10 ਜੂਨ ਨੂੰ ਹੈ ਫਤਿਹ ਦਾ ਜਨਮ ਦਿਨ, ਲੰਮੀ ਉਮਰ ਦੀਆਂ ਅਰਦਾਸਾਂ (ਵੀਡੀਓ)

Saturday, Jun 08, 2019 - 11:37 AM (IST)

ਸੰਗਰੂਰ (ਰਾਜੇਸ਼ ਕੋਹਲੀ) : ਫਤਿਹਵੀਰ ਜੋ ਬੋਰ ਵਿਚ ਦੋ ਦਿਨਾਂ ਤੋਂ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਠੀਕ ਦੋ ਦਿਨਾਂ ਬਾਅਦ 10 ਜੂਨ ਨੂੰ ਉਸ ਦਾ ਜਨਮ ਦਿਨ ਹੈ। ਅਰਦਾਸ ਇਹੀ ਹੈ ਕਿ ਫਤਿਹ ਆਪਣਾ ਤੀਜਾ ਜਨਮ ਦਿਨ ਆਪਣਿਆਂ ਦੇ ਨਾਲ ਮਨਾਏ। ਸੰਗਰੂਰ ਦੇ ਭਗਵਾਨਪੁਰਾ ਵਿਚ ਫਤਿਹ 6 ਜੂਨ ਨੂੰ ਕਰੀਬ 4 ਵਜੇ ਬੋਰ 'ਚ ਡਿੱਗਿਆ ਸੀ .ਤੇ ਅੱਜ ਤੀਜੇ ਦਿਨ ਵੀ ਉਹ ਬੋਰ ਵਿਚ ਹੀ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।

ਇੱਥੇ ਦੱਸ ਦੇਈਏ ਕਿ ਫਤਿਹ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਹੈ। ਫਤਿਹ ਵਿਆਹ ਤੋਂ ਸੱਤ ਸਾਲਾਂ ਬਾਅਦ ਹੋਇਆ ਸੀ। ਉਹ ਇਸ ਘਰ ਦਾ ਚਿਰਾਗ ਨਹੀਂ ਸਗੋਂ ਜ਼ਿੰਦਗੀ ਹੈ ਤੇ ਹਰ ਦਿਲ ਇਹੀ ਕਹਿ ਰਿਹਾ ਹੈ ਸ਼ਾਲਾ ਇਹ ਜ਼ਿੰਦਗੀ ਲੰਮੇਰੀ ਹੋਵੇ ਤੇ ਫਤਿਹ ਆਪਣੇ ਆਉਣ ਵਾਲੇ ਕਿੰਨੇ ਜਨਮ ਦਿਨ ਆਪਣੇ ਪਰਿਵਾਰ ਨਾਲ ਮਨਾਵੇ।


author

cherry

Content Editor

Related News