ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰਦਰਸ਼ਨੀ ਲਾਈ
Tuesday, Mar 26, 2019 - 04:21 AM (IST)

ਸੰਗਰੂਰ (ਜ਼ਹੂਰ)-ਸਥਾਨਕ ਅਲ਼ ਫਲਾਹ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਲਾਨਾ ਨਤੀਜ਼ਾ ਐਲਾਣ ਕਰਨ ਲਈ ਰੱਖੀ ਗਈ ਪੀ.ਟੀ. ਮੀਟਿੰਗ ਉਸ ਸਮੇਂ ਯਾਦਗਾਰੀ ਹੋ ਨਿਬਡ਼ੀ, ਜਦੋਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਆਪਣੇ ਵਿਸ਼ਿਆਂ ਨਾਲ ਸਬੰਧਿਤ ਸਾਇੰਸ, ਮੈਥ ਤੇ ਆਰਟਸ ਦੀ ਪ੍ਰਦਰਸ਼ਨੀ ਲਾਈ ਗਈ। ਛੋਟੀ ਕਲਾਸਾਂ ਦੀਆਂ ਬੱਚੀਆਂ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਵੱਲੋਂ ਹੱਥ ਨਾਲ ਬਣਾਈਆਂ ਵੱਖੋ-ਵੱਖ ਚੀਜ਼ਾਂ ਖਿਚ ਦਾ ਕੇਂਦਰ ਬਣੀਆਂ ਰਹੀਆਂ। ਇਸ ਪ੍ਰਦਰਸ਼ਨੀ ਨੂੰ ਸਕੂਲ ’ਚ ਹੋ ਰਹੀ ਮੀਟਿੰਗ ’ਚ ਆਏ ਬੱਚਿਆਂ ਦੇ ਮਾਪਿਆਂ ਵੱਲੋਂ ਖੂਬ ਸਰਹਾਇਆ ਗਿਆ ਤੇ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਅਲ ਕੁਰਆਨ ਸੋਸਾਇਟੀ ਦੇ ਪ੍ਰਧਾਨ ਐਡਵੋਕੇਟ ਅਜ਼ਮਤ ਅਲੀ ਖਾਨ ਸ਼ੇਰਵਾਨੀ ਨੇ ਕਿਹਾ ਕਿ ਅਜਿਹੀ ਪ੍ਰਦਰਸ਼ਨੀਆਂ ਰਾਹੀਂ ਜਿੱਥੇ ਬੱਚਿਆਂ ਦੀ ਲੁਕੀ ਕਲਾਂ ਬਾਹਰ ਉਜਾਗਰ ਹੁੰਦੀ ਹੈ, ਉੱਥੇ ਹੀ ਉਨ੍ਹਾਂ ’ਚ ਅਪਣੀ ਹੱਥੀ ਕੰਮ ਕਰਨ ਦੀ ਲਗਨ ਨਾਲ ਆਪਣੇ-ਆਪ ਨੁੰ ਨਿਖੇਡ਼ਣ ਦਾ ਮੌਕਾ ਮਿਲਦਾ ਹੈ। ਅਲਫਲਾਹ ਟਰੱਸਟ ਦੇ ਚੇਅਰਮੈਨ ਅਸ਼ਰਫ ਢਿਲੋਂ, ਸਕੂਲ ਮੈਨੇਜਰ ਸਾਬਰ ਅਲੀ ਜੁਬੈਰੀ ਨੇ ਕਿਹਾ ਕਿ ਸਾਇੰਸ ਤੇ ਤਕਨੀਨ ਨੇ ਮੌਜੂਦਾ ਸਮੇਂ ’ਚ ਮਨੁੱਖੀ ਜ਼ਿੰਦਗੀ ’ਚ ਅਹਿਮਦ ਤਬਦੀਲੀਆਂ ਲਿਆਂਦੀਆਂ ਹਨ ਇਸ ਕਰ ਕੇ ਵਿਗਿਆਨਕ ਸੋਚ ਸਦਕਾ ਹੀ ਅਸੀਂ ਆਪਣੀ ਜੀਵਨ ਸ਼ੈਲੀ ’ਚ ਬਦਲਾਅ ਲਿਆ ਕੇ ਉਸਾਰੂ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ। ਪ੍ਰਿੰਸੀਪਲ ਮੈਡਮ ਰਿਹਾਨਾ ਨਕਵੀ ਤੇ ਵਾਈਸ ਪ੍ਰਿਸੀਪਲ ਡਾ. ਖੱਯਾਮ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਹਿਯੋਗੀ ਅਧਿਆਪਕਾਂ ਦੀ ਇਹ ਹੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ’ਚ ਲੁਕੀਆਂ ਕਲਾਵਾਂ, ਭਾਵਨਾਵਾਂ ਨੂੰ ਕਿਸੇ ਵੀ ਤਰ੍ਹਾਂ ਉਜਾਗਰ ਕੀਤਾ ਜਾਵੇ ਤਾਂ ਜੋ ਉਨ੍ਹਾਂ ਦੀ ਵਿਸ਼ੇ ਸਬੰਧੀ ਦਿਲਚਸਪੀ ਨੂੰ ਸਮਝਦਿਆਂ ਵਿਦਿਆਰਥੀਆਂ ਦੀ ਅੱਗੇ ਅਗਵਾਈ ਕੀਤੀ ਜਾ ਸਕੇ। ਇਸ ਮੌਕੇ ਟਰੱਸਟੀ ਯਾਸੀਨ ਖਾਲਿਦ, ਚੌਧਰੀ ਉਮਰਦੀਨ, ਪੀ.ਟੀ.ਏ. ਅਹੁਦੇਦਾਰ ਮੁਹੰਮਦ ਖਾਲਿਦ, ਮਾਸਟਰ ਦਿਲਸ਼ਾਦ ਸ਼ਾਹੀਨ, ਅਬਦੁਲ ਰਸ਼ੀਦ, ਅਧਿਆਪਕ ਮੁਹੰੰਮਦ ਆਜ਼ਮ, ਮੁਹੰਮਦ ਨਦੀਮ, ਮੁਹੰਮਦ ਇਸਹਾਕ, ਮੁਹੰਮਦ ਰਿਜ਼ਵਾਨ ਆਦਿ ਸਮੇਤ ਸਾਰਾ ਸਟਾਫ ਹਾਜ਼ਰ ਸੀ।