ਮੈਰਾਥਨ ਦੌਡ਼ ’ਚ ਅਲਕਡ਼ਾ ਦੇ 3 ਵਿਅਕਤੀਆਂ ਨੇ ਮੱਲਾਂ ਮਾਰੀਆਂ
Tuesday, Apr 02, 2019 - 04:12 AM (IST)

ਸੰਗਰੂਰ (ਰਾਕੇਸ਼)-ਬਰਨਾਲਾ ਵਿਖੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਵੋਟਰ ਜਾਗਰੂਕਤਾ ਮੈਰਾਥਨ ਦੌਡ਼ ਦੌਰਾਨ ਹਲਕਾ ਭਦੌਡ਼ ਅਧੀਨ ਪੈਂਦੇ ਪਿੰਡ ਅਲਕਡ਼ੇ ਦੇ ਤਿੰਨ ਵਿਅਕਤੀਆਂ ਨੇ ਮੱਲਾਂ ਮਾਰੀਆਂ। ਦੋ ਵਰਗਾਂ ’ਚ ਪਹਿਲੀਆਂ ਤੇ ਤੀਜੇ ਵਰਗ ’ਚ ਦੂਜੀ ਪੁਜ਼ੀਸ਼ਨ ਹਾਸਲ ਕਰ ਕੇ ਆਪਣੇ ਪਿੰਡ ਦਾ ਨਾਂ ਚਮਕਾਇਆ ਹੈ। ਅੱਜ ਬਰਨਾਲਾ ਵਿਖੇ ਵੋਟਰ ਜਾਗਰੂਕਤਾ ਮੈਰਾਥਨ ਦੌਡ਼ ਜ਼ਿਲਾ ਪ੍ਰਸ਼ਾਸਨ ਵੱਲੋਂ ਕਰਵਾਈ ਗਈ ਸੀ ਤੇ ਇਸ ਮੈਰਾਥਨ ਦੌਡ਼ ਵਿਚ ਡਿਪਟੀ ਕਮਿਸ਼ਨਰ, ਐੱਸ ਐੱਸ. ਪੀ., ਜੱਜ ਸਾਹਿਬਾਨ, ਡਾਕਟਰਾਂ ਤੇ ਹੋਰ ਬਹੁਤ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਨੇ ਵੀ ਭਾਗ ਲਿਆ। ਇਸ ਦੌਡ਼ ’ਚ ਪਿੰਡ ਅਲਕਡ਼ੇ ਦੇ ਵਿਅਕਤੀ ਵੀ ਸ਼ਾਮਲ ਹੋਏ ਸੀ । ਮੈਰਾਥਨ ਦੌਡ਼ ਦੌਰਾਨ 5 ਕਿਲੋਮੀਟਰ ਸੀਨੀਅਰ ਸਿਟੀਜ਼ਨ ਕੈਟਾਗਰੀ ’ਚ ਜਗਜੀਤ ਸਿੰਘ ਅਲਕਡ਼ਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ, 40 ਸਾਲ ਤੋਂ ਵਧੇਰੇ ਵਰਗ ’ਚ ਸੁਖਪਾਲ ਸਿੰਘ ਕੂਕਾ ਅਲਕਡ਼ਾ ਉਮਰ 42 ਸਾਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ 40 ਸਾਲਾਂ ਤੋਂ ਘੱਟ ਵਰਗ ’ਚ ਯੋਗਾ ਸਿੰਘ ਅਲਕਡ਼ਾ ਉਮਰ 20 ਸਾਲ ਨੇ ਦੂਜਾ ਸਥਾਨ ਹਾਸਲ ਕਰ ਕੇ ਪਿੰਡ ਅਲਕਡ਼ੇ ਦਾ ਨਾਂ ਚਮਕਾਇਆ ਹੈ। ਪਿੰਡ ਵਾਸੀ ਜਿੱਥੇ ਜਗਜੀਤ ਸਿੰਘ, ਸੁਖਪਾਲ ਸਿੰਘ ਅਤੇ ਯੋਗਾ ਸਿੰਘ ਨੂੰ ਵਧਾਈ ਦੇ ਰਹੇ ਹਨ, ਉੱਥੇ ਪਿੰਡ ਦਾ ਨਾਂ ਚਮਕਾਉਣ ਲਈ ਮਾਣ ਵੀ ਮਹਿਸੂਸ ਕਰ ਰਹੇ ਹਨ!