ਕੈਂਪ ’ਚ 600 ਮਰੀਜ਼ਾਂ ਦਾ ਚੈੱਕਅਪ

04/22/2019 4:10:49 AM

ਸੰਗਰੂਰ (ਵਿਵੇਕ ਸਿੰਧਵਾਨੀ, ਪ੍ਰਵੀਨ) - ਮਾਤਾ ਸ਼੍ਰੀ ਮਹਾਂਕਾਲੀ ਦੇਵੀ ਮੰਦਰ ਪਟਿਆਲਾ ਗੇਟ ਦੇ ਸ਼ਕਤੀ ਭਵਨ ਵਿਖੇ ਸਮਾਜ ਸੇਵਾ ਅਤੇ ਲੋਕ ਭਲਾਈ ਨੂੰ ਸਮਰਪਿਤ ਅਨਿਕੇਤ ਹੈਲਥ ਵੈੱਲਫੇਅਰ ਸੁਸਾਇਟੀ, ਮੰਦਰ ਸ਼੍ਰੀ ਮਹਾਂਕਾਲੀ ਸਭਾ ਅਤੇ ਭਾਰਤ ਵਿਕਾਸ ਪ੍ਰੀਸ਼ਦ ਸੰਗਰੂਰ ਵੱਲੋਂ ਸ਼੍ਰੀ ਆਈ.ਐੱਸ. ਬਾਂਸਲ, ਮਹਾਸ਼ਾ ਵਰਿੰਦਰ, ਚਾਂਦ ਮਘਾਨ, ਲਾਜਪਤ ਰਾਏ ਛਾਂਬਡ਼ਾ, ਹਿਮਾਸ਼ੂੰ ਮਦਾਨ, ਰਾਜ ਕੁਮਾਰ ਅਰੋਡ਼ਾ ਅਤੇ ਦੇਵ ਦੱਤ ਸ਼ਰਮਾ ਦੀ ਦੇਖ-ਰੇਖ ਹੇਠ ਵਿਸ਼ਾਲ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਉੱਘੇੇ ਸਮਾਜ ਸੇਵੀ ਅਤੇ ਵਾਤਾਵਰਨ ਪ੍ਰੇਮੀ, ਗੁਰਪਾਲ ਸਿੰਘ ਗਿੱਲ, ਸੰਸਥਾ ਦੇ ਫਾਊਂਡਰ ਪ੍ਰਧਾਨ ਸੁਖਦੇਵ ਸਿੰਘ ਜੱਸਲ, ਏ. ਕੇ. ਪਕੰਜ ਚੀਫ ਮੈਨੇਜਰ ਕਾਰਪ੍ਰੋਰੇਸ਼ਨ, ਪਾਲ ਮੱਲ ਸਿੰਗਲਾ, ਨੱਥੂ ਲਾਲ ਢੀਂਗਰਾ, ਇਜੀ. ਪ੍ਰਵੀਨ ਬਾਂਸਲ, ਕੁਲਦੀਪ ਸਿੰਘ ਬਾਗੀ ਵੱਲੋਂ ਸ਼ਮ੍ਹਾਂ ਰੋਸ਼ਨ ਕਰਕੇ ਕੀਤੀ ਗਈ। ਕੈਂਪ ਦੌਰਾਨ ਸਮਾਜ ਨੂੰ ਨਰੋਇਆ ਅਤੇ ਤੰਦਰੁਸਤ ਬਣਾਉਣ ਲਈ ਮੰਚ ਸੰਚਾਲਨ ਕਰਦੇ ਹੋਏ ਸੀਨੀਅਰ ਸਿਟੀਜ਼ਨ ਅਤੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਅਨਿਕੇਤ ਭਲਾਈ ਸੰਸਥਾ ਦੇ ਜਨਰਲ ਸਕੱਤਰ ਰਾਜ ਕੁਮਾਰ ਅਰੋਡ਼ਾ ਨੇ ਕਿਹਾ ਕਿ ਇਹ ਕੈਂਪ ਸੇਵਾ ਦੀ ਭਾਵਨਾ ਦੀ ਲਡ਼ੀ ਦਾ ਇਕ ਸੁਨਿਹਰੀ ਕਦਮ ਹੈ। ਲੋਡ਼ਵੰਦ ਮਰੀਜ਼ਾਂ ਨੂੰ ਰੋਗ ਸਬੰਧੀ ਮੁਫ਼ਤ ਜਾਣਕਾਰੀ ਅਤੇ ਉਪਚਾਰ ਕੈਂਪ ਦੀ ਪ੍ਰਾਪਤੀ ਹੈ। ਇਨ੍ਹਾਂ ਕੈਂਪਾਂ ਨਾਲ ਹਜ਼ਾਰਾਂ ਮਰੀਜ਼ ਸਿਹਤਯਾਬ ਹੋ ਰਹੇ ਹਨ। ਅਜਿਹੇ ਕੈਂਪ ਗਰੀਬਾਂ ਤੇ ਲੋਡ਼ਵੰਦਾਂ ਲਈ ਵਰਦਾਨ ਹਨ। ਸ਼੍ਰੀ ਆਈ.