ਹੈਰੀਟੇਜ਼ ਪਬਲਿਕ ਸਕੂਲ ਵਿਖੇ ਚਾਈਲਡ ਵੈਲਬੀਂਗ ਪਾਠਕ੍ਰਮ ਅਧੀਨ ਇਕ ਵਰਕਸ਼ਾਪ ਦਾ ਆਯੋਜਨ

Monday, Apr 01, 2019 - 03:59 AM (IST)

ਹੈਰੀਟੇਜ਼ ਪਬਲਿਕ ਸਕੂਲ ਵਿਖੇ ਚਾਈਲਡ ਵੈਲਬੀਂਗ ਪਾਠਕ੍ਰਮ ਅਧੀਨ ਇਕ ਵਰਕਸ਼ਾਪ ਦਾ ਆਯੋਜਨ
ਸੰਗਰੂਰ (ਕਾਂਸਲ, ਵਿਕਾਸ)- ਸਥਾਨਕ ਹੈਰੀਟੇਜ਼ ਪਬਲਿਕ ਸਕੂਲ ਵਿਚ ਪ੍ਰਿੰਸੀਪਲ ਮੀਨੂ ਸੂਦ ਦੀ ਯੋਗ ਅਗਵਾਈ ਹੇਠ ਚਾਈਲਡ ਵੈਲਬੀਂਗ ਪਾਠਕ੍ਰਮ ਅਧੀਨ ਇਕ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ। ਜਿਸ ’ਚ ਅਧਿਆਪਕਾਂ ਨੇ ਵਿਦਿਆਰਥੀਆਂ ਦੇ ਪਡ਼ਾਈ ਵੱਲੋਂ ਅਵੇਸਲੇ ਹੋਣ ਦੇ ਕਾਰਨਾਂ ’ਤੇ ਚਰਚਾ ਕੀਤੀ ਅਤੇ ਰਿਸੋਰਸ ਪਰਸਨ ਸ੍ਰੀ ਨਾਗਾ ਨੇ ਵਿਦਿਆਰਥੀਆਂ ਅੰਦਰਲੀ ਇਸ ਅਵੇਸਲੇਪਨ ਪ੍ਰਵਿਰਤੀ ਨੂੰ ਦੂਰ ਕਰਕੇ ਪਡ਼ਾਈ ਨੂੰ ਦਿਲਚਸਪ ਬਣਾਉਣ ਦੇ ਗੁਰ ਦੱਸੇ। ਵਰਕਸ਼ਾਪ ਵਿਚ 87 ਅਧਿਆਪਕਾਂ ਨੇ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਸ੍ਰੀ ਨਾਗਾ ਵੱਲੋਂ ਕਈ ਤਰ੍ਹਾਂ ਦੀਆਂ ਦਿਲਚਸਪ ਗਤੀਵਿਧੀਆਂ ਕਰਵਾਈਆਂ ਗਈਆਂ ਜਿਨ੍ਹਾਂ ਦੇ ਮਾਧਿਆਮ ਨਾਲ ਅਧਿਆਪਕਾਂ ਨੇ ਖੇਡ-ਖੇਡ ਵਿਚ ਸਮੱਸਿਆਵਾਂ ਦੇ ਹੱਲ ਲੱਭੇ। ਵਰਕਸ਼ਾਪ ਦੀ ਸਮਾਪਤੀ ’ਤੇ ਮੀਨੂ ਸੂਦ ਨੇ ਕਿਹਾ ਕਿ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ ਅਤੇ ਆਪਣੇ-ਆਪ ਨੂੰ ਸਮੇਂ ਅਨੁਸਾਰ ਨਵਪੂਰਨ ਰੱਖਣਾ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਸਾਨੂੰ ਸਿੱਖਣ ਦੇ ਮੌਕੇ ਨਹੀਂ ਗੁਆਉਣੇ ਚਾਹੀਦੇ ਕਿਉਂਕਿ ਇਸੇ ਵਿਚ ਜ਼ਿੰਦਗੀ ਦੀ ਸਫਲਤਾ ਛੁਪੀ ਹੁੰਦੀ ਹੈ। ਰਿਸੋਰਸ ਪਰਸਨ ਸ੍ਰੀ ਨਾਗਾ ਨੇ ਸਕੂਲ ਪ੍ਰਬੰਧਕ ਅਨਿਲ ਮਿੱਤਲ ਅਤੇ ਆਸ਼ਿਮਾ ਮਿੱਤਲ ਦਾ ਇਸ ਵਰਕਸ਼ਾਪ ਵਿਚ ਆਪਣਾ ਸ਼ਹਿਯੋਗ ਦੇ ਕੇ ਇਸ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ।

Related News