ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਲਈ ਪਾਰਟੀ ਦਾ ਆਯੋਜਨ
Tuesday, Apr 02, 2019 - 04:13 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ)-ਮਦਰ ਟੀਚਰ ਸਕੂਲ ਬਰਨਾਲਾ ਵਿਚ ਪ੍ਰੀ-ਪ੍ਰਾਇਮਰੀ ਦੇ ਨਵੇਂ ਬੱਚਿਆਂ ਲਈ ਪਾਰਟੀ ਦਾ ਆਯੋਜਨ ਕੀਤਾ ਗਿਆ। ਪਾਰਟੀ ਵਿਚ ਸ਼ਾਮਲ ਹੋਣ ਲਈ ਬੱਚੇ ਆਪਣੇ ਘਰਾਂ ਤੋਂ ਸੁੰਦਰ-ਸੁੰਦਰ ਪੁਸ਼ਾਕਾਂ ਵਿਚ ਆਏ। ਬੱਚਿਆਂ ਤੋਂ ਮਾਡਲਿੰਗ ਵੀ ਕਾਰਵਾਈ ਗਈ। ਬੱਚਿਆਂ ਲਈ ਡਾਂਸ, ਗੇਮਜ਼ ਆਦਿ ਵੀ ਰੱਖਿਆ ਗਿਆ। ਕੋਆਰਡੀਨੇਟਰ ਸਵਰਨ ਜੀਤ ਸ਼ਰਮਾ ਨੇ ਦੱਸਿਆ ਕਿ ਇਹ ਪਾਰਟੀ ਇਸ ਲਈ ਰੱਖੀ ਗਈ ਕਿ ਬੱਚਿਆਂ ਦਾ ਸਕੂਲ ਵਿਚ ਮਨ ਲੱਗ ਸਕੇ।