ਪੈਸੇ ਡਬਲ ਕਰਨ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਗਿਰੋਹ ਦੇ 2 ਮੈਂਬਰ ਗ੍ਰਿਫਤਾਰ (ਵੀਡੀਓ)

Friday, Mar 29, 2019 - 12:34 PM (IST)

ਸੰਗਰੂਰ (ਰਾਜੇਸ਼) : ਸੰਗਰੂਰ ਪੁਲਸ ਨੇ ਪੈਸੇ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਨਾਲ ਠੱਗੀ ਮਾਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਨ੍ਹਾਂ ਕੋਲੋਂ 18 ਲੱਖ ਰੁਪਏ, ਜਾਅਲੀ ਨੋਟ ਬਣਾਉਣ ਵਾਲਾ ਸਾਮਾਨ ਤੇ ਕੁਝ ਕੈਮੀਕਲ ਬਰਾਮਦ ਕੀਤੇ ਹਨ। ਇਹ ਦੋਵੇਂ ਦੋਸ਼ੀ ਹਰਿਆਣਾ ਦੇ ਰਹਿਣ ਵਾਲੇ ਹਨ ਤੇ ਵੱਖ-ਵੱਖ ਸੂਬਿਆਂ 'ਚ ਲੋਕਾਂ ਨਾਲ ਠੱਗੀਆਂ ਮਾਰਦੇ ਸਨ।

ਦਰਅਸਲ, ਇਕ ਸ਼ਖਸ ਨੇ ਪੁਲਸ ਨੂੰ ਆਪਣੇ ਨਾਲ ਹੋਈ 80 ਲੱਖ ਰੁਪਏ ਦੀ ਠੱਗੀ ਬਾਰੇ ਸ਼ਿਕਾਇਤ ਕੀਤੀ ਸੀ, ਜਿਸ ਦੀ ਜਾਂਚ-ਪੜਤਾਲ ਕਰਦਿਆਂ ਪੁਲਸ ਨੇ ਇਨ੍ਹਾਂ ਠੱਗਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਇਨ੍ਹਾਂ ਦੇ ਕੁਝ ਸਾਥੀ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਦੋਸ਼ੀਆਂ 'ਤੇ ਪਹਿਲਾਂ ਵੀ ਕਰੀਬ ਡੇਢ ਦਰਜਨ ਪਰਚੇ ਦਰਜ ਹਨ, ਜਦਕਿ ਪੁਲਸ ਵਲੋਂ ਪੁੱਛਗਿੱਛ ਦੌਰਾਨ ਹੋਰ ਕਈ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।


author

cherry

Content Editor

Related News