ਲਾਇਨਜ਼ ਕਲੱਬਾਂ ਦੀ ਸਾਂਝੀ ਰੀਜ਼ਨ ਕਾਨਫਰੰਸ ਸੰਪੰਨ

Tuesday, Mar 26, 2019 - 04:21 AM (IST)

ਲਾਇਨਜ਼ ਕਲੱਬਾਂ ਦੀ ਸਾਂਝੀ ਰੀਜ਼ਨ ਕਾਨਫਰੰਸ ਸੰਪੰਨ
ਸੰਗਰੂਰ (ਬੇਦੀ, ਹਰਜਿੰਦਰ)-ਬੀਤੀ ਰਾਤ ਰੀਜ਼ਨ -5 ਤੇ ਡਿਸਟ੍ਰਿਕ 321 ਐੱਫ ਅਧੀਨ ਆਉਂਦੇ ਵੱਖਰੇ-ਵੱਖਰੇ ਜ਼ਿਲਿਆਂ ਤੋਂ ਆਏ 10 ਲਾਇਨਜ਼ ਕਲੱਬਾਂ ਦੀ ਰੀਜ਼ਨ ਕਾਨਫਰੰਸ ਆਰੀਅਨ 2019 ਦੇ ਬੈਨਰ ਥੱਲੇ ਲਾਇਨ ਵਿਨੋਦ ਕਾਂਸਲ ਚੇਅਰਮੈਨ ਦੀ ਅਗਵਾਈ ਹੇਠ ਇਕ ਰਿਜੋਰਟਸ ਸੁਨਾਮ ਵਿਖੇ ਹੋਈ। ਮੁੱਖ ਮਹਿਮਾਨ ਵੱਲੋਂ ਲਾਇਨਜ਼ ਬੀਰਇੰਦਰ ਸਿੰਘ ਸੋਹਲ ਜ਼ਿਲਾ ਗਵਰਨਰ ਜ਼ਿਲਾ 321 ਐੱਫ ਨੇ ਸ਼ਿਰਕਤ ਕੀਤੀ ਜਿਸ ’ਚ ਸਾਰੇ ਲਾਇਨਜ਼ ਕਲੱਬਾਂ ਦੀਆਂ ਸਮਾਜ ਸੇਵਾ ਦਾ ਲੇਖਾ ਜੋਖਾ ਕੀਤਾ ਗਿਆ। ਕਲੱਬ ਸੈਕਟਰੀ ਲਾਇਨ ਮੁਕੇਸ਼ ਕੁਮਾਰ ਨੇ ਦੱਸਿਆ ਕਿ ਕਾਨਫਰੰਸ ’ਚ ਲਾਇਨਜ਼ ਕਲੱਬ ਸੰਗਰੂਰ ਗਰੇਟਰ ਨੂੰ ਰੀਜ਼ਨ 5 ਦਾ ਬੈਸਟ ਕਲੱਬ ਆਫ਼ ਰੀਜ਼ਨ ਚੁਣਿਆ ਗਿਆ। ਇਸ ਦੇ ਨਾਲ ਹੀ ਲਾਇਨ ਡਾਕਟਰ ਸੁਰਿੰਦਰ ਜੈਨ (ਉਤਮ ਪ੍ਰਧਾਨ ) ਲਾਇਨ ਮੁਕੇਸ਼ ਸਰਮਾ ਉੱਤਮ ਕਲੱਬ ਸੈਕਟਰੀ, ਲਾਇਨ ਪ੍ਰੋ. ਅਜੇ ਗੋਇਲ ਉੱਤਮ ਕਲੱਬ ਖਜ਼ਾਨਚੀ ਦੇ ਐਵਾਰਡਾਂ ਨਾਲ ਐਲਾਣ ਕੀਤੇ ਗਏ। ਇਸ ਮੌਕੇ ਲਾਇਨ ਬਲਦੇਵ ਗੁਪਤਾ, ਲਾਇਨ ਪਵਨ ਗੁਪਤਾ ਐਡਵੋਕੇਟ, ਲਾਇਨ ਚਮਲ ਸਿਡਾਨਾ, ਲਾਇਨ ਵੀ.ਕੇ. ਦੀਵਾਨ, ਲਾਇਨ ਸ਼ਿਵ ਜਿੰਦਲ, ਲਾਇਨ ਮੋਤੀ ਰਾਸ, ਐਮ.ਸੀ. ਸੰਤੋਸ਼ ਗਰਗ, ਲਾਇਨ ਵਿਨੋਦ ਮਘਾਨ, ਲਾਇਨ ਡਾ. ਪ੍ਰਿਤਪਾਲ ਸਿੰਘ, ਲਾਇਨ ਡਾ. ਨਰਿੰਦਰ ਸਿੰਘ, ਲਾਇਨ ਜਸਪਾਲ ਰਤਨ, ਲਾਇਨ ਐਨ.ਡੀ., ਲਾਇਨ ਜਗਦੀਸ਼ ਬਾਂਸਲ, ਲਾਇਨ ਡਾ. ਸੁਸੀਲ ਜਿੰਦਲ, ਲਾਇਨ ਡਾ. ਸੁਰਿੰਦਰ ਜੈਨ, ਲਾਇਨ ਰਾਜ ਕੁਮਾਰ ਗੋਇਲ ਵਿਸ਼ੇਸ਼ ਤੌਰ ਹਾਜ਼ਰ ਹੋਏ।

Related News