ਐੱਸ.ਬਾਂਸਲ ਅਤੇ ਵਰਿੰਦਰ ਮਹਾਸ਼ਾ ਨੇ ਕਿਹਾ ਕਿ ਜੀ.ਐੱਸ.ਗਿੱਲ ਸੰਗਰੂਰ ਦੀ ਇਕ ਹਰਮਨ ਪਿਆਰੀ ਸਖਸ਼ੀਅਤਾਂ ਜਿੰਨ੍ਹਾਂ ਦਾ ਮਨ ਨੀਵਾਂ ਅਤੇ ਵਿਚਾਰ ਉੱਚੇ ਸੁੱਚੇ ਹਨ ਕੋਈ ਵੀ ਲੋਡ਼ਵੰਦ ਇਨ੍ਹਾਂ ਦੇ ਦਰੋਂ ਕਦੇ ਨਿਰਾਸ਼ ਨਹੀਂ ਗਿਆ। ਪਾਲਾ ਮੱਲ ਸਿੰਗਲਾ ਦੇ ਨਾਲ ਮਿਲਕੇ ਇਹ ਪੰਜਾਬ ਦੀ ਖੁਸ਼ਹਾਲੀ ਅਤੇ ਹਰਿਆਲੀ ਲਈ ਸਦਾ ਤੱਤਪਰ ਰਹਿੰਦੇ ਹਨ। ਵਿਨੋਦ ਮਘਾਨ ਅਤੇ ਲਾਲਪਤ ਰਾਏ ਛਾਬਡ਼ਾ ਨੇ ਆਈਆਂ ਸ਼ਖਸ਼ੀਅਤਾਂ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ। ਕੈਂਪ ਵਿਚ ਫੋਰਟਿਸ ਹਸਪਤਾਲ ਮੋਹਾਲੀ ਦੇ ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਅਮਿਤ ਕਪਿਲਾ ਐੱਮ.ਐੱਸ.ਐੱਮ.ਸੀ.ਐੱਚ.(ਆਰਥੋ) ਵੱਲੋਂ 450 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕਰਕੇ ਉਨ੍ਹਾਂ ਨੂੰ ਇਲਾਜ਼ ਬਾਰੇ ਸੁਚੇਤ ਕੀਤਾ। ਇਸੇ ਤਰ੍ਹਾਂ ਡਾ.ਅਮਨਦੀਪ ਅਗਰਵਾਲ ਐੱਮ.ਬੀ.ਬੀ.ਐੱਸ., ਡਾ. ਪਰਮਜੀਤ ਸਿੰਘ ਅੱਖਾਂ ਦੀਆਂ ਬੀਮਾਰੀਆਂ ਦੇ ਮਾਹਰ, ਦਿਪਤੀ ਮਾਨ, ਅਮਿਤ ਕਪਿਲਾ, ਡਾ. ਸੋਮਰ ਨੇ ਦਿਲ ਦੇ ਰੋਗਾਂ ਦੀਆਂ ਬੀਮਾਰੀਆਂ ਦੇ 100 ਦੇ ਕਰੀਬ ਮਰੀਜ਼ ਚੈਕ ਕੀਤੇ। ਇਸ ਸਮੇਂ ਬਲੱਡ ਸ਼ੂਗਰ, ਬੀ.ਪੀ., ਬੀ.ਐੱਮ.ਡੀ. ਈ. ਸੀ. ਜੀ . ਅਤੇ ਵੇਟ ਵੀ ਮੁਫ਼ਤ ਚੈਕ ਕੀਤਾ ਗਿਆ। ਕੁੱਲ ਮਿਲਾ ਕੇ 600 ਦੇ ਕਰੀਬ ਮਰੀਜ਼ਾਂ ਨੇ ਇਸ ਕੈਂਪ ਦਾ ਲਾਹਾ ਲਿਆ। ਇਸ ਮੌਕੇ ਤਹਿਸੀਲਦਾਰ ਮੂਲ ਚੰਦ, ਡਾ.ਚਰਨਜੀਤ ਉਡਾਰੀ, ਓ. ਪੀ. ਅਰੋਡ਼ਾ, ਸੁਰਿੰਦਰ ਸ਼ਰਮਾ ਪੀ. ਆਰ. ਓ ., ਅਸ਼ੋਕ ਜੋਸ਼ੀ, ਬਲਜਿੰਦਰ ਸਿੰਘ, ਓਮ ਪ੍ਰਕਾਸ਼ ਸ਼ਰਮਾ, ਅਭਿਮੰਨਿਊ ਜਿੰਦਲ, ਸਾਧੂ ਰਾਮ ਕਾਲਡ਼ਾ, ਐਡਵੋਕੇਟ ਨੀਰਜ ਕਾਲਡ਼ਾ, ਕੈਡੀਲਾ ਕੰਪਨੀ ਤੋਂ ਅਮਿਤ ਬਾਵਾ, ਮਾਈਕਰੋ ਕੰਪਨੀ ਤੋਂ ਜਸਵੀਰ ਸਿੰਘ, ਗਗਨਦੀਪ ਸਿੰਘ, ਗੌਰਵ, ਸੀਸਟੋਪਿਕ ਤੋਂ ਅਰਿਹੰਤ, ਟੋਰੇਟਰ ਤੋਂ ਅਮਨ, ਹੀਰੋ ਹਰਟ ਤੋਂ ਪ੍ਰਾਪਤੀ ਅਰੋਡ਼ਾ ਵੱਲੋਂ ਮਰੀਜ਼ਾਂ ਨੂੰ ਵਿਸੇਸ਼ ਸਹਿਯੋਗ ਦਿੱਤਾ ਗਿਆ। ਆਈ.ਐੱਸ.ਬਾਂਸਲ, ਸੀਨੀਅਰ ਸਿਟੀਜ਼ਨ ਵੈੱਲਫੇਅਰ ਐਸੋਸੀਏਸ਼ਨ ਦੇ ਇੰਚਾਰਜ਼ ਮੈਡੀਕਲ, ਭਾਰਤ ਵਿਕਾਸ ਪ੍ਰੀਸ਼ਦ ਦੇ ਵਰਿੰਦਰ ਮਹਾਸ਼ਾ, ਹਰੀਸ਼ ਗੁਪਤਾ, ਮੰਦਰ ਸ਼੍ਰੀ ਮਹਾਂਕਾਲੀ ਸਭਾ ਦੇ ਪ੍ਰਧਾਨ ਚਾਂਦ ਮਘਾਨ, ਲਾਜਪਤ ਰਾਏ ਛਾਬਡ਼ਾ, ਅਨਿਕੇਤ ਹੈਲਥ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਰਾਜ ਕੁਮਾਰ ਅਰੋਡ਼ਾ ਨੇ ਆਈਆਂ ਸਖਸ਼ੀਅਤਾਂ ਅਤੇ ਸ਼ਹਿਰ ਨਿਵਾਸੀਆਂ ਦੇ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਮਾਤਾ ਮਹਾਂਕਾਲੀ ਦੇਵੀ ਮੰਦਰ ਦੇ ਅਤੇ ਸੀਨੀਅਰ ਸਿਟੀਜ਼ਨ ਭਲਾਈ ਸੰਸਥਾ ਅਤੇ ਪੈਨਸ਼ਰਜ਼ ਵੈਲਫੇਅਰ ਐਸੋਸੀਏਸ਼ਨ ਦੇ ਆਗੂ ਵੱਡੀ ਗਿਣਤੀ ਵਿੱਚ ਸੇਵਾ ਲਈ ਹਾਜ਼ਰ ਸਨ। ਸੰਸਥਾਵਾਂ ਵੱਲੋਂ ਆਈਆਂ ਸਖਸ਼ੀਅਤਾਂ ਅਤੇ ਡਾਕਟਰ ਸਹਿਬਾਨਾਂ ਦਾ ਸਨਮਾਨ ਕੀਤਾ ਗਿਆ।

Related News