ਪੰਜਾਬ ਨੰਬਰਦਾਰ ਯੂਨੀਅਨ ਦੀ ਮੀਟਿੰਗ

04/22/2019 4:10:28 AM

ਸੰਗਰੂਰ (ਸ਼ਾਮ)-ਪੰਜਾਬ ਨੰਬਰਦਾਰ ਯੂਨੀਅਨ ਤਹਿਸੀਲ ਤਪਾ ਦੀ ਮੀਟਿੰਗ ਪ੍ਰਧਾਨ ਰਾਜ ਸਿੰਘ ਭੈਣੀ ਫੱਤਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਜਨਰਲ ਸਕੱਤਰ ਗੁਰਜੰਟ ਸਿੰਘ, ਖਜ਼ਾਨਚੀ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਾਜ ਸਿੰਘ ਨੇ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਨੰਬਰਦਾਰਾਂ ਨਾਲ ਕੀਤੇ ਵਾਅਦੇ ਕਿ ਬੱਸ ਕਿਰਾਇਆ ਮੁਆਫ, ਮਾਣ ਭੱਤਾ ਪੰਜ ਹਜ਼ਾਰ ਕਰਨਾ, ਸਿਹਤ ਬੀਮਾ ਪੰਜ ਲੱਖ ਅਤੇ ਟੂਲ ਟੈਕਸ ਮੁਆਫ ਕੀਤਾ ਜਾਵੇਗਾ, ਨੰਬਰਦਾਰਾਂ ਦੇ ਬੈਠਣ ਲਈ ਤਹਿਸੀਲ ’ਚ ਕਮਰਾ ਦਿੱਤਾ ਜਾਵੇਗਾ, ਸਰਕਾਰ ਬਣਨ ਦੇ ਦੋ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਕੈਪਟਨ ਵੱਲੋਂ ਨੰਬਰਦਾਰਾਂ ਦੀਆਂ ਜਾਇਜ਼ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਾ ਦੇਣ ’ਤੇ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਨੂੰ ਚਿਤਾਵਨੀ ਦਿੱਤੀ ਜੇ ਉਕਤ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਕਾਂਗਰਸ ਨੂੰ ਚੋਣਾਂ ’ਚ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਇਹ ਵੀ ਮੰਗ ਕੀਤੀ ਕਿ ਰਜਿਸਟਰੀ, ਇੰਤਕਾਲ, ਕੁਰਸੀਨਾਮਾ ਅਤੇ ਹੋਰ ਨੰਬਰਦਾਰੀ ਨਾਲ ਸੰਬੰਧਤ ਦਸਤਾਵੇਜ਼ਾਂ ਨੰਬਰਦਾਰਾਂ ਤੋਂ ਹੀ ਤਸਦੀਕ ਕਰਵਾਏ ਜਾਣ। ਪਿੰਡਾਂ ਦੇ ਪੰਚਾਂ-ਸਰਪੰਚਾਂ ਤੋਂ ਨਾ ਕਰਵਾਏ ਜਾਣ। ਮੀਟਿੰਗ ’ਚ ਗੁਰਤੇਜ ਸਿੰਘ ਤਪਾ, ਇੰਦਰ ਸਿੰਘ, ਸਰਦਾਰਾ ਸਿੰਘ, ਗੁਰਬਖਸ਼ੀਸ ਸਿੰਘ, ਬਸੰਤ ਸਿੰਘ, ਮੇਜਰ ਸਿੰਘ, ਟੇਕ ਸਿੰਘ, ਜੀਤਾ ਸਿੰਘ, ਕਰਮ ਸਿੰਘ, ਸਾਧੂ ਸਿੰਘ, ਲਖਵੀਰ ਸਿੰਘ, ਰਾਜ ਸਿੰਘ, ਜ਼ੋਰਾ ਸਿੰਘ, ਜਗਰੂਪ ਸਿੰਘ, ਜਗਤਾਰ ਸਿੰਘ, ਨਿਰਭੈ ਸਿੰਘ, ਸਤਵਿੰਦਰ ਸਿੰਘ ਆਦਿ ਨੰਬਰਦਾਰ ਹਾਜ਼ਰ ਸਨ।

Related News