ਸੰਗਰੂਰ ਲੋਕ ਸਭਾ ਸੀਟ 20 ਸਾਲਾਂ ''ਚ ਸਿਰਫ਼ ਇਕ ਵਾਰ ਹੀ ਸਰਕਾਰੀ ਉਮੀਦਵਾਰ ਨੇ ਕੀਤੀ ਹੈ ਜਿੱਤ ਹਾਸਲ

Sunday, Jun 19, 2022 - 11:09 PM (IST)

ਸੰਗਰੂਰ ਲੋਕ ਸਭਾ ਸੀਟ 20 ਸਾਲਾਂ ''ਚ ਸਿਰਫ਼ ਇਕ ਵਾਰ ਹੀ ਸਰਕਾਰੀ ਉਮੀਦਵਾਰ ਨੇ ਕੀਤੀ ਹੈ ਜਿੱਤ ਹਾਸਲ

ਲੁਧਿਆਣਾ/ਸੰਗਰੂਰ ( ਹਿਤੇਸ਼ ) : ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕਰਨ 'ਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਪਰ ਜੇਕਰ ਪਿਛਲੇ 20 ਸਾਲਾਂ ਦੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਇਸ ਸੀਟ 'ਤੇ ਸਰਕਾਰੀ ਉਮੀਦਵਾਰ ਨੂੰ ਸਿਰਫ਼ ਇਕ ਵਾਰ ਹੀ ਜਿੱਤ ਹਾਸਲ ਹੋਈ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਲੋਕ ਸਭਾ ਸੀਟ 'ਤੇ 2014 ਅਤੇ 2019 'ਚ ਲਗਾਤਾਰ ਦੋ ਵਾਰ ਆਮ ਆਦਮੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਪਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ  ਭਗਵੰਤ ਮਾਨ ਨੂੰ ਇਸ ਸੀਟ ਤੋਂ ਅਸਤੀਫ਼ਾ ਦੇਣਾ ਪਿਆ ਸੀ ਜਿਸ ਕਾਰਨ ਇਹ ਚੋਣ ਹੋਣ ਜਾ ਰਹੀ ਹੈ। ਇਸ ਵਾਰ ਕਾਂਗਰਸ ਨੇ ਵਿਧਾਨ ਸਭਾ ਦੌਰਾਨ ਧੂਰੀ ਸੀਟ ਤੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਕਾਬਲਾ ਕਰਨ ਵਾਲੇ ਦਲਬੀਰ ਸਿੰਘ ਗੋਲਡੀ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਉਮੀਦਵਾਰ ਚੁਣਿਆ ਹੈ ਅਤੇ ਭਾਜਪਾ ਨੇ ਦੋ ਵਾਰ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਹੈ। 

ਇਹ ਵੀ ਪੜ੍ਹੋ- ਪੰਜਾਬ ਦੇ ਵਪਾਰੀਆਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, ਸ਼ੁਰੂ ਕੀਤੀ ਜਾਵੇਗੀ ਇਹ ਯੋਜਨਾ

ਇਸ ਮਾਮਲੇ 'ਚ ਜੇਕਰ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ 'ਤੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਚੋਣ ਮੈਦਾਨ 'ਚ ਉਤਾਰਿਆ ਹੈ । ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਇਕ ਵਾਰ ਫਿਰ ਆਪਣੇ ਬਲ 'ਤੇ ਚੋਣ ਲੜਨ ਜਾ ਰਹੇ ਹਨ। ਇਨ੍ਹਾਂ ਸਭ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੇ ਆਪਣੇ ਸਾਧਾਰਨ ਵਰਕਰ ਗੁਰਮੇਲ ਸਿੰਘ ਘਰਾਚੋਂ 'ਤੇ ਬਾਜ਼ੀ ਲਾਈ ਹੈ। ਇਸ ਦੇ ਨਾਲ ਹੀ ਚੋਣ ਪ੍ਰਚਾਰ ਦੀ ਗੱਲ ਕੀਤੀ ਜਾਵੇ ਤਾਂ ਸੁਖਬੀਰ ਬਾਦਲ, ਰਾਜਾ ਵੜਿੰਗ ਅਤੇ ਭਾਜਪਾ ਦੇ ਛੋਟੇ-ਵੱਡੇ ਆਗੂਆਂ ਵਾਂਗ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਉਮੀਦਵਾਰ ਲਈ ਆਪ ਹੀ ਮੋਰਚਾ ਸੰਭਾਲਦੇ ਹੋਏ ਚੋਣ ਪ੍ਰਚਾਰ ਕੀਤਾ ਪਰ ਜੇ ਸੰਗਰੂਰ ਲੋਕ ਸਭਾ ਸੀਟ ਦਾ ਇਤਿਹਾਸ ਇਸ ਤੋਂ ਬਿਲਕੁਲ ਉਲਟ ਹੈ ਕਿਉਂਕਿ ਪਿਛਲੇ 20 ਸਾਲਾਂ ਦੌਰਾਨ ਸਰਕਾਰੀ ਉਮੀਦਵਾਰ ਨੇ ਸਿਰਫ਼ ਇਕ ਵਾਰ ਹੀ ਜਿੱਤ ਹਾਸਲ ਕੀਤੀ ਹੈ ਜੋ ਰਿਕਾਰਡ ਅਕਾਲੀ ਦਲ ਦੇ ਸੁਰਜੀਤ ਸਿੰਘ ਬਰਨਾਲਾ ਦੇ ਨਾਂ 'ਤੇ ਹੈ ਅਤੇ ਇਸ ਤੋਂ ਇਲਾਵਾ ਸਾਰੀਆਂ ਚੋਣਾਂ ਦੌਰਾਨ ਸੂਬੇ ਦੀ ਸੱਤਾ 'ਤੇ ਕਾਬਜ਼ ਹੋਣ ਵਾਲੀ ਪਾਰਟੀ ਦਾ ਵਿਰੋਧੀ ਧਿਰ ਦਾ ਉਮੀਦਵਾਰ ਹੀ ਸੰਸਦ ਮੈਂਬਰ ਬਣਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸ ਵਾਰ ਪਿਛਲਾ ਰਿਕਾਰਡ ਟੁੱਟੇਗਾ ਜਾਂ ਬਰਕਰਾਰ ਰਹੇਗਾ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

Gurminder Singh

Content Editor

Related News