ਆਖਰੀ ਗੇੜ ਦੌਰਾਨ ਸੰਗਰੂਰ ’ਚ 5 ਪਾਰਟੀਆਂ ਨੇ ਝੋਕੀ ਤਾਕਤ
Sunday, Jun 19, 2022 - 10:58 AM (IST)
ਲੁਧਿਆਣਾ (ਮੁੱਲਾਂਪੁਰੀ) : ਮਾਲਵੇ ਦੀ ਸੰਗਰੂਰ ਲੋਕ ਸਭਾ ਸੀਟ ’ਚ ਚੋਣ ਪ੍ਰਚਾਰ ਹੁਣ ਆਖਰੀ ਗੇੜ ’ਚ ਹੈ। ਲਗਭਗ ਸਾਰੀਆਂ ਪਾਰਟੀਆਂ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਭਾਜਪਾ ਤੇ ਅਕਾਲੀ ਦਲ (ਮਾਨ) ਨੇ ਆਪਣੀ ਸਿਆਸੀ ਤਾਕਤ ਝੋਕ ਦਿੱਤੀ ਹੈ।
ਇਹ ਵੀ ਪੜ੍ਹੋ- ਅਹਿਮ ਖ਼ਬਰ : ਪੰਜਾਬ ਦੇ 3-4 ਹੋਰ ਸਾਬਕਾ ਕਾਂਗਰਸੀ ਮੰਤਰੀ ਰਾਡਾਰ 'ਤੇ, CM ਮਾਨ ਤੱਕ ਪੁੱਜੀਆਂ ਫਾਈਲਾਂ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲਕੇ ਵਿਚ ਨਵੀਂ ਰੂਹ ਫੂਕਣ ਦੇ ਯਤਨ ਕੀਤੇ ਹਨ, ਜਦੋਂਕਿ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅ) ਨੂੰ ਪੇਂਡੂ ਖੇਤਰ ਅਤੇ ਨੌਜਵਾਨਾਂ ’ਚ ਭਾਰੀ ਉਤਸ਼ਾਹ ਮਿਲਣ ਦੀਆਂ ਖ਼ਬਰਾਂ ਹਨ। ਇਸੇ ਤਰ੍ਹਾਂ ਸ਼ਹਿਰੀ ਹਲਕਿਆਂ ਤੋਂ ਕਾਂਗਰਸੀ ਉਮੀਦਵਾਰ ਦਲਵੀਰ ਗੋਲਡੀ ਤੇ ਭਾਜਪਾ ਦੇ ਕੇਵਲ ਢਿੱਲੋਂ ਦੱਸੇ ਜਾ ਰਹੇ ਹਨ, ਜਦੋਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਭੈਣ ਕਮਲਦੀਪ ਕੌਰ ਲਈ ਦਿਨ-ਰਾਤ ਇਕ ਕਰ ਦਿੱਤਾ ਹੈ, ਜਿਸ ਦੇ ਚਲਦੇ ਹੁਣ ਸਿਰਫ਼ 3 ਦਿਨ ਬਾਕੀ ਬਚੇ ਹਨ ਤੇ ਫਿਰ ਚੋਣ ਪ੍ਰਚਾਰ ਨੇ ਬੰਦ ਹੋ ਜਾਣਾ ਹੈ।
ਇਹ ਵੀ ਪੜ੍ਹੋ- ਦੁਨੀਆ ਦੇ 30 ਤੋਂ ਵੱਧ ਦੇਸ਼ਾਂ ’ਚ ਲਾਗੂ ਹੈ ਅਗਨੀਪਥ ਵਰਗੀ ਯੋਜਨਾ
ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿਚ ਕੋਈ ਵੀ ਪਾਰਟੀ ਕੋਈ ਵੀ ਮੌਕਾ ਹੱਥੋਂ ਨਹੀਂ ਗਵਾਉਣਾ ਚਾਹੁੰਦੀ। ਹੁਣ ਸੰਗਰੂਰ ਦੇ ਚੋਣ ਮੈਦਾਨ ’ਤੇ ਨਿਰਭਰ ਹੈ ਕਿ ਉਹ ਕਿਸ ਨੂੰ ਜਿੱਤ ਪ੍ਰਦਾਨ ਕਰਦਾ ਹੈ। ਬਾਕੀ ਜੋ ਹਲਕੇ ਵਿਚ ਚਰਚਾ ਚੱਲ ਰਹੀ ਹੈ, ਉਸ ਬਾਰੇ ਸਾਰੀਆਂ ਪਾਰਟੀਆਂ ਨੂੰ ਪਤਾ ਹੈ ਕਿ ਸੰਗਰੂਰ ਦੰਗਲ ਦੇ ਕਿਸ ਤਰ੍ਹਾਂ ਦੇ ਹਾਲਾਤ ਹਨ ਪਰ ਜਿੱਤ ਲਈ ਪੰਜੇ ਪਾਰਟੀਆਂ ਆਸਵੰਦ ਹਨ ਪਰ ਇਸ ਚੋਣ ਦਾ ਨਤੀਜਾ ਜੋ ਵੀ ਆਵੇ ਪੰਜਾਬ ਵਿਚ ਰਾਜਨੀਤੀ ’ਤੇ ਵੱਡਾ ਫੇਰਬਦਲ ਅਚੰਭੇ ਵਾਲਾ ਹੋਵੇਗਾ।
ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।