ਸੰਗਰੂਰ 'ਚ ਕੋਰੋਨਾ ਦਾ ਵੱਡਾ ਧਮਾਕਾ, 62 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

Tuesday, Jun 23, 2020 - 09:56 PM (IST)

ਸੰਗਰੂਰ 'ਚ ਕੋਰੋਨਾ ਦਾ ਵੱਡਾ ਧਮਾਕਾ, 62 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਸੰਗਰੂਰ,(ਰਾਜੇਸ਼/ਸਿੰਗਲਾ): ਪੰਜਾਬ 'ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ ਅਤੇ ਹਰ ਰੋਜ਼ ਵੱਡੀ ਗਿਣਤੀ 'ਚ ਕੋਰੋਨਾ ਪਾਜ਼ੇਟਿਵ ਮਰੀਜ਼ ਸਾਹਮਣੇ ਆ ਰਹੇ ਹਨ, ਜੋ ਕਿ ਪੰਜਾਬ ਵਾਸੀਆਂ ਲਈ ਤੇ ਸਰਕਾਰ ਲਈ ਚਿੰਤਾ ਦਾ ਵਿਸ਼ਾ ਹੈ। ਉਥੇ ਹੀ ਅੱਜ ਕਰੋਨਾ ਦਾ ਵੱਡਾ ਧਮਾਕਾ ਹੋਣ ਨਾਲ ਜ਼ਿਲ੍ਹਾ ਸੰਗਰੂਰ ਰੈੱਡ ਜ਼ੋਨ ਵਿੱਚ ਚਲਿਆ ਗਿਆ ਹੈ । ਕੋਰੋਨਾ ਦੇ ਅੱਜ ਦੇਰ ਸ਼ਾਮ ਇੱਕੋ ਸਮੇਂ 62 ਪਾਜ਼ੇਟਿਵ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਅੰਦਰ ਹਾਹਾਕਾਰ ਮੱਚ ਗਈ ਹੈ। ਜਾਣਕਾਰੀ ਮੁਤਾਬਕ ਅੱਜ ਆਈਆਂ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀਆਂ ਰਿਪੋਰਟਾਂ ਵਿੱਚ ਮਲੇਰਕੋਟਲਾ ਦੇ 21, ਅਮਰਗੜ੍ਹ 17 , ਧੂਰੀ 15, ਸੰਗਰੂਰ 4,  ਸੁਨਾਮ 2,  ਲੌਂਗੋਵਾਲ 1, ਕੋਰੀਆ 1,  ਸ਼ੇਰਪੁਰ 1 ਆਦਿ ਥਾਵਾਂ ਤੇ ਵੱਖ-ਵੱਖ ਹਸਪਤਾਲਾਂ ਵਿੱਚ 62 ਕੇਸ ਕੋਰੋਨਾ ਦੇ ਪਾਜ਼ੇਟਿਵ ਸਾਹਮਣੇ ਆਏ ਹਨ। ਜਦਕਿ ਇਸ ਤੋਂ ਪਹਿਲਾਂ 92 ਕੇਸ ਕੋਰੋਨਾ ਦੇ ਜ਼ਿਲ੍ਹਾ ਸੰਗਰੂਰ ਅੰਦਰ ਮੌਜੂਦ ਹਨ ਅਤੇ ਹੁਣ ਇਹ ਗਿਣਤੀ 154 ਹੋ ਗਈ ਹੈ। 
ਬੇਸ਼ੱਕ ਸਰਕਾਰ, ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੀਆਂ ਪੁਰਜ਼ੋਰ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਅਤੇ ਜ਼ਿਲ੍ਹਾ ਪੱਧਰ 'ਤੇ ਪ੍ਰਸ਼ਾਸਨ ਵੱਲੋਂ ਵੀ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ ਪਰ ਆਮ ਲੋਕਾਂ ਵੱਲੋਂ ਇਨ੍ਹਾਂ ਹੁਕਮਾਂ ਨੂੰ ਟਿੱਚ ਹੀ ਸਮਝਿਆ ਜਾ ਰਿਹਾ ਹੈ। ਬਹੁਗਿਣਤੀ ਲੋਕ ਜਿੱਥੇ ਇਕੱਠੇ ਬੈਠੇ ਦਿਖਾਈ ਦੇ ਰਹੇ ਹਨ, ਉੱਥੇ ਬਿਨਾਂ ਮਾਸਕ ਤੋਂ ਜਨਤਕ ਥਾਵਾਂ 'ਤੇ ਫਿਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਵੀ ਲਗਾਤਾਰ ਵਾਧਾ ਹੋ ਰਿਹਾ ਹੈ।


author

Deepak Kumar

Content Editor

Related News