ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤ ਦਰਜ ਕਰੇਗੀ : ਰਜ਼ੀਆ ਸੁਲਤਾਨਾ

Tuesday, Mar 26, 2019 - 04:21 AM (IST)

ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਸ਼ਾਨ ਨਾਲ ਜਿੱਤ ਦਰਜ ਕਰੇਗੀ : ਰਜ਼ੀਆ ਸੁਲਤਾਨਾ
ਸੰਗਰੂਰ (ਮਹਿਬੂਬ)-ਉਚੇਰੀ ਸਿੱਖਿਆ ਤੇ ਜਲ ਸਰੋਤ ਮੰਤਰੀ ਪੰਜਾਬ ਬੀਬੀ ਰਜ਼ੀਆ ਸੁਲਤਾਨਾ ਨੇ ਅੱਜ ਹਲਕਾ ਮਾਲੇਰਕੋਟਲਾ ਨਾਲ ਸਬੰਧਤ ਚੋਣਵੇਂ ਕਾਂਗਰਸੀ ਆਗੂਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਜਿਹਡ਼ੇ ਵੀ ਆਗੂ ਨੂੰ ਉਮੀਦਵਾਰ ਐਲਾਨੇਗੀ ਹਲਕਾ ਮਲੇਰਕੋਟਲਾ ਦਾ ਹਰ ਕਾਂਗਰਸੀ ਵਰਕਰ ਕਾਂਗਰਸੀ ਉਮੀਦਵਾਰ ਨੂੰ ਜਿਤਾਉਣ ਲਈ ਦਿਨ-ਰਾਤ ਇਕ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੀਆਂ ਘੱਟ ਗਿਣਤੀਆਂ, ਦਲਿਤਾਂ ਤੇ ਗਰੀਬਾਂ ਅੱਗੇ ਪਿਛਲੇ ਪੰਜ ਵਰ੍ਹਿਆਂ ਦੌਰਾਨ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਵੱਲੋਂ ਕੀਤੇ ਜੁਲਮਾਂ ਦਾ ਬਦਲਾ ਲੈਣ ਦਾ ਲੋਕ ਸਭਾ ਚੋਣਾਂ ਸੁਨਹਿਰੀ ਮੌਕਾ ਹਨ ਤੇ ਦੇਸ਼ ਦਾ ਕੋਈ ਵੀ ਇਨਸਾਫ ਤੇ ਅਮਨ ਪਸੰਦ ਨਾਗਰਿਕ ਮੋਦੀ ਸਰਕਾਰ ਨੂੰ ਗੱਦੀਓਂ ਲਹੁਣ ਦਾ ਇਹ ਮੌਕਾ ਗੁਆਉਣਾ ਨਹੀਂ ਚਾਹੁੰਦਾ। ਬੀਬੀ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਨੋਟਬੰਦੀ ਤੇ ਜੀ.ਐੱਸ.ਟੀ. ਵਰਗੇ ਆਪਹੁਦਰੇ ਫੈਸਲਿਆਂ ਨਾਲ ਦੇਸ਼ ਦੇ ਗਰੀਬਾਂ ਨਾਲ ਠੱਗੀ ਮਾਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਆਪਣੇ ਸਰਮਾਏਦਾਰ ਦੋਸਤਾਂ ਕੋਲ ਵੇਚ ਦਿੱਤਾ ਹੈ। ਬੀਬੀ ਰਜ਼ੀਆ ਨੇ ਦੱਸਿਆ ਕਿ ਲੋਕ ਸਭਾ ਚੋਣਾਂ ’ਚ ਉਹ ਆਪਣਾ ਦੋ ਵਰ੍ਹਿਆਂ ਦੇ ਵਿਕਾਸ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ’ਚ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ’ਚ ਕਾਂਗਰਸ ਪਾਰਟੀ ਪੰਜਾਬ ਦੀਆਂ ਸਾਰੀਆਂ ਸੀਟਾਂ ਉਪਰ ਸ਼ਾਨ ਨਾਲ ਜਿੱਤ ਦਰਜ ਕਰੇਗੀ। ਇਸ ਮੌਕੇ ਬੀਬੀ ਰਜ਼ੀਆ ਸੁਲਤਾਨਾ ਦੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਇਕਬਾਲ ਫੌਜੀ, ਕੌਂਸਲਰ ਚੌਧਰੀ ਮੁਹੰਮਦ ਬਸੀਰ, ਹੱਜ ਕਮੇਟੀ ਦੇ ਚੇਅਰਮੈਨ ਰਸੀਦ ਖਿਲਜੀ, ਬਲਾਕ ਪ੍ਰਧਾਨ ਕੁਲਵਿੰਦਰ ਸਿੰਘ ਝੁਨੇਰ, ਪ੍ਰਧਾਨ ਮੇਜਰ ਸਿੰਘ ਬੁਰਜ, ਸੁਖਵਿੰਦਰ ਸਿੰਘ ਖੁਰਦ, ਸਾਬਕਾ ਸਰਪੰਚ ਜਸਵਿੰਦਰ ਸਿੰਘ ਕੁਠਾਲਾ, ਲਾਲ ਸਿੰਘ ਸਿਕੰਦਰਪੁਰਾ, ਬਾਬੂ ਸੁਭਾਸ ਚੰਦਰ, ਗੁਰਦੇਵ ਸਿੰਘ ਤਾਊ, ਸਰਪੰਚ ਮਨਜੀਤ ਸਿੰਘ ਕਲਿਆਣ, ਨਿਰਮਲ ਸਿੰਘ ਧਲੇਰ ਅਤੇ ਜਗਰੂਪ ਸਿੰਘ ਸੰਦੌਡ਼ ਮੈਂਬਰ ਜ਼ਿਲਾ ਪ੍ਰੀਸ਼ਦ ਸਮੇਤ ਵੱਡੀ ਗਿਣਤੀ ਕਾਂਗਰਸੀ ਆਗੂ ਹਾਜ਼ਰ ਸਨ।

Related News