ਗਾਂਧੀ 'ਤੇ ਕੇਸ ਦਰਜ ਕਰਵਾ ਕੇ ਕਾਂਗਰਸ ਨੇ ਪੁੱਟੀ ਆਪਣੀ ਕਬਰ : ਜੱਸੀ ਜਸਰਾਜ (ਵੀਡੀਓ)
Monday, May 20, 2019 - 11:32 AM (IST)
ਸੰਗਰੂਰ (ਰਾਜੇਸ਼ ਕੋਹਲੀ) : ਚੋਣ ਜ਼ਾਬਤੇ ਦੌਰਾਨ ਡਾ. ਧਰਮਵੀਰ ਗਾਂਧੀ ਵਲੋਂ ਸ਼ਰਾਬ ਫੜੇ ਜਾਣ 'ਤੇ ਉਲਟਾ ਉਨ੍ਹਾਂ 'ਤੇ ਹੀ ਦਰਜ ਕੇਸ 'ਤੇ ਜੱਸੀ ਜਸਰਾਜ ਨੇ ਪ੍ਰਤੀਕਿਰਿਆ ਦਿੱਤੀ ਹੈ। ਸੰਗਰੂਰ ਪੁੱਜੇ ਜੱਸੀ ਨੇ ਕਿਹਾ ਕਿ ਅਕਾਲੀਆਂ ਵਾਲੀ ਗਲਤੀ ਕਰਕੇ ਕਾਂਗਰਸ ਨੇ ਆਪਣੀ ਕਬਰ ਪੁੱਟ ਲਈ ਹੈ। ਉਨ੍ਹਾਂ ਇਸ ਵਾਰ ਵੀ ਪ੍ਰਨੀਤ ਕੌਰ ਦੀ ਵੱਡੀ ਹਾਰ ਦੀ ਭਵਿੱਖਬਾਣੀ ਕੀਤੀ।
ਇਸ ਦੇ ਨਾਲ ਹੀ ਪੀਡੀਏ ਉਮੀਦਵਾਰ ਨੇ ਚੋਣਾਂ ਦੌਰਾਨ ਕੁਝ ਥਾਵਾਂ 'ਤੇ ਹੋਈ ਹਿੰਸਾ 'ਤੇ ਦੁੱਖ ਪ੍ਰਗਟ ਕਰਦਿਆਂ ਲੋਕਾਂ ਨੂੰ ਸਿਆਸਤ ਤੋਂ ਉਪਰ ਉਠ ਕੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਸਲਾਹ ਦਿੱਤੀ। ਦੱਸ ਦੇਈਏ ਕਿ ਪੰਜਾਬ 'ਚ ਕੁਝ ਥਾਵਾਂ 'ਤੇ ਚੋਣ ਹਿੰਸਾ ਹੋਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਸਨ।