ਕਈ ਵਰਕਰ ਪਾਰਟੀ 'ਚ ਕਰ ਰਹੇ ਨੇ ਘੁਟਣ ਮਹਿਸੂਸ, ਸਾਡੇ ਫੈਸਲੇ ਨਾਲ ਜਾਗੀ ਆਸ ਦੀ ਕਿਰਨ : ਢੀਂਡਸਾ

01/12/2020 6:38:58 PM

ਸੰਗਰੂਰ (ਰਾਜੇਸ਼ ਕੋਹਲੀ) : ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਤੋਂ ਮੁਅੱਤਲ ਕੀਤੇ ਜਾਣ ਦੇ ਫੈਸਲੇ 'ਤੇ ਅਕਾਲੀ ਵਿਧਾਇਕ ਅਤੇ ਪਾਰਟੀ ਵਿਧਾਇਕ ਦਲ ਦੇ ਸਾਬਕਾ ਨੇਤਾ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਅਜਿਹੀ ਕਾਰਵਾਈ ਹੋਵੇਗਾ, ਕਿਉਂਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਪਾਰਟੀ 'ਚੋਂ ਕੱਢਣ ਲਈ ਇੱਥੋਂ ਦੀ ਅਕਾਲੀ ਲੀਡਰਸ਼ਿਪ ਤੋਂ ਮਤਾ ਪਵਾਇਆ ਸੀ। ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਭ ਪਾਰਟੀ ਦੇ ਭਲੇ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੇ ਰੌਲਾ ਪਾਉਣ ਤੋਂ ਬਾਅਦ ਪਾਰਟੀ ਨੇ ਪੂਰਾ ਸਿਸਟਮ ਨਾਲ ਕੰਮ ਕੀਤਾ ਹੈ ਅਤੇ ਸਾਨੂੰ 15 ਦਿਨਾਂ ਦਾ ਨੋਟਿਸ ਦਿੱਤਾ ਗਿਆ ਹੈ, ਜਦੋਂਕਿ ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੇਵਾ ਸਿੰਘ ਸੇਖਵਾਂ ਵਰਗੇ ਸੀਨੀਅਰ ਨੇਤਾਵਾਂ ਨੂੰ ਬਿਨਾਂ ਨੋਟਿਸ ਦਿੱਤੇ ਹੀ ਪਾਰਟੀ 'ਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਨੋਟਿਸ ਦਾ ਅਸੀਂ ਜਵਾਬ ਦੇਵਾਂਗੇ ਪਰ ਸਾਨੂੰ ਇਹ ਵੀ ਪਤਾ ਸਾਨੂੰ ਪਾਰਟੀ 'ਚੋਂ ਕੱਢਿਆ ਹੀ ਜਾਵੇਗਾ।

ਢੀਂਡਸਾ ਨੇ ਕਿਹਾ ਕਿ ਸਾਨੂੰ ਇਸ ਦੀ ਗੱਲ ਕੋਈ ਚਿੰਤਾ ਨਹੀਂ, ਲੋਕ ਅਤੇ ਵਰਕਰ ਸਾਡੇ ਨਾਲ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਦੱਸੇਗਾ ਕਿ ਅਕਾਲੀ ਦਲ ਦੇ ਵਰਕਰ ਹੀ ਬੜੇ ਦੁਖੀ ਹਨ। ਕਈ ਤਾਂ ਪਾਰਟੀ 'ਚ ਘੁਟਣ ਮਹਿਸੂਸ ਕਰਦੇ ਹਨ ਪਰ ਸਾਡੇ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੂੰ ਆਸ ਦੀ ਕਿਰਨ ਜਾਗੀ ਹੈ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ 'ਚ ਵਰਕਰ ਅਕਾਲੀ ਦਲ ਨੂੰ ਛੱਡ ਕੇ ਉਨ੍ਹਾਂ ਨਾਲ ਜੁੜਨਗੇ। ਢੀਂਡਸਾ ਨੇ ਕਿਹਾ ਕਿ ਪਾਰਟੀ 'ਚ ਚਾਪਲੂਸ ਲੋਕ ਭਾਰੂ ਹੋ ਚੁੱਕੇ ਹਨ ਅਤੇ ਜਿਹੜੇ ਲੋਕ ਪਾਰਟੀ ਦੀ ਗੱਲ ਕਰਦੇ ਹਨ ਉਨ੍ਹਾਂ ਦੀ ਪਾਰਟੀ ਵਿਚ ਕੋਈ ਥਾਂ ਨਹੀਂ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਅਕਾਲੀ ਦਲ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਦੀ ਭਾਵਨਾ ਹੈ ਅਤੇ ਇਕ ਸੋਚ ਹੈ, ਜੋ ਇਸ ਸੋਚ 'ਤੇ ਪਹਿਰਾ ਦਿੰਦਾ ਹੈ ਉਹ ਅਕਾਲੀ ਕਹਾਉਂਦਾ ਹੈ।


cherry

Content Editor

Related News