ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਦੀ ਮੌਤ, 63 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

Sunday, Aug 23, 2020 - 01:18 AM (IST)

ਸੰਗਰੂਰ ਜ਼ਿਲ੍ਹੇ ''ਚ ਕੋਰੋਨਾ ਕਾਰਨ 3 ਦੀ ਮੌਤ, 63 ਨਵੇਂ ਮਰੀਜ਼ਾਂ ਦੀ ਹੋਈ ਪੁਸ਼ਟੀ

ਸੰਗਰੂਰ,(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਸਿੰਗਲਾ)- ਕੋਰੋਨਾ ਨਾਲ ਜਿਲ੍ਹੇ 'ਚ ਅੱਜ ਤਿੰਨ ਹੋਰ ਮੌਤਾਂ ਹੋ ਗਈਆਂ ਜਦਕਿ 63 ਨਵੇਂ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਕ੍ਰਿਸ਼ਨਾ ਦੇਵੀ (80), ਸਤੀਸ਼ ਕੁਮਾਰ (53) ਅਤੇ ਬਲਾਕ ਲੌਂਗੋਵਾਲ ਦੇ ਰਾਮਜੀ ਦਾਸ (78) ਦੀ ਰਾਜਿੰਦਰਾ ਹਸਪਤਾਲ ਪਟਿਆਲਾ ’ਚ ਇਲਾਜ ਦੌਰਾਨ ਮੌਤ ਹੋ ਗਈ। ਜ਼ਿਲੇ ’ਚ ਕੋਰੋਨਾ ਮਰੀਜ਼ਾਂ ਦਾ ਆਂਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ ਅੱਜ 63 ਨਵੇਂ ਮਾਮਲੇ ਆਉਣ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1833 ਤੱਕ ਪੁੱਜ ਗਈ ਹੈ। ਜ਼ਿਲੇ ’ਚ ਹੁਣ 430 ਕੇਸ ਐਕਟਿਵ ਹਨ। ਕੋਰੋਨਾ ਨਾਲ ਜ਼ਿਲੇ ’ਚ ਹੁਣ 68 ਮੌਤਾਂ ਹੋ ਚੁੱਕੀਆਂ ਹਨ।

20 ਵਿਅਕਤੀਆਂ ਨੇ ਜਿੱਤੀ ਕੋਰੋਨਾ ਦੀ ਜੰਗ

ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਚੱਲਦਿਆਂ ਸੰਗਰੂਰ ਜ਼ਿਲੇ ਲਈ ਰਾਹਤ ਵਾਲੀ ਖ਼ਬਰ ਆਈ ਜਦੋਂ ਮਿਸ਼ਨ ਫਤਿਹ ਤਹਿਤ 20 ਪਾਜ਼ੇਟਿਵ ਮਰੀਜ਼ਾਂ ਨੇ ਕੋਵਿਡ-19 ਵਿਰੁੱਧ ਜੰਗ ਜਿੱਤ ਕੇ ਵੱਖ-ਵੱਖ ਕੋਵਿਡ ਕੇਅਰ ਸੈਂਟਰਾਂ ਤੋਂ ਆਪੋ-ਆਪਣੇ ਘਰਾਂ ਨੂੰ ਵਾਪਸੀ ਕੀਤੀ।

ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਅੱਜ ਸਫ਼ਲ ਇਲਾਜ ਤੋਂ ਬਾਅਦ ਘਰਾਂ ਨੂੰ ਪਰਤੇ ਮਰੀਜ਼ਾਂ ’ਚੋਂ 7 ਕੋਵਿਡ ਕੇਅਰ ਸੈਂਟਰ ਘਾਬਦਾਂ ਤੋਂ ਜਦਕਿ 1 ਮਰੀਜ਼ ਸਿਵਲ ਹਸਪਤਾਲ ਸੰਗਰੂਰ ਤੋਂ, 5 ਮਰੀਜ਼ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ, 1 ਮਰੀਜ਼ ਡੀ.ਐੱਮ.ਸੀ. ਤੋਂ ਅਤੇ 6 ਹੋਮ ਆਈਸੋਲੇਸ਼ਨ ਤੋਂ ਛੁੱਟੀ ਮਿਲਣ ਤੋਂ ਬਾਅਦ ਆਪੋ-ਆਪਣੇ ਘਰ ਪਰਤੇ ਹਨ।

ਜਿਲ੍ਹਾ ਬਰਨਾਲਾ ਲਈ ਰਾਹਤ ਭਰੀ ਖਬਰ , 3 ਕੇਸ ਆਏ ਸਾਹਮਣੇ , 67 ਠੀਕ ਹੋ ਕੇ ਗਏ ਘਰ

ਬਰਨਾਲਾ, (ਵਿਵੇਕ ਸਿੰਧਵਾਨੀ)-ਜ਼ਿਲਾ ਬਰਨਾਲਾ ਲਈ ਅੱਜ ਰਾਹਤ ਭਾਰੀ ਖਬਰ ਆਈ। ਕਾਫੀ ਦਿਨਾਂ ਬਾਅਦ ਅੱਜ ਸਿਰਫ 3 ਕੇਸ ਕੋਰੋਨਾ ਵਾਇਰਸ ਦੇ ਸਾਹਮਣੇ ਆਏ। ਜਦੋਂਕਿ 67 ਮਰੀਜ਼ ਠੀਕ ਹੋ ਕੇ ਘਰ ਪਰਤ ਗਏ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਸਿਟੀ ਬਰਨਾਲਾ ’ਚੋਂ ਦੋ ਕੇਸ, ਬਲਾਕ ਤਪਾ ’ਚੋਂ ਇਕ ਕੇਸ ਸਾਹਮਣੇ ਆਇਆ ਹੈ। ਜ਼ਿਲਾ ਬਰਨਾਲਾ ’ਚ ਕੁੱਲ 869 ਮਰੀਜ਼ ਸਾਹਮਣੇ ਆਏ ਹਨ। ਜਿਨ੍ਹਾਂ ਵਿਚ 387 ਮਰੀਜ਼ ਠੀਕ ਹੋ ਚੁੱਕੇ ਹਨ। ਜਦੋਂਕਿ 467 ਕੇਸ ਐਕਟਿਵ ਹਨ ਅਤੇ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਭਵਾਨੀਗੜ੍ਹ ’ਚ ਕੋਰੋਨਾ ਦੇ 8 ਨਵੇਂ ਮਰੀਜ਼ ਆਏ ਸਾਹਮਣੇ

ਬਲਾਕ ’ਚ ਕੋਰੋਨਾ ਲਗਾਤਾਰ ਲੋਕਾਂ ਨੂੰ ਆਪਣੀ ਚਪੇਟ ’ਚ ਲੈ ਰਿਹਾ ਹੈ ਤੇ ਸ਼ਨੀਵਾਰ ਨੂੰ ਵੀ 8 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਡਾ. ਪ੍ਰਵੀਨ ਕੁਮਾਰ ਗਰਗ ਸੀਨੀਅਰ ਮੈਡੀਕਲ ਅਫ਼ਸਰ ਸਰਕਾਰੀ ਹਸਪਤਾਲ ਦੱਸਿਆ ਕਿ ਵਿਭਾਗ ਤੋਂ ਪ੍ਰਾਪਤ ਹੋਈ ਸੂਚੀ ਮੁਤਾਬਕ ਕੋਵਿਡ-19 ਆਈਸੋਲੇਸ਼ਨ ਕੇਅਰ ਸੈਂਟਰਾਂ 'ਚ ਸ਼ਿਫਟ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਸ਼ੱਕੀ ਲੋਕਾਂ ਦੀ ਕੰਟੈਕਟ ਟਰੇਸਿੰਗ ਕੀਤੀ ਜਾ ਰਹੀ ਹੈ।

ਪਾਜ਼ੇਟਿਵ ਮਰੀਜ਼ਾਂ ਦੀ ਸੂਚੀ

ਚੰਦਰਜੀਤ (31)

ਪੁਨੀਤ ਕੁਮਾਰ ਮਿੱਤਲ (32)

ਅਨੀਤਾ ਰਾਣੀ (33)

ਰੋਜ਼ੀ (32)

ਅਨਮੋਲ ਕੱਦ (27)

ਸੀਮਾ ਕੱਦ (50)

ਰਮਨ ਕੱਦ (55)

ਊਸ਼ਾ ਰਾਣੀ (65)

ਅਮਰਗੜ੍ਹ ਦੇ ਥਾਣਾ ਮੁਖੀ ਸਮੇਤ 10 ਕੋਰੋਨਾ ਪਾਜ਼ੇਟਿਵ

ਕਮਿਊਨਟੀ ਹੈਲਥ ਸੈਂਟਰ ਅਮਰਗੜ੍ਹ ਦੇ ਬਲਾਕ ਕੋਵਿਡ ਨੋਡਲ ਅਫ਼ਸਰ ਰਣਬੀਰ ਸਿੰਘ ਢੰਡੇ ਅਤੇ ਹੈਲਥ ਇੰਸਪੈਕਟਰ ਜਗਤਾਰ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ ਅਮਰਗੜ੍ਹ ਬਲਾਕ ਅਧੀਨ ਆਉਂਦੇ ਪਿੰਡਾਂ ਦੇ 10 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਜਿਸ ਅਨੁਸਾਰ ਪਿੰਡ ਭੁਰਥਲਾ ਮੰਡੇਰ, ਮੁਹਾਲੀ, ਨੰਗਲ, ਬੂਲਾਪੁਰ, ਲਾਂਗੜੀਆਂ ਅਤੇ ਰੁੜਕਾ ਦਾ ਇਕ-ਇਕ ਵਿਅਕਤੀ ਸ਼ਾਮਲ ਹੈ। ਇਸ ਤੋਂ ਇਲਾਵਾ ਥਾਣਾ ਅਮਰਗੜ੍ਹ ’ਚ ਫਰੰਟਲਾਈਨ ’ਤੇ ਡਿਊਟੀ ਕਰਦੇ ਥਾਣਾ ਮੁਖੀ ਅਤੇ ਤਿੰਨ ਪੁਲਸ ਮੁਲਾਜ਼ਮਾਂ ਸਮੇਤ ਇਕ ਬਿਜਲੀ ਮੁਲਾਜ਼ਮ ਵੀ ਕੋਰੋਨਾ ਨੇ ਆਪਣੀ ਲਪੇਟ ’ਚ ਲੈ ਲਿਆ ਹੈ।

ਜ਼ਿਕਰਯੋਗ ਹੈ ਕਿ ਕਮਿਊਨਟੀ ਹੈਲਥ ਸੈਂਟਰ ਅਮਰਗੜ੍ਹ ਅਧੀਨ ਆਉਂਦੇ 107 ਪਿੰਡਾਂ ’ਚ ਹੁਣ ਤੱਕ ਕੁੱਲ 127 ਵਿਅਕਤੀ ਕੋਰੋਨਾ ਪੀੜਤ ਹੋਏ ਸਨ, ਜਿਨ੍ਹਾਂ ’ਚੋਂ 4 ਮੌਤਾਂ ਹੋ ਗਈਆਂ ਹਨ। ਇਸ ਵੇਲੇ 25 ਮਰੀਜ਼ ਕੋਰੋਨਾ ਪੀੜਤ ਐਕਟਿਵ ਇਲਾਜ ਅਧੀਨ ਹਨ। ਇਨ੍ਹਾਂ ’ਚੋਂ 98 ਮਰੀਜ਼ ਤੰਦਰੁਸਤ ਹੋ ਕੇ ਘਰ ਵਾਪਸ ਪਰਤ ਆਏ ਹਨ। ਮਲਟੀਪਰਪਜ਼ ਹੈਲਥ ਵਰਕਰ ਹਰਜਿੰਦਰ ਸਿੰਘ ਨੇ ਮਰੀਜ਼ਾਂ ਨੂੰ ਵੱਖ-ਵੱਖ ਕੋਵਿਡ ਕੇਅਰ ਕੇਂਦਰਾਂ ’ਚ ਤਬਦੀਲ ਕਰਵਾਇਆ।


author

Bharat Thapa

Content Editor

Related News