ਬਰਨਾਲਾ ’ਚ ਰਿਲਾਇੰਸ ਸਮਾਰਟ ਨੇ ਕੀਤੀ ਨਵੇਂ ਸਟੋਰ ਦੀ ਸ਼ੁਰੂਆਤ
Saturday, Mar 30, 2019 - 03:55 AM (IST)

ਸੰਗਰੂਰ (ਬੀ. ਐੱਨ.588/3)–ਰਿਲਾਇੰਸ ਸਮਾਰਟ ਨੇ ਆਪਣੇ ਸਟੋਰ ਨੈੱਟਵਰਕ ਦਾ ਵਿਸਤਾਰ ਕਰਦੇ ਹੋਏ ਬਰਨਾਲਾ ਦੇ ਵੀ. ਆਰ. ਸੀ. ਮਾਲ, ਮੋਗਾ ਬਾਈਪਾਸ ਸਥਿਤ ਆਪਣੇ ਨਵੇਂ ਸਟੋਰ ਦੀ ਸ਼ੁਰੂਆਤ ਕੀਤੀ ਹੈ। ਇਸ ਸਟੋਰ ’ਤੇ ਕਰਿਆਨਾ, ਫਲ ਤੇ ਸਬਜ਼ੀਆਂ, ਡੇਅਰੀ ਤੋਂ ਲੈ ਕੇ ਰਸੋਈ ਦੇ ਬਰਤਨ, ਹੋਮਵੇਅਰ ਆਦਿ ਉਤਪਾਦੀ ਖਰੀਦਦਾਰੀ ਦਾ ਅਨੁਭਵ ਇਕ ਹੀ ਛੱਤ ਹੇਠਾਂ ਮਿਲੇਗਾ।ਰਿਲਾਇੰਸ ਸਮਾਰਟ ਪੂਰੇ ਸਾਲ ਉਤਪਾਦਾਂ ਦੀ ਰੇਂਜ ’ਤੇ ਆਪਣੇ ਬੇਹਤਰੀਨ ਕੀਮਤਾਂ ਦੇ ਆਫਰ ਦੇ ਨਾਲ ਐੱਮ. ਆਰ. ਪੀ. ਤੇ ਘੱਟੋ-ਘੱਟ 5 ਫੀਸਦੀ ਦੀ ਗਾਰੰਟੀ ਛੱਡ ਦਿੰਦਾ ਹੈ। ਇਸ ਨਵੇਂ ਸਟੋਰ ਖੁੱਲ੍ਹਣ ਕਾਰਨ ਹੋਰ ਆਫਰ ਜਿਵੇਂ 1499 ਰੁਪਏ ਦੀ ਖਰੀਦ ’ਤੇ 1 ਕਿਲੋਗ੍ਰਾਮ ਚੀਨੀ 9 ਰੁਪਏ ਕਿਲੋ ਮਿਲੇਗੀ। ਇਸ ਤੋਂ ਇਲਾਵਾ ਰਿਲਾਇੰਸ ਹਰ ਰੋਜ਼ ਫਲ, ਸਬਜ਼ੀਆਂ, ਦਾਲਾਂ ਨੂੰ ਘੱਟ ਕੀਮਤਾਂ ’ਤੇ ਮੁਹੱਈਆ ਕਰਵਾਉਂਦਾ ਹੈ। ਬਰਨਾਲਾ ’ਚ ਇਸ ਨਵੇਂ ਸਟੋਰ ਦੇ ਖੁੱਲ੍ਹਣ ਦੇ ਨਾਲ ਪੰਜਾਬ ’ਚ ਸਟੋਰਾਂ ਦੀ ਗਿਣਤੀ 6 ਹੋ ਗਈ ਹੈ। ਸਟੋਰ ਆਪਣੀਆਂ ਸਾਰੀਆਂ ਸੂਚਨਾਵਾਂ ਨਾਲ ਗਾਹਕ ਸਹਿਯੋਗੀਆਂ, ਇਸਤੇਮਾਲ ’ਚ ਆਸਾਨ, ਡਿਜ਼ਾਈਨ ਤੇ ਲੇਆਊਟ ਦੇ ਨਾਲ ਆਕਰਸ਼ਕ ਕੀਮਤਾਂ ’ਤੇ ਗੁਣਵੱਤਾ ਵਾਲੇ ਉਤਪਾਦਾਂ ਨਾਲ ਗਾਹਕਾਂ ਦਾ ਦਿਲ ਜਿੱਤਣ ਅਤੇ ਉਨ੍ਹਾਂ ਦੀ ਰੋਜ਼ ਦੇ ਜੀਵਨ ਦਾ ਹਿੱਸਾ ਬਣਨ ਲਈ ਤਿਆਰ ਹੈ। ਇਸ ਤੋਂ ਇਲਾਵਾ ਪਾਵਰ ਆਫ 9 ਵਰਗੇ ਪ੍ਰਮੋਸ਼ਨ ’ਚ ਸਿਰਫ 9 ਰੁਪਏ ’ਚ (ਘੱਟੋ-ਘੱਟ 999 ਰੁਪਏ ਦੀ ਖਰੀਦ ’ਤੇ ਇਕ ਕਿਲੋ ਆਲੂ, ਟੇਂਡਰ ਕੋੋਕੋਨਟ, ਪਲਾਸਟਿਕ ਕੰਟੇਨਰ ਸੈੱਟ, ਗੁੱਡ ਡੇਅ ਚੋਕੋ ਐਲਮੋਂਡ ਬਿਸਕੁਟ ਆਦਿ ਉਤਪਾਦ ਮਿਲਦੇ ਹਨ। ਇਹ ਸਾਰੇ ਆਫਰ ਗਾਹਕਾਂ ਨੂੰ ਵੱਡੀ ਗਿਣਤੀ ’ਚ ਆਕਰਸ਼ਿਤ ਕਰਨਗੇ। ਅੱਜ 100 ਤੋਂ ਵਧ ਸ਼ਹਿਰਾਂ ’ਚ 150 ਤੋਂ ਵਧ ਰਿਲਾਇੰਸ ਸਟੋਰ ਹਨ।