇਨ੍ਹਾਂ ਸੜਕ ਹਾਦਸਿਆਂ ਨੂੰ ਘੱਟ ਕਰਨ ਤੇ ਪੈ ਰਹੀ ਸਰਦੀ ਨੂੰ ਦੇਖਦੇ ਹੋਏ ਜ਼ਿਲਾ ਸੰਗਰੂਰ ਪੁਲਸ ਨੇ ਵਾਹਨਾਂ 'ਤੇ ਮੁਫਤ ਰਿਫਲੈਕਟਰ ਲਗਾਉਣ ਦੀ ਇਕ ਮੁਹਿੰਮ ਚਲਾਈ, ਜਿਸ ਦੇ ਤਹਿਤ ਵਾਹਨਾਂ ਨੂੰ ਰੋਕ ਉਨ੍ਹਾਂ 'ਤੇ ਮੁਫਤ 'ਚ ਰਿਫਲੈਕਟਰ ਲਗਾਏ ਜਾ ਰਹੇ ਹਨ।
ਜ਼ਿਲੇ ਦੇ ਟ੍ਰੈਫਿਕ ਇੰਚਾਰਜ ਨੇ ਦੱਸਿਆ ਕਿ ਮੌਸਮ ਨੂੰ ਦੇਖਦੇ ਹੋਏ ਰਿਫਲੈਕਟਰ ਲਗਾਉਣ ਦੀ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਤਾਂ ਜੋ ਧੁੰਦ ਦੀ ਵਜ੍ਹਾ ਨਾਲ ਹੋਣ ਵਾਲੇ ਹਾਦਸਿਆਂ ਤੋਂ ਰੋਕਿਆ ਜਾ ਸਕੇ। ਉਧਰ ਸ਼ਹਿਰਵਾਸੀਆਂ ਤੇ ਵਾਹਨਾਂ ਦੇ ਡਰਾਈਵਰਾਂ ਨੇ ਵੀ ਟ੍ਰੈਫਿਕ ਪੁਲਸ ਦੀ ਇਸ ਮੁਹਿੰਮ ਦਾ ਸਵਾਗਤ ਕੀਤਾ ਤੇ ਕਿਹਾ ਕਿ ਰਿਫਲੈਕਟਰ ਹਾਦਸਿਆਂ ਨੂੰ ਘੱਟ ਕਰਨ 'ਚ ਕਾਫੀ ਮਦਦਗਾਰ ਸਾਬਿਤ ਹੁੰਦੇ ਹਨ ਤੇ ਇਨ੍ਹਾਂ ਨਾਲ ਕੀਮਤੀ ਜਾਨਾਂ ਬਚਾਈ ਜਾ ਸਕਦੀ ਹੈ।


Related News