ਸੰਗਰੂਰ ਜ਼ਿਮਨੀ ਚੋਣ : ਵੋਟਰਾਂ ਦੀਆਂ ਲਾਈਨਾਂ ਤੋਂ ਸੱਖਣਾ ਪਿਆ ਇਹ ਪੋਲਿੰਗ ਬੂਥ, ਵੋਟਾਂ ਪਾਉਣ ਨਹੀਂ ਆ ਰਹੇ ਲੋਕ

06/23/2022 1:10:48 PM

ਲੌਂਗੋਵਾਲ (ਵਸ਼ਿਸ਼ਟ) : ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਦੌਰਾਨ ਅੱਜ ਸਵੇਰ ਤੋਂ ਹੀ ਕਸਬੇ 'ਚ ਵੋਟਾਂ ਪਾਉਣ ਦਾ ਕੰਮ ਮੱਠਾ ਰਿਹਾ। ਇੱਥੇ ਪਿਛਲੀਆਂ ਚੋਣਾਂ ਦੇ ਵਾਂਗ 12 ਵਜੇ ਤੱਕ ਵੋਟਰਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਨਹੀਂ ਮਿਲੀਆਂ। ਲੋਕਾਂ ਦੀ ਇਹ ਮੱਠੀ ਦਿਲਚਸਪੀ ਇਸ ਲੋਕ ਸਭਾ ਹਲਕੇ ਦੇ ਨਤੀਜਿਆਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨੁਕਸਾਨ ਜਾਂ ਲਾਭ ਕਿਸ ਉਮੀਦਵਾਰ ਨੂੰ ਹੁੰਦਾ ਹੈ, ਇਸ ਦਾ ਪਤਾ ਤਾਂ ਨਤੀਜਿਆਂ ਵਾਲੇ ਦਿਨ ਹੀ  ਲੱਗੇਗਾ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਕੰਮ ਸ਼ੁਰੂ, ਵੋਟਰਾਂ 'ਚ ਭਾਰੀ ਉਤਸ਼ਾਹ (ਤਸਵੀਰਾਂ)

ਘੱਟ ਪੋਲਿੰਗ ਦਾ ਕਾਰਨ ਖੇਤਾਂ ਵਿੱਚ ਚੱਲ ਰਹੀ ਝੋਨੇ ਦੀ ਲਵਾਈ ਅਤੇ ਪੈ ਰਹੀ ਗਰਮੀ ਤੋਂ ਇਲਾਵਾ ਲੋਕਾ 'ਚ ਚੋਣਾਂ ਪ੍ਰਤੀ ਘੱਟ ਦਿਲਚਸਪੀ ਸਮਝਿਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਸੰਗਰੂਰ ਜ਼ਿਮਨੀ ਚੋਣ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵੀ ਟਵੀਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸੰਗਰੂਰ ਜ਼ਿਮਨੀ ਚੋਣ : 'ਆਪ' ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਨੇ ਪਾਈ ਵੋਟ, ਆਖੀ ਇਹ ਗੱਲ (ਤਸਵੀਰਾਂ)

ਉਨ੍ਹਾਂ ਨੇ ਆਪਣੇ ਟਵੀਟ 'ਚ ਲੋਕਾਂ ਨੂੰ ਵੋਟ ਪਾਉਣ ਲਈ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਅਤੇ ਇਲਾਕੇ ਦੇ ਵਿਕਾਸ ਲਈ ਸੰਗਰੂਰ ਦੇ ਲੋਕ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਜ਼ਰੂਰ ਕਰਨ ਪਰ ਲੌਂਗੋਵਾਲ ਦੇ ਲੋਕਾਂ ਦੀ ਵੋਟ ਪਾਉਣ ਪ੍ਰਤੀ ਕੋਈ ਵਧੇਰੇ ਦਿਲਚਸਪੀ ਦਿਖਾਈ ਨਹੀਂ ਦੇ ਰਹੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News