2 ਰੋਜ਼ਾ ਫੁੱਟਬਾਲ ਟੂਰਨਾਮੈਂਟ ’ਚ 8 ਟੀਮਾਂ ਨੇ ਭਾਗ ਲਿਆ
Tuesday, Mar 26, 2019 - 04:20 AM (IST)

ਸੰਗਰੂਰ (ਬਾਂਸਲ)-ਸਥਾਨਕ ਸ਼ਹੀਦ ਉਧਮ ਸਿੰਘ ਉਲਪਿੰਕ ਸਟੇਡਿਅਮ ਵਿਖੇ ਰਾਮ ਮੁਹਮੰਦ ਸਿੰਘ ਆਜ਼ਾਦ ਫੁੱਟਬਾਲ ਕੱਲਬ ਵੱਲੋ ਕਰਵਾਏ ਜਾ ਰਹੇ ਦੋ ਦਿਨਾਂ ਫੁੱਟਬਾਲ ਟੂਰਨਾਮੈਂਟ ’ਚ 8 ਟੀਮਾਂ ਨੇ ਭਾਗ ਲਿਆ ਤੇ ਫਾਇਨਲ ਮੁਕਾਬਲਿਆਂ ਦੌਰਾਨ ਜਿਸ ’ਚ ਹਰਮਨ ਬਾਜਵਾ ਕਾਂਗਰਸ ਸੱਕਤਰ ਪੰਜਾਬ ਮੁੱਖ ਮਹਿਮਾਨ ਦੇ ਤੌਰ ’ਤੇ ਪੁੱਜੇ ਤੇ ਉਨ੍ਹਾਂ ਵੱਲੋਂ ਜੀਤੀ ਟੀਮ ਨਾਰੋਮਾਜਰਾ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਨਾਰੋਮਾਜਰਾ, ਪਟਿਆਲਾ, ਕੁਰਾਲੀ, ਸੰਗਰੂਰ, ਬਠਿੰਡਾ, ਹਿਸ਼ਾਰ, ਸੁਨਾਮ ਏ, ਸੁਨਾਮ ਬੀ ਨੇ ਭਾਗ ਲਿਆ। ਵੱਖ ਵੱਖ ਮੁਕਾਬਲੇ:- ਪਟਿਆਲਾ ਤੇ ਨਾਰੋਮਾਜਰਾ ’ਚ ਹੋਏ ਮੁਕਾਬਲੇ ’ਚ ਨਾਰੋਮਾਜਰਾ 1-0 ਨਾਲ ਜੇਤੂ ਰਿਹਾ। ਸੰਗਰੂਰ ਤੇ ਬਠਿੰਡਾ ’ਚ ਹੋਏ ਮੁਕਾਬਲੇ ’ਚ ਸੰਗਰੂਰ 1-0 ਨਾਲ ਜੇਤੂ ਰਿਹਾ। ਕੁਰਾਲੀ ਤੇ ਸੁਨਾਮ ਬੀ ’ਚ ਹੋਏ ਮੁਕਾਬਲੇ ’ਚ ਸੁਨਾਮ ਬੀ ਪੈਨਲਟੀ ਸੁਟ ’ਚ ਜੇਤੂ ਰਿਹਾ। ਸੁਨਾਮ ਏ ਤੇ ਹਿਸਾਰ ਮੁਕਾਬਲੇ ’ਚ ਸੁਨਾਮ ਏ 2-0 ਨਾਲ ਜੇਤੂ ਰਿਹਾ। ਸੈਮੀਫਾਇਨਲ ਮੁਕਾਬਲੇ- ਸੈਮੀਫਾਇਨਲ ਮੁਕਾਬਲਿਆ ’ਚ ਪੁੱਜੀ ਟੀਮਾਂ ਨਾਰੋਮਾਜਰਾ, ਸੰਗਰੂਰ, ਸੁਨਾਮ ਬੀ ਤੇ ਸੁਨਾਮ ਏ ਪੁੱਜੇ। 1. ਸੈਮੀਫਾਇਨਲ ਮੁਕਾਬਲੇ ’ਚ ਸੁਨਾਮ ਬੀ ਤੇ ਨਾਰੋਮਾਜਰਾ ’ਚ ਹੋਏ ਮੁਕਾਬਲੇ ’ਚ ਨਾਰੋਮਾਜਰਾ 2-0 ਨਾਲ ਜੇਤੂ ਰਿਹਾ । 2. ਸੁਨਾਮ ਏ ਤੇ ਸੰਗਰੂਰ’ਚ ਹੋਏ ਮੁਕਾਬਲੇ ’ਚ ਸੰਗਰੂਰ ਪੈਨਲਟੀ ਸੁਟ ’ਚ ਸੰਗਰੂਰ ਜੇਤੂ ਰਿਹਾ। ਫਾਇਨਲ ਮੁਕਾਬਲੇ: ਨਾਰੋਮਾਜਰਾ ਤੇ ਸੰਗਰੂਰ ਦੇ ਵਿਚਕਾਰ ਹੋਏ ਮੁਕਾਬਲੇ ’ਚ ਨਾਰੋਮਾਜਰਾ 2-0 ਜੇਤੂ ਰਿਹਾ ਇਨਾਮ: ਜੇਤੂ ਟੀਮ ਨੂੰ 21000 ਰੁਪਏ ਤੇ ਰਨਰ ਅੱਪ ਟੀਮ ਨੂੰ ਮਿਲਿਆ 15000 ਰੁਪਏ। ਇਸ ਮੌਕੇ ਕੱਲਬ ਪ੍ਰਧਾਨ ਜੈਪਾਲ, ਘਨਸ਼ਾਮ ਕਾਂਸਲ ਜਗਪਾਲ ਸ਼ਾਹਪੁਰਕਲਾ, ਪੱਪਨੀ, ਸਿੰਗਾਰਾ ਈਲਵਾਲ, ਪ੍ਰਿਤ ਬਾਜਵਾ, ਸੋਨੀ ਖਡਿਆਲਿਆ, ਹਰਿੳਮ ਗਰਗ, ਰਜਨੀ ਬੁਲਾਨ, ਪ੍ਰਿਥੀ ਪਟਵਾਰੀ, ਹੈਪੀ ਲੋਗੋਵਾਲਿਆ, ਜਗਪਾਲ ਸਿੰਘ ਸਹਪੁਰਕਲਾ, ਸੰਦੀਪ ਬਾਕਸਰ, ਲੱਕੀ ਜਸਲ ਆਦਿ ਮੌਜੂਦ ਸੀ